ਵਿਰਾਟ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ

India, Won ,Half-Century

ਮੋਹਾਲੀ (ਸੱਚ ਕਹੂੰ ਨਿਊਜ਼)। ਵਿਰਾਟ ਕੋਹਲੀ ਦੀ ਨਾਬਾਦ 72 ਦੌੜਾਂ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਮੁਕਾਬਲੇ ‘ਚ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ  1-0 ਦਾ ਵਾਧਾ ਬਣਾ ਲਿਆ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ‘ਚ ਮੀਂਹ ਕਾਰਨ ਰੱਦ ਹੋ ਗਿਆ ਸੀ ਵਿਰਾਟ ਨੇ ਦੂਜੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 149 ਦੌੜਾਂ ‘ਤੇ ਰੋਕ ਦਿੱਤਾ।

ਭਾਰਤ ਨੇ ਆਪਣੇ ਕਪਤਾਨ ਵਿਰਾਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 19 ਓਵਰਾਂ ‘ਚ ਤਿੰਨ ਵਿਕਟਾਂ ‘ਤੇ 151 ਦੌੜਾਂ ਬਣਾ ਕੇ ਭਾਰਤੀ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ ਵਿਰਾਟ ਨੇ 52 ਗੇਂਦਾਂ ‘ਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 72 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਵਿਰਾਟ ਨੂੰ ਇਸ ਪਾਰੀ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ ਵਿਰਾਟ ਆਪਣੀ ਇਸ ਪਾਰੀ ਦੇ ਨਾਲ ਰੋਹਿਤ ਨੂੰ ਪਿੱਛੇ ਛੱਡ ਕੇ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਵਿਰਾਟ ਦੀਆਂ 2440 ਦੌੜਾਂ ਹੋ ਗਈਆਂ ਹਨ। (Virat Kohli)

ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੇ ਮੈਚ ‘ਚ ਵਾਪਸੀ ਕਰਵਾਈ : ਵਿਰਾਟ | Virat Kohli

ਮੋਹਾਲੀ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੈਚ ‘ਚ ਸਾਡੀ ਵਾਪਸੀ ਕਰਵਾਈ ਵਿਰਾਟ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਲਈ ਕਾਫੀ ਚੰਗੀ ਸੀ ਅਤੇ ਸਾਡੇ ਗੇਂਦਬਾਜ਼ਾਂ ਨੇ ਬਿਹਤਰੀਨ ਕੋਸ਼ਿਸ਼ ਕੀਤੀ ਅਤੇ ਮੁਕਾਬਲੇ ‘ਚ ਸਾਡੀ ਵਾਪਸੀ ਕਰਵਾਈ ਕਪਤਾਨ ਨੇ ਮੈਚ ਤੋਂ ਬਾਅਦ ਟੀਮ ‘ਚ ਸ਼ਾਮਲ ਨੌਜਵਾਨ ਖਿਡਾਰੀਆਂ ਲਈ ਕਿਹਾ, ‘ਇਹ ਖਿਡਾਰੀ ਵੱਖ-ਵੱਖ ਸਥਿਤੀਆਂ ‘ਚ ਜਿੰਨੀ ਆਪਣੀ ਖੇਡ ਨੂੰ ਨਿਖਾਰਨਗੇ ਉਨ੍ਹਾਂ ਲਈ ਭਵਿੱਖ ‘ਚ ਚੀਜ਼ਾਂ ਕਾਫੀ ਅਸਾਨ ਹੋ ਜਾਣਗੀਆਂ। (Virat Kohli)

ਸਾਡੇ ਲਈ ਇਹ ਇੱਕ ਸਕਾਰਾਤਮਕ ਸੰਕੇਤ ਹੈ ਅਤੇ ਉਨ੍ਹਾਂ ਕੋਲ ਆਪਣੀ ਪ੍ਰਤਿਭਾ ਸਾਬਤ ਕਰਨ ਲਈ ਕਈ ਮੁਕਾਬਲੇ ਹਨ ਉਹ ਸਹੀ ਦਿਸ਼ਾ ‘ਚ ਜਾ ਰਹੇ ਹਨ ਵਿਰਾਟ ਨੇ ਕਿਹਾ, ਆਪਣੇ ਦੇਸ਼ ਲਈ ਖੇਡਣਾ ਕਾਫੀ ਮਾਣ ਦੀ ਗੱਲ ਹੈ ਸਥਿਤੀਆਂ ਕਿਹੀ ਜਿਹੀ ਵੀ ਹੋਣ, ਕ੍ਰਿਕਟ ਦੇ ਕਿਸੇ ਵੀ ਫਾਰਮੇਟ ਦਾ ਮੁਕਾਬਲਾ ਹੋਵੇ ਅਸੀਂ ਆਪਣੀ ਲੈਅ ਕਾਇਮ ਰੱਖਣੀ ੈ ਅਤੇ ਮੈਂ ਅਜਿਹਾ ਹੀ ਕਰ ਰਿਹਾ ਹਾਂ ਵੱਖ-ਵੱਖ ਫਾਰਮੇਟ ‘ਚ ਵੱਖ-ਵੱਖ ਤਰ੍ਹਾਂ ਦੀ ਖੇਡ ਵਿਖਾਉਣ ਦੀ ਜ਼ਰੂਰਤ ਨਹੀਂ ਹੈ ਸਗੋਂ ਖਿਡਾਰੀਆਂ ਦੀ ਮਾਨਸਿਕਤਾ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ ਟੈਸਟ ਕ੍ਰਿਕਟ ਹੋਵੇ ਜਾਂ ਇੱਕ ਰੋਜ਼ਾ ਮੈਚ ਮੇਰੀ ਇੱਛਾ ਸਿਰਫ ਆਪਣੇ ਦੇਸ਼ ਲਈ ਮੁਕਾਬਲਾ ਜਿੱਤਣ ਦੀ ਹੈ। (Virat Kohli)