ਅੱਤਵਾਦ ਖਿਲਾਫ ਲੜਨ ਲਈ ਇੰਡੋਨੇਸ਼ੀਆ ਨਾਲ ਖੜਾ ਭਾਰਤ : ਮੋਦੀ

India, Stands, Indonesia, Fight, Terrorism, Modi

ਜਕਾਰਤਾ (ਏਜੰਸੀ)। ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਦੇ ਪਹਿਲੇ ਪੜਾਅ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਪਹੁੰਚੇ ਹਨ। ਅੱਜ ਰਾਜਧਾਨੀ ਜਕਾਰਤਾ ‘ਚ ਮੋਦੀ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਮੋਦੀ ਦੇ ਇਸ ਦੌਰੇ ਨਾਲ ਜਿੱਥੇ ਇੰਡੋਨੇਸ਼ੀਆ ਅਤੇ ਭਾਰਤ ਵਿਚਾਲੇ ਦੋਸਤੀ ਨੂੰ ਨਵੀਂ ਮਜ਼ਬੂਤੀ ਮਿਲੇਗੀ, ਉੱਥੇ ਹੀ ਰੱਖਿਆ ਅਤੇ ਕਾਰੋਬਾਰ ਦੇ ਖੇਤਰ ‘ਚ ਦੋਹਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ ‘ਤੇ ਦਸਤਖ਼ਤ ਵੀ ਹੋਣਗੇ। ਭਾਰਤ-ਇੰਡੋਨੇਸ਼ੀਆ ਦੇ ਸਾਂਝਾ ਬਿਆਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਮਹਾਨ ਅਤੇ ਸੁੰਦਰ ਦੇਸ਼ ‘ਚ ਉਨ੍ਹਾਂ ਦੀ ਪਹਿਲੀ ਯਾਤਰਾ ਹੈ ਅਤੇ ਇਸ ਯਾਤਰਾ ਦੇ ਸ਼ਾਨਦਾਰ ਪ੍ਰਬੰਧ ਲਈ ਉਨ੍ਹਾਂ ਨੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ।

ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ‘ਚ ਇੰਡੋਨੇਸ਼ੀਆ ਦੇ ਨਿਰਦੋਸ਼ ਲੋਕਾਂ ਦੇ ਮਾਰੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਵਿਰੁੱਧ ਇੰਡੋਨੇਸ਼ੀਆ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਲੜਨ ਲਈ ਵਿਸ਼ਵੀ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ‘ਚ ਹੋਰ ਗਤੀ ਲਿਆਉਣ ਦੀ ਲੋੜ ਹੈ। ਦੱਸ ਦਈਏ ਕਿ ਜਕਾਰਤਾ ਪਹੁੰਚਣ ਤੋਂ ਬਾਅਦ ਮੋਦੀ ਕਾਲੀਬਾਟਾ ਨੈਸ਼ਲਨ ਹੀਰੋ ਸੀਮੈਟਰੀ ਗਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇੱਥੇ ਮੋਦੀ ਨੇ ਵਿਜ਼ਟਰ ਬੁੱਕ ‘ਚ ਆਪਣਾ ਸੰਦੇਸ਼ ਵੀ ਲਿਖਿਆ।