IND vs USA: ਕ੍ਰਿਕੇਟ ’ਚ ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਅਮਰੀਕਾ

IND vs USA

ਅਮਰੀਕੀ ਟੀਮ ’ਚ ਭਾਰਤੀ ਮੂਲ ਦੇ 8 ਖਿਡਾਰੀ | IND vs USA

  • ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਸਪੋਰਟਸ ਡੈਸਕ। ਕੌਮਾਂਤਰੀ ਕ੍ਰਿਕੇਟ ’ਚ ਅਮਰੀਕਾ ਤੇ ਭਾਰਤ ਦੇ ਮੁਕਾਬਲੇ ਦਾ ਕੋਈ ਇਤਿਹਾਸ ਨਹੀਂ ਹੈ। ਹਾਂ, ਹਾਕੀ ਦੇ ਮੈਦਾਨ ’ਤੇ ਦੋਵਾਂ ਦੇਸ਼ਾਂ ’ਚ ਇੱਕ ਯਾਦਗਾਰ ਮੈਚ ਖੇਡਿਆ ਗਿਆ ਸੀ। ਦੋਵਾਂ ਦੇਸ਼ਾਂ ਦੀ ਹਾਕੀ ਟੀਮ 92 ਸਾਲ ਪਹਿਲਾਂ 11 ਅਗਸਤ 1932 ਨੂੰ ਓਲੰਪਿਕ ’ਚ ਆਹਮੋ-ਸਾਹਮਣੇ ਹੋਈਆਂ ਸਨ। ਉਦੋਂ ਭਾਰਤ ਨੇ ਅਮਰੀਕਾ ਨੂੰ 24-1 ਦੇ ਵੱਡੇ ਫਰਕ ਨਾਲ ਹਰਾਇਆ ਸੀ। ਅੱਜ ਟੀ20 ਵਿਸ਼ਵ ਕੱਪ ’ਚ ਅਮਰੀਕਾ ਤੇ ਭਾਰਤ ਕ੍ਰਿਕੇਟ ਦੇ ਮੈਦਾਨ ’ਤੇ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। (IND vs USA)

ਵਿਸ਼ਵ ਕੱਪ ’ਚ ਪਹਿਲੀ ਵਾਰ ਆਈ ਅਮਰੀਕਾ ਦੀ ਟੀਮ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਪਹਿਲਾਂ ਕੈਨੇਡਾ ਤੇ ਫਿਰ ਵੱਡੀ ਟੀਮ ਪਾਕਿਸਤਾਨ ਨੂੰ ਹਰਾਇਆ ਹੈ। ਭਾਰਤ ਖਿਲਾਫ ਉਤਰਨ ਵਾਲੀ ਅਮਰੀਕੀ ਟੀਮ ਇੱਕ ਗੱਲ ਨੂੰ ਹੈਰਾਨ ਕਰਦੀ ਹੈ। ਇਸ ਟੀਮ ’ਚ 8 ਖਿਡਾਰੀ ਭਾਰਤੀ ਮੂਲ ਦੇ ਹਨ। ਇਸ ਵਿੱਚ ਕਪਤਾਨ ਮੋਨਾਂਕ ਪਟੇਲ, ਹਰਮੀਤ ਸਿੰਘ, ਜਸਪ੍ਰੀਤ ਸਿੰਘ, ਨੋਸਥੁਸ਼ ਕੇਂਜਿਗੇ, ਨਿਤੀਸ਼ ਕੁਮਾਰ, ਮਿਲਿੰਦ ਕੁਮਾਰ, ਸੌਰਭ ਨੇਤਰਵਲਕਰ ਤੇ ਨਿਸਰਗ ਪਟੇਲ ਸ਼ਾਮਲ ਹਨ। ਪਾਕਿਸਤਾਨ ਮੂਲ ਦੇ ਦੋ ਖਿਡਾਰੀ ਹਨ, ਅਲੀ ਖਾਨ ਤੇ ਸ਼ਯਾਨ ਜਹਾਂਗੀਰ। (IND vs USA)

ਇਹ ਵੀ ਪੜ੍ਹੋ : NEP vs SL: ਕੀ ਨੇਪਾਲ ਤੋਂ ਪਾਰ ਪਾ ਸਕੇਗਾ ਸ਼੍ਰੀਲੰਕਾ, ਸਾਬਕਾ ਚੈਂਪੀਅਨ ਸਾਹਮਣੇ ਕਈ ਚੁਣੌਤੀਆਂ, ਵੇਖੋ

ਮੈਚ ਸਬੰਧੀ ਜਾਣਕਾਰੀ | IND vs USA

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਮੈਚ ਨੰਬਰ : 25, ਭਾਰਤ ਬਨਾਮ ਅਮਰੀਕਾ
  • ਮਿਤੀ : 12 ਜੂਨ
  • ਸਥਾਨ : ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ, ਨਿਊਯਾਰਕ
  • ਸਮਾਂ : ਟਾਸ : 7:30 ਵਜੇ, ਮੈਚ ਸ਼ੁਰੂ : 8:00 ਵਜੇ

ਟੀ20 ਵਿਸ਼ਵ ਕੱਪ ’ਚ ਭਾਰਤ ਦੇ ਅਮਰੀਕਾ | IND vs USA

ਇਸ ਵਾਰ ਵਾਲਾ ਟੀ20 ਵਿਸ਼ਵ ਕੱਪ ਅਮਰੀਕਾ ਤੇ ਵੈਸਟਇੰਡੀਜ਼ ’ਚ ਖੇਡਿਆ ਜਾ ਰਿਹਾ ਹੈ। ਇਸ ਵਿਸ਼ਵ ਕੱਪ ’ਚ ਕੁਲ ਰਿਕਾਰਡ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਪੂਰੀਆਂ ਟੀਮਾਂ ਨੂੰ 4 ਗਰੁੱਪਾਂ ’ਚ ਵੰਡਿਆ ਗਿਆ ਹੈ। ਭਾਰਤ ਦੇ ਅਮਰੀਕਾ ਦੋਵੇਂ ਗਰੁੱਪ-ਏ ’ਚ ਹਨ। ਦੋਵਾਂ ਟੀਮਾਂ ਨੇ ਅੱਜ ਤੱਕ ਆਪਣੇ 2-2 ਮੁਕਾਬਲੇ ਖੇਡੇ ਹਨ। ਜਿਸ ਵਿੱਚ ਦੋਵਾਂ ਨੇ ਆਪਣੇ ਸਾਰੇ ਮੁਕਾਬਲੇ ਜਿੱਤੇ ਹਨ। ਅਮਰੀਕਾ ਨੇ ਆਪਣੇ ਮੁਕਾਬਲਿਆਂ ’ਚ ਕੈਨੇਡਾ ਤੇ ਪਾਕਿਸਤਾਨ ਨੂੰ ਹਰਇਆ ਹੈ, ਜਦਕਿ ਭਾਰਤੀ ਟੀਮ ਨੇ ਵੀ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ, ਭਾਰਤੀ ਟੀਮ ਨੇ ਆਇਰਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਹੈ। ਅੱਜ ਵਾਲਾ ਮੁਕਾਬਲਾ ਟੀਮਾਂ ਦਾ ਤੀਜਾ ਮੁਕਾਬਲਾ ਹੋਵੇਗਾ। (IND vs USA)

ਮੈਚ ਦੀ ਮਹੱਤਤਾ | IND vs USA

ਲੀਗ ਰਾਉਂਡ ’ਚ ਇਹ ਭਾਰਤੀ ਟੀਮ ਦਾ ਤੀਜਾ ਮੁਕਾਬਲਾ ਹੈ, ਤੇ ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ। ਭਾਰਤ ਨੇ ਆਇਰਲੈਂਡ ਤੇ ਪਾਕਿਸਤਾਨ ਨੂੰ ਹਰਾਇਆ ਹੈ। ਜੇਕਰ ਭਾਰਤੀ ਟੀਮ ਅਮਰੀਕਾ ਖਿਲਾਫ ਅੱਜ ਵਾਲਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਸੁਪਰ-8 ਲਈ ਕੁਆਲੀਫਾਈ ਕਰ ਜਾਵੇਗੀ ਤੇ ਇਹ ਹੀ ਸਮੀਕਰਨ ਅਮਰੀਕਾ ਲਈ ਵੀ ਹੈ।

IND vs USA

ਮੌਸਮ ਸਬੰਧੀ ਜਾਣਕਾਰੀ ਤੇ ਟਾਸ ਦਾ ਰੋਲ | IND vs USA

ਨਿਊਯਾਰਕ ’ਚ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਨਿਊਯਾਰਕ ’ਚ ਮੌਸਮ ਸਾਫ ਰਹੇਗਾ, ਪਰ ਬੱਦਲ ਜ਼ਰੂਰ ਛਾਏ ਰਹਿਣਗੇ। ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਏ ਮੈਚ ਦੌਰਾਨ ਮੀਂਹ ਪਿਆ ਸੀ ਉਸ ਤਰ੍ਹਾਂ ਦਾ ਅੱਜ ਕੁਝ ਵੀ ਵੇਖਣ ਨੂੰ ਨਹੀਂ ਮਿਲੇਗਾ। ਬਾਕੀ ਜੇਕਰ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਪਿੱਚ ਪਹਿਲਾਂ ਦੀ ਤਰ੍ਹਾਂ ਹੀ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਬੱਲੇਬਾਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਉਸ ਤਰ੍ਹਾਂ ਹੀ ਅੱਜ ਵੀ ਇਸ ਤਰ੍ਹਾਂ ਹੀ ਵੇਖਣ ਨੂੰ ਮਿਲੇਗਾ। (IND vs USA)

ਦੋਵਾਂ ਟੀਮਾਂ ਦੇ ਖਿਡਾਰੀਆਂ ’ਤੇ ਇੱਕ ਨਜ਼ਰ | IND vs USA

ਭਾਰਤ

  • ਕਪਤਾਨ ਰੋਹਿਤ ਸ਼ਰਮਾ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅੱਜ ਤੱਕ ਟੀ20 ਮੈਚਾਂ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਕਪਤਾਨ ਨੇ ਟੀ20 ਮੈਚਾਂ ’ਚ 4039 ਦੌੜਾਂ ਬਣਾਈਆਂ ਹਨ ਤੇ ਜਿਸ ਵਿੱਚ 5 ਸੈਂਕੜੇ ਵਾਲੀਆਂ ਪਾਰੀਆਂ ਵੀ ਸ਼ਾਮਲ ਹੈ।
  • ਵਿਰਾਟ ਕੋਹਲੀ : ਕੋਹਲੀ ਟੂਰਨਾਮੈਂਟ ’ਚ ਇੱਕ ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾ ਚੂੱਕੇ ਹਨ। ਵਿਰਾਟ ਕੋਹਲੀ ਨੇ ਭਾਰਤ ’ਚ ਖੇਡੇ ਗਏ ਆਈਪੀਐੱਲ ’ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਕੋਹਲੀ ਨੇ ਟੀ20 ਵਿਸ਼ਵ ਕੱਪ ਦੇ 27 ਮੈਚਾਂ ’ਚ 14 ਅਰਧਸੈਂਕੜੇ ਜੜੇ ਹਨ।
  • ਜਸਪ੍ਰੀਤ ਬੁਮਰਾਹ : ਬੁਮਰਾਹ ਇਸ ਵਿਸ਼ਵ ਕੱਪ ’ਚ 5 ਵਿਕਟਾਂ ਲੈ ਚੁੱਕੇ ਹਨ। ਪਿਛਲੇ ਮੁਕਾਬਲੇ ’ਚ ਪਾਕਿਸਤਾਨ ਖਿਲਾਫ ਬੁਮਰਾਹ ਨੇ 3 ਵਿਕਟਾਂ ਲਈਆਂ ਸਨ ਤੇ ‘ਪਲੇਆਰ ਆਫ ਦਾ ਮੈਚ’ ਦਾ ਅਵਾਰਡ ਆਪਣੇ ਨਾਂਅ ਕੀਤਾ ਸੀ।

IND vs USA

  • ਅਰਸ਼ਦੀਪ ਸਿੰਘ : ਇਸ ਵਿਸ਼ਵ ਕੱਪ ’ਚ 3 ਵਿਕਟਾਂ ਲੈ ਚੁੱਕੇ ਹਨ। ਪਿਛਲੇ ਮੈਚ ’ਚ ਉਨ੍ਹਾਂ ਨੂੰ 1 ਵਿਕਟ ਮਿਲੀ ਸੀ। ਪਰ ਅਰਸ਼ਦੀਪ ਨੇ ਪਾਕਿਸਤਾਨ ਖਿਲਾਫ 20ਵਾਂ ਓਵਰ ਸੁੱਟਿਆ ਸੀ। ਇਸ ਓਵਰ ’ਚ ਪਾਕਿਸਤਾਨ ਨੂੰ 18 ਦੌੜਾਂ ਚਾਹੀਦੀਆਂ ਸਨ ਤੇ ਅਰਸ਼ਦੀਪ ਨੇ ਸਿਰਫ 11 ਹੀ ਦੌੜਾਂ ਦਿੱਤੀਆਂ ਸਨ ਤੇ ਭਾਰਤ ਨੂੰ ਮੈਚ ਜਿੱਤਵਾਇਆ ਸੀ।

ਅਮਰੀਕਾ

ਆਰੋਨ ਜੋਨਸ ਦੀ ਧਮਾਕੇਦਾਰ ਪਾਰੀ

ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਅਮਰੀਕਾ ਤੇ ਕੈਨੇਡਾ ਵਿਚਕਾਰ ਖੇਡਿਆ ਗਿਆ ਸੀ। ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦਿਆਂ ਕੈਨੇਡਾ ਨੇ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਨਵਨੀਤ ਧਾਲੀਵਾਲ ਨੇ 61 ਦੌੜਾਂ ਬਣਾਈਆਂ। ਅਮਰੀਕਾ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ ਜੀਰੋ ਦੇ ਸਕੋਰ ’ਤੇ ਸਟੀਵਨ ਟੇਲਰ ਦੇ ਰੂਪ ’ਚ ਪਹਿਲੀ ਵਿਕਟ ਗੁਆ ਦਿੱਤੀ। ਇਸ ਤੋਂ ਬਾਅਦ ਬੱਲੇਬਾਜੀ ਕਰਨ ਆਏ ਆਰੋਨ ਜੋਨਸ ਨੇ ਮੈਚ ਦਾ ਰੁਖ ਬਦਲ ਦਿੱਤਾ। ਉਨ੍ਹਾਂ ਨੇ 40 ਗੇਂਦਾਂ ’ਤੇ 94 ਦੌੜਾਂ ਬਣਾਈਆਂ। ਇਸ ਪਾਰੀ ’ਚ 10 ਛੱਕੇ ਤੇ 4 ਚੌਕੇ ਸ਼ਾਮਲ ਰਹੇ ਤੇ ਅਮਰੀਕਾ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ।

ਸੌਰਭ ਦਾ ਸੁਪਰ ਓਵਰ

ਅਮਰੀਕਾ ਤੇ ਪਾਕਿਸਤਾਨ ਵਿਚਾਲੇ 11 ਜੂਨ ਨੂੰ ਖੇਡਿਆ ਗਿਆ ਮੈਚ ਇਤਿਹਾਸਕ ਬਣ ਗਿਆ ਸੀ। ਅਮਰੀਕਾ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 159 ਦੌੜਾਂ ਬਣਾਈਆਂ। ਪਿੱਛਾ ਕਰਨ ਆਈ ਅਮਰੀਕਾ ਦੀ ਟੀਮ ਦੇ ਕਪਤਾਨ ਮੋਨੰਕ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਮੈਚ 20ਵੇਂ ਓਵਰ ’ਚ ਟਾਈ ਹੋ ਗਿਆ। ਮੈਚ ਸੁਪਰ ਓਵਰ ’ਚ ਚਲਾ ਗਿਆ।

ਅਮਰੀਕਾ ਨੇ ਸੁਪਰ ਓਵਰ ’ਚ 18 ਦੌੜਾਂ ਬਣਾਈਆਂ। ਕਪਤਾਨ ਮੋਨੰਕ ਪਟੇਲ 18 ਦੌੜਾਂ ਬਚਾ ਕੇ ਸੌਰਭ ਨੂੰ ਬੋਲਡ ਕਰ ਦਿੱਤਾ। ਸੌਰਭ ਨੇ ਸੁਪਰ ਓਵਰ ’ਚ ਸਿਰਫ 13 ਦੌੜਾਂ ਦਿੱਤੀਆਂ ਤੇ ਇਸ ਵਿਸ਼ਵ ਕੱਪ ’ਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾਇਆ। ਸੌਰਭ ਮੈਚ ਦੇ ਸੁਪਰ ਹੀਰੋ ਬਣੇ। ਮੁੰਬਈ ’ਚ ਜਨਮੇ ਤੇ ਭਾਰਤ ਲਈ ਅੰਡਰ-19 ਤੇ ਰਣਜੀ ਖੇਡ ਚੁੱਕੇ ਸੌਰਭ ਨੇ ਟੀ-20 ਇੰਟਰਨੈਸ਼ਨਲ ’ਚ 11 ਵਿਕਟਾਂ ਲਈਆਂ ਹਨ। ਅੱਜ ਵੀ ਉਹ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs USA

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ/ਸੰਜੂ ਸੈਮਸਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ/ਸ਼ਿਵਮ ਦੂਬੇ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ।

ਅਮਰੀਕਾ : ਮੋਨੰਕ ਪਟੇਲ (ਕਪਤਾਨ), ਆਰੋਨ ਜੋਨਸ, ਐਂਡਰੀਜ ਗੌਸ, ਕੋਰੀ ਐਂਡਰਸਨ, ਅਲੀ ਖਾਨ, ਹਰਮੀਤ ਸਿੰਘ, ਨਿਤੀਸ਼ ਕੁਮਾਰ, ਨੋਸਟੁਸ ਕੇਨਜਿਗੇ, ਸੌਰਭ ਨੇਤਰਾਲਕਰ, ਸੈਡਲੇ ਵੈਨ ਸਾਲਕਵਿਕ, ਸਟੀਵਨ ਟੇਲਰ, ਸਯਾਨ ਜਹਾਂਗੀਰ।