44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ

India , Liberals , Hockey,  Tournament

ਪਹਿਲੇ ਦਿਨ ਹੋਏ ਮੁਕਾਬਲਿਆਂ ‘ਚ ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਟੀਮਾਂ ਜੇਤ

ਤਰੁਣ ਕੁਮਾਰ ਸ਼ਰਮਾ/ਨਾਭਾ। ਭਾਰਤੀ ਹਾਕੀ ਸੰਘ ਵੱਲੋਂ ਏ ਗ੍ਰੇਡ ਪ੍ਰਵਾਨਿਤ 44ਵਾਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਅੱਜ ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਦੇ ਰਾਜਨੀਤੀਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਪੁੱਜੇ।

ਦਿਨ ਦੇ ਖੇਡੇ ਗਏ ਪਹਿਲੇ ਮੈਚ ਵਿੱਚ ਐਸ ਜੀ ਪੀ ਸੀ ਅੰਮ੍ਰਿਤਸਰ ਅਤੇ ਚੰਡੀਗੜ ਇਲੈਵਨ ਦੀਆਂ ਟੀਮਾਂ ਦਾ ਮੁਕਾਬਲਾ ਦੇਖਣ ਨੂੰ ਮਿਲਿਆ। ਮੈਚ ਦੌਰਾਨ ਦੋਵੇਂ ਟੀਮਾਂ ਪਹਿਲੇ ਅੱਧ ਤੱਕ ਬਰਾਬਰ ‘ਤੇ ਰਹੀਆ। ਇਸ ਤੋਂ ਬਾਅਦ ਜਦੋਂ ਦੂਜੇ ਹਾਫ ਦੀ ਖੇਡ ਸ਼ੁਰੂ ਹੋਈ ਤਾਂ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਪੁਸ਼ਪਿੰਦਰਪਾਲ ਸਿੰਘ ਰਾਹੀ ਨੇ ਮੈਚ ਦੇ 44ਵੇਂ ਮਿੰਟ ਵਿੱਚ ਗੋਲ ਦਾਗ ਕੇ ਆਪਣੀ ਟੀਮ ਨੂੰ ਜਿਉਂ ਹੀ ਅੱਗੇ ਕੀਤਾ ਤਾਂ ਚੰਡੀਗੜ੍ਹ ਇਲੈਵਨ ਦੀ ਟੀਮ ਦੇ ਖਿਡਾਰੀ ਲਵਪ੍ਰੀਤ ਸਿੰਘ ਨੇ ਮੈਚ ਦੇ 48ਵੇਂ ਮਿੰਟ ਵਿੱਚ ਗੋਲ ਦਾਗ ਕੇ ਮੁਕਾਬਲਾ ਫਿਰ ਬਰਾਬਰੀ ‘ਤੇ ਲਿਆਂਦਾ।

ਇਸ ਤੋਂ ਬਾਅਦ ਹੋਈ ਖੇਡ ਦੌਰਾਨ ਐਸ ਜੀ ਪੀ ਸੀ ਟੀਮ ਦੇ ਖਿਡਾਰੀ ਗੁਰਵਿੰਦਰ ਸਿੰਘ ਨੇ ਖੇਡ ਦੇ 54ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਮਿਲੇ ਮੌਕੇ ਦਾ ਫਾਇਦਾ ਉਠਾਉਂਦਿਆ ਆਪਣੀ ਟੀਮ ਨੂੰ 2-1 ਦੀ ਲੀਡ ਦਿਵਾ ਕੇ ਜੇਤੂ ਬਣਾ ਦਿੱਤਾ। ਦਿਨ ਦਾ ਦੂਜਾ ਮੁਕਾਬਲਾ ਪੀਐਚਐਲ ਰੈਡ ਲੁਧਿਆਣਾ ਅਤੇ ਹਾਕੀ ਪਟਿਆਲਾ ਇਲੈਵਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।

 ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ

ਪਟਿਆਲਾ ਇਲੈਵਨ ਦੀ ਟੀਮ ਨੇ ਮੈਚ ਦੇ 14ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਵਾਧਾ ਦਰਜ ਕੀਤਾ। ਇਸ ਤੋਂ ਬਾਦ ਪੀਐਚਐਲ ਦੇ ਲੜਕਿਆਂ ਨੇ ਜੁਝਾਰੂ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੈਚ ਦੇ 16ਵੇਂ ਮਿੰਟ ਇੱਕ ਪੈਨਲਟੀ ਕਾਰਨਰ ਨੂੰ ਦਿਲਜੋਤ ਸਿੰਘ ਨਾਮੀ ਖਿਡਾਰੀ ਰਾਹੀਂ ਗੋਲ ਦਾਗ ਕੇ ਮੁਕਾਬਲਾ ਬਰਾਬਰ ਕਰ ਦਿੱਤਾ। ਇਸ ਤੋਂ ਬਾਦ ਦੋਵਾਂ ਟੀਮਾਂ ਵਿਚਕਾਰ ਗੋਲ ਦਾਗਣ ਨੂੰ ਲੈ ਕੇ ਜੂਝਾਰੂ ਖੇਡ ਚੱਲਦੀ ਰਹੀ ਅਤੇ ਮੈਚ ਦੇ 38ਵੇਂ ਮਿੰਟ ਵਿੱਚ ਲੁਧਿਆਣਾ ਦੀ ਟੀਮ ਨੇ ਇੰਟਰਨੈਸ਼ਨਲ ਖਿਡਾਰੀ ਪ੍ਰਦੀਪ ਮੋਰ ਰਾਹੀ ਇੱਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ ਆਪਣੀ ਟੀਮ ਨੂੰ 2-1 ਨਾਲ ਜਿੱਤ ਦਿਵਾ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।