ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ

ਕੋਰੋਨਾ ਨਾਲ ਬਿਹਤਰ ਤਰੀਕੇ ਨਾਲ ਨਜਿੱਠ ਰਿਹਾ ਹੈ ਭਾਰਤ

ਕੋਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਤਾਰੀਫ਼ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਹੈ ਕੇਂਦਰੀ ਤੇ ਰਾਜ ਸਰਕਾਰਾਂ ਨੇ ਇਸ ਘਾਤਕ ਵਾਇਰਸ ਦੀ ਰੋਕਥਾਮ ਲਈ ਜਿਸ ਤਰ੍ਹਾਂ ਦੀ ਤੇਜ਼ੀ ਦਿਖਾਈ ਹੈ, ਉਸ ਨਾਲ ਜਨਤਾ ‘ਚ ਵਿਸ਼ਵਾਸ ਪੈਦਾ ਹੋਇਆ ਹੈ ਕਿ ਰਲ ਕੇ ਇਸ ਵਾਇਰਸ ਨਾਲ ਆਸਾਨੀ ਨਾਲ ਲੜਿਆ ਜਾ ਸਕਦਾ ਹੈ ਭਾਰਤ ਵਰਗੇ ਵਿਸ਼ਾਲ ਆਬਾਦੀ ਵਾਲੇ ਦੇਸ਼ ‘ਚ ਕਿਸੇ ਵੀ ਵਾਇਰਸ ਦਾ ਫੈਲਣਾ ਆਪਣੇ-ਆਪ ‘ਚ ਵੱਡੀ ਆਫ਼ਤ ਬਣ ਸਕਦਾ ਹੈ

ਦੱਸਣਯੋਗ ਹੈ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹਾਲੇ ਬਹੁਤ ਜ਼ਿਆਦਾ ਨਹੀਂ ਹੈ ਸਰਕਾਰ ਨਾਗਰਿਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਖੁਦ ਪ੍ਰਧਾਨ ਮੰਤਰੀ ਤੇ ਸੂਬਿਆਂ ਦੇ ਮੁੱਖ ਮੰਤਰੀ ਐਕਸ਼ਨ ਮੋਡ ‘ਚ ਹਨ ਕੋਰੋਨਾ ਵਾਇਰਸ ਸਬੰਧੀ ਪੂਰੀ ਦੁਨੀਆ ‘ਚ ਹੰਗਾਮਾ ਮੱਚਿਆ ਹੋਇਆ ਹੈ ਇਸ ਵਾਇਰਸ ਨੇ ਸਿਰਫ਼ ਲੋਕਾਂ ਦੀ ਸਿਹਤ ਹੀ ਨਹੀਂ ਸਗੋਂ ਬਜ਼ਾਰ, ਮੈਡੀਕਲ ਤਕਨਾਲੋਜੀ, ਤੇ ਸੋਸ਼ਲ ਸਿਸਟਮ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਤਕਨਾਲੋਜੀ ਰੱਖਣ ਵਾਲੇ ਦੇਸ਼ਾਂ ਦੇ ਲਈ ਵੀ ਇਸ ਚੁਣੌਤੀ ਨਾਲ ਨਜਿੱਠਣਾ ਮੁਸ਼ਕਿਲ ਹੋ ਰਿਹਾ ਹੈ ਇਟਲੀ, ਕੋਰੋਨਾ ਵਾਇਰਸ ਦੇ ਹਾਟਸਪਾਟ ਵਜੋਂ ਉੱਭਰਿਆ ਹੈ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਚੱਲਦੇ ਖੌਫ਼ ‘ਚ ਹੈ ਤੇ ਲਗਾਤਾਰ ਲੋਕਾਂ ਦੇ ਮਰਨ ਦੀਆਂ ਖਬਰਾਂ ਆ ਰਹੀਆਂ ਹਨ

ਇੰਟਰਨੈੱਟ ‘ਤੇ ਬਿਮਾਰੀ ਨਾਲ ਜੁੜੀ ਅਜਿਹੀਆਂ ਤਮਾਮ ਖਬਰਾਂ ਤੇ ਤਸਵੀਰਾਂ ਦੀ ਭਰਮਾਰ ਹੈ ਇਹ ਖਬਰਾਂ ਤੇ ਤਸਵੀਰਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਜਾਂ ਦੇਖ ਕੇ ਮਨ ਘਬਰਾਉਂਦਾ ਹੈ ਡਰ ਮਹਿਸੂਸ ਹੁੰਦਾ ਹੈ ਤੇ ਬਿਮਾਰੀ ਦੇ ਭਿਆਨਕ ਹੋਣ ਦਾ ਪਤਾ ਚੱਲਦਾ ਹੈ ਤਾਂ ਇਸ ਤਰ੍ਹਾਂ ਦਾ ਵੀ ਬਹੁਤ ਕੁਝ ਹੈ ਜੋ ਹੈਰਾਨ ਕਰਦਾ ਹੈ ਤੇ ਇਹ ਸੋਚਣ ‘ਤੇ ਮਜ਼ਬੂਰ ਕਰਦਾ ਹੈ ਕਿ ਜੇਕਰ ਇਸ ਬਿਮਾਰੀ ਦਾ ਵਿਸਥਾਰ ਹੋਵੇਗਾ ਤਾਂ ਸਥਿਤੀ ਕੀ ਹੋਵੇਗੀ?

ਧਿਆਨ ਰਹੇ ਕਿ ਭਾਵੇਂ ਚੀਨ, ਇਟਲੀ, ਫਰਾਂਸ, ਸਪੇਨ, ਇਰਾਨ ਤੇ ਅਮਰੀਕਾ ਵਰਗੇ ਦੇਸ਼ ਹੋਣ ਜਾਂ ਫਿਰ ਪਾਕਿਸਤਾਨ ਤੇ ਭਾਰਤ ਕਿਤੇ ਵੀ ਇਸ ਦੇਸ਼ ਦੀਆਂ ਸਰਕਾਰਾਂ ਇਸ ਬਿਮਾਰੀ ਨੂੰ ਹਲਕੇ ‘ਚ ਨਹੀਂ ਲੈ ਰਹੀਆਂ ਹਨ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਲਗਾਤਾਰ ਇਸ ਕੋਸ਼ਿਸ਼ ‘ਚ ਹਨ ਕਿਸੇ ਵੀ ਸੂਰਤ ‘ਚ ਬਿਮਾਰੀ ‘ਤੇ ਲਗਾਮ ਕੱਸਦਿਆਂ ਉਸ ਨੂੰ ਕੰਟਰੋਲ ਕਰ ਲਿਆ ਜਾਵੇ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਦੇ ਮੁਕਾਬਲੇ, ਇਸ ਦੇ ਇਲਾਜ ਤੇ ਜਾਂਚ ਦੀ ਰਫ਼ਤਾਰ ਕਾਫ਼ੀ ਮੱਠੀ ਹੈ

ਇਸ ਨੂੰ ਵੇਖਦਿਆਂ ਜ਼ਿਆਦਾਤਰ ਦੇਸ਼ਾਂ ‘ਚ ਇੱਕ ਰੁਝਾਨ ਉੱਭਰ ਕੇ ਆ ਰਿਹਾ ਹੈ ਜ਼ਿਆਦਾਤਰ ਦੇਸ਼ਾਂ ਦੀ ਹੈਲਥ ਅਥਾਰਿਟੀ ਤੇ ਆਗੂ ਲੋਕਾਂ ਨੂੰ ਸਲਾਹ ਦੇ ਰਹੇ ਹਨ ਕਿ ਜ਼ਿਆਦਾ ਇਕੱਠੇ ਨਾ ਹੋਵੇ ਲੋਕਾਂ ਨੂੰ ਹੱਥ ਮਿਲਾਉਣ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕੋਰੋਨਾ ਵਾਇਰਸ ਨੂੰ ‘ਕੌਮੀ ਆਫ਼ਤਾ’ ਨੋਟੀਫਿਕੇਸ਼ਨ ਕਰ ਦਿੱਤਾ ਹੈ ਇਹ ਸੂਬਾ ਸਰਕਾਰਾਂ ‘ਤੇ  ਵੀ ਲਾਗੂ ਹੋਵੇਗਾ ਦੁਨੀਆ ‘ਚ ਇਸ ਵਾਇਰਸ ਨਾਲ 5600 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ

ਅਮਰੀਕਾ ਤੇ ਸਪੇਨ ਦੀਆਂ ਸਰਕਾਰਾਂ ਨੇ ‘ਐਂਮਰਜੈਂਸੀ’ ਐਲਾਨ ਦਿੱਤੀ ਹੈ ਕੋਰੋਨਾ ਦੇ ਜਾਨਲੇਵਾ ਪ੍ਰਭਾਵ ਦਾ ਕੇਂਦਰ ਹੁਣ ਯੂਰਪ ਹੈ ਸਪੇਨ ‘ਚ ਇੱਕ ਹੀ ਦਿਨ ‘ਚ 1500 ਮਾਮਲੇ ਸਾਹਮਣੇ ਆਏ ਹਨ ਸਪੇਨ ਦੇ ਪ੍ਰਧਾਨ ਮੰਤਰੀ ਦੀ ਪਤਨੀ ਵੀ ਪੀੜਤ ਦੱਸੀ ਜਾ ਰਹੀ ਹੈ ਇਟਲੀ ‘ਚ ਮੌਤ ਦਾ ਅੰਕੜਾ 1400 ਤੋਂ ਪਾਰ ਹੋ ਚੁੱਕਿਆ ਹੈ ਭਾਰਤ ਦੇ ਹਾਲਾਤ ਅਮਰੀਕਾ ਤੇ ਸਪੇਨ, ਇਟਲੀ (ਯੂਰਪ) ਤੋਂ ਬਿਹਤਰ ਹਨ ਬੀਤੀ 15 ਫਰਵਰੀ ਨੂੰ ਭਾਰਤ ‘ਚ ਸਿਰਫ਼ 3 ਮਾਮਲੇ ਸਨ ਤੇ ਇੱਕ ਮਹੀਨੇ ਤੋਂ ਬਾਅਦ ਗਿਣਤੀ ਹੁਣ 147 ਤੱਕ ਪਹੁੰਚ ਗਈ ਹੈ

ਇਸ ਦੌਰਾਨ 3 ਮਰੀਜਾਂ ਦੀ ਮੌਤ ਹੋ ਗਈ ਅਤੇ 10 ਤੋਂ ਜਿਆਦਾ ਲੋਕ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਫਿਰ ਵੀ ਤੰਦਰੁਸਤ ਨਹੀਂ ਹੋਇਆ ਜਾ ਸਕਦਾ, ਕਿਉਂਕਿ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਭਾਰਤ ‘ਚ ਕੋਰੋਨਾ ਦੂਜੇ ਗੇੜ ‘ਚ ਪਹੁੰਚ ਚੁੱਕਿਆ ਹੈ ਜੇਕਰ ਇਹ ਕੰਟਰੋਲ ਨਾ ਕੀਤਾ ਗਿਆ, ਤਾਂ ਇਹ ਤੀਜੇ ਗੇੜ ‘ਚ ਪਹੁੰਚ ਸਕਦਾ ਹੈ ਸਰਕਾਰਾਂ ਕੋਲ ਸਿਰਫ਼ 30 ਦਿਨ ਦਾ ਵਕਤ ਹੈ ਸ਼ਾਇਦ ਅਜਿਹੇ ਹੀ ਖ਼ਤਰਿਆਂ ਅਤੇ ਸੰਕਟ ਨੂੰ ਮੰਨਦੇ ਹੋਏ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ‘ਕੌਮੀ ਆਫ਼ਤ’ ਐਲਾਨ ਕੀਤਾ ਹੈ

ਦੇਸ਼ ‘ਚ ਮੁੱਢਲੀ ਦੇਖਭਾਲ ਦੀ ਸਥਿਤੀ ਵੀ ਖਰਾਬ ਹੈ ਇਕਾਂਤ ਕੇਂਦਰਾਂ ਅਤੇ ਪ੍ਰਮੁੱਖ ਹਸਪਤਾਲਾਂ ‘ਚ ਵੀ ਇਸ ਵਾਇਰਸ ਦੀ ਜਾਂਚ ਦੀ ਵਿਵਸਥਾ ਨਹੀਂ ਹੈ ਦਵਾਈਆਂ ਅਤੇ ਉਪਕਰਨਾਂ ਨੂੰ ਲੈ ਕੇ ਵੀ ਅਸੀਂ ਚੀਨ ਦੇ ਭਰੋਸੇ ਹੈ ਚੀਨ ‘ਚ ਸਾਧਾਰਨ ਹਾਲਤ ਹੋਣ ‘ਚ ਹਾਲੇ ਕੁਝ ਵਕਤ ਲੱਗੇਗਾ ਚੀਨ, ਇੱਟਲੀ ਅਤੇ ਸਪੇਨ ‘ਚ ਕੋਰੋਨਾ ਦਾ ਫੈਲਾਅ ਅਤੇ ਪ੍ਰਭਾਵ ਛੇਵੇ ਗੇੜ ਤੱਕ ਪਹੁੰਚ ਗਿਆ ਹੈ ਫ਼ਿਲਹਾਲ ਕੋਰੋਨਾ ‘ਤੇ ਭਾਰਤ ਸਰਕਾਰ ਅਤੇ ਦੇਸ਼ ਦੇ ਨਾਗਰਿਕ ਆਪਣੇ ਹੀ ਪੱਧਰ ‘ਤੇ ਸਖ਼ਤੀ ਵਰਤ ਰਹੇ ਹਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ

ਸਰਕਾਰ ਨੇ ਮਾਸਕ ਅਤੇ ਸੈਨੀਟਾਈਜਰ ਨੂੰ ‘ ‘ਰੋਗਾਣੂ ਮੁਕਤ’ ਜ਼ਰੁਰੀ ਵਸਤੂ ਐਲਾਨਿਆ ਹੈ ਖੇਡ ਦੇ ਲਗਭਗ ਸਾਰੇ ਆਯੋਜਨ ਅਗਲੀ ਤਾਰੀਖ਼ ਤੱਕ ਮੁਲਤਵੀ ਕਰ ਦਿੱਤੇ ਗਏ ਹਨ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦਾ ਦੋ ਰੋਜਾ ਦੌਰਾ ਰੱਦ ਕਰ ਦਿੱਤਾ ਹੈ ਰਾਸ਼ਟਰਪਤੀ ਭਵਨ ‘ਚ ਪੁਸ਼ਰਕਾਰਾਂ ਦਾ ਸਮਾਰੋਹ ਵੀ ਫ਼ਿਲਹਾਲ ਟਾਲ ਦਿੱਤੇ ਗਏ ਹਨ

ਨਵੀਆਂ ਤਾਰੀਖਾਂ ਦਾ ਐਲਾਨ ਹਾਲੇ ਹੋਣਾ ਹੈ ਸਰਕਾਰ ਨੇ ਸਕੂਲ, ਕਾਲਜ ਤਾਂ ਬੰਦ ਕਰਵਾਏ ਹੀ ਹਨ, ਉਥੇ ਜਨਤਕ ਉਪਯੋਗ ਦੇ ਤਮਾਮ ਸਥਾਨਾਂ ਅਤੇ ਕੇਂਦਰਾਂ ਨੂੰ ਵੀ ਬੰਦ ਕਰਵਾਉਣ ਵਰਗੇ ਕਦਮ ਚੁੱਕੇ ਹਨ

ਮਾਹਿਰਾਂ ਅਨੁਸਾਰ ਕੋਰੋਨਾ ਵਾਇਰਸ ਦਾ ਛਿੱਕਣ ਜਾਂ ਖੰਘਣ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ‘ਚ ਹੋ ਸਕਦਾ ਹੈ ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਕਿਸੇ ਪੱਧਰ ਤੱਕ ਵੀ ਹੋਂਦ ‘ਚ ਰਹਿ ਸਕਦਾ ਹੈ ਅਤੇ ਕਈ ਦਿਨਾਂ ਤੱਕ ਵੀ ਰਹਿ ਸਕਦਾ ਹੈ ਇਸ ਲਈ ਇਹ ਅਹਿਮ ਹੈ ਕਿ ਤੁਹਾਡਾ ਫੋਨ ਚਾਹੇ ਘਰ ਹੋਵੇ ਜਾਂ ਦਫ਼ਤਰ ‘ਚ ਪੂਰੀ ਤਰ੍ਹਾਂ ਵਾਰ ਵਾਰ ਸਾਫ਼ ਹੋਵੇ ਸਰਕਾਰ ਨਾਗਰਿਕਾਂ ‘ਚ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਪ੍ਰਸਾਰ ਦੇ  ਸਾਰੇ ਸਾਧਨਾਂ ਦਾ ਬਿਹਤਰ ਉਪਯੋਗ ਕਰ ਰਹੀ ਹੈ, ਜਿਸ ਨਾਲ ਕੋਈ ਭਰਮ ਆਮ ਲੋਕਾਂ ਵਿਚਕਾਰ ਇਸ ਵਾਇਰਸ ਨੂੰ ਲੈ ਕੇ ਨਾ ਫੈਲੇ

ਕੋਰੋਨਾ ਵਾਇਰਸ ਨੂੰ ਲੈ ਕੇ ਜੋ ਸੋਸ਼ਲ ਸਾਈਟਸ ‘ਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਲੋਕ ਕੋਰੋਨਾ ਨੂੰ ਲੈ ਕੇ ਅਫ਼ਵਾਹਾਂ ਜਾਂ ਭਰਮ ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਹਨ, ਉਨ੍ਹਾਂ ‘ਤੇ ਸ਼ਿਕੰਜਾ ਕਸਣ ਲਈ ਸਰਕਾਰ ਨੂੰ ਕੁਝ ਯਤਨ ਕਰਨੇ ਚਾਹੀਦੇ ਹਨ, ਤਾਂ ਕਿ ਕੋਰੋਨਾ ਦੀ ਅਫ਼ਵਾਹ ਕਿਸੇ ਲਈ ਮੁਸੀਬਤ ਨਾ ਬਣੇ ਜੇਕਰ ਕਿਸੇ ਨੂੰ ਕੋਈ ਅਫ਼ਵਾਹ ਸੋਸਲ ਮੀਡੀਆ ‘ਤੇ ਨਜ਼ਰ ਆਉਂਦੀ ਹੈ ਤਾਂ ਉਸ ਦੀ ਸ਼ਿਕਾਇਤ ਫੌਰਨ ਸਬੰਧਿਤ ਸ਼ੋਸਲ ਮੀਡੀਆ ਦੇ ਹੈਲਪ ਡੈਸਕ, ਮੀਡੀਆ ਅਤੇ ਪੁਲਿਸ ਨੂੰ ਦੇਣੀ ਚਾਹੀਦੀ ਹੈ, ਪਰ ਇਸ ‘ਚ ਵੀ ਕੋਈ ਦੋ ਰਾਇ ਨਹੀਂ  ਹੈ ਕਿ ਸੋਸਲ ਮੀਡੀਆ ‘ਤੇ ਜੋ ਪਰੋਸਿਆ ਜਾ ਰਿਹਾ ਹੇ

ਜ਼ਰੂਰੀ ਨਹੀਂ ਉਹ ਸਾਰਾ ਹੀ ਖਰਾਬ ਜਾਂ ਗਲਤ ਹੋਵੇ ਸੋਸਲ ਮੀਡਆ ਦੀ ਵਰਤੋਂ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਅਫ਼ਵਾਹਾਂ ਨਾ ਫੈਲਾਉਣ   ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਚਿੰਤਾ ‘ਚ ਪਾ ਦਿੱਤਾ ਹੈ ਦੁਨੀਆ ਦੇ ਵੱਡੇ ਵੱਡੇ ਦੇਸ਼ ਇਸ ਦੀ ਚਪੇਟ ‘ਚ ਆ ਗਏ ਹਨ ਇਹ ਵਾਇਰਸ ਦੁਨੀਆ ‘ਚ ਜਿਆਦਾ ਤਬਾਹੀ ਨਾ ਮਚਾਵੇ, ਇਸ ਲਈ ਹਰ ਦੇਸ਼ ਭਰਪੂਰ ਕੋਸ਼ਿਸਾਂ ਕਰ ਰਿਹਾ ਹੈ ਸਾਡੇ ਦੇਸ਼ ‘ਚ ਵੀ ਇਹ ਫੈਲ ਰਿਹਾ ਹੈ ਸਰਕਾਰ, ਪ੍ਰਸ਼ਾਸਨ ਅਤੇ ਹੋਰ ਕੁਝ ਸੰਸਥਾਵਾਂ ਕੋਰੋਨਾ ਵਾਇਰਸ ਪ੍ਰਤੀ ਚੌਕਸ ਰਹਿਣ ਲਈ ਜਾਗਰੂਕਤਾ ਮੁਹਿੰਮ ਵੀ ਚਲਾ ਰਹੇ ਹਨ,

ਪਰ ਦੁਨੀਆ ਨੂੰ ਭÎਵਿੱਖ ‘ਚ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣਾ ਹੈ ਤਾਂ ਸਭ ਤੋਂ ਪਹਿਲਾਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣਾ ਖਾਣ-ਪੀਣ ਅਤੇ ਜੀਵਨਸ਼ੈਲੀ ‘ਤੇ ਧਿਆਨ ਦੇਣਾ ਪਵੇਗਾ ਅਸੀਂ ਸਾਰੇ ਸਾਵਧਾਨੀ ਵਰਤ ਕੇ ਇਸ ਵਾਇਰਸ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਦਾ ਵੀ ਬਚਾ ਕਰ ਸਕਦੇ ਹਾਂ ਕਿਉਂਕਿ ਮਾਮਲਾ ਗੰਭੀਰ ਹੈ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਦਿੱਤੇ ਜਾ ਰਹੇ ਨਿਰਦੇਸ਼ਾਂ ਦਾ ਪਾਲਣ ਕਰਨਾ ਸਾਡਾ ਰਾਸ਼ਟਰੀ ਫ਼ਰਜ ਬਣਦਾ ਹੈ
ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।