ਗੋਗੋਈ ਦੀ ਨਿਯੁਕਤੀ ‘ਤੇ ਵਿਵਾਦ

ਗੋਗੋਈ ਦੀ ਨਿਯੁਕਤੀ ‘ਤੇ ਵਿਵਾਦ

ਦੇਸ਼ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਸੇਵਾਮੁਕਤੀ ਦੇ ਮਹਿਜ ਚਾਰ ਮਹੀਨਿਆਂ ਬਾਅਦ ਹੀ ਕੇਂਦਰ ਸਰਕਾਰ ਦਾ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕਰਨਾ ਵਿਵਾਦ ਦਾ ਕਾਰਨ ਬਣ ਗਿਆ ਹੈ ਉਹਨਾਂ ਦੀ ਨਾਮਜ਼ਦਗੀ ‘ਤੇ ਸਭ ਤੋਂ ਪਹਿਲਾਂ ਤੇ ਸਭ ਤੋਂ ਜਿਆਦਾ ਇਤਰਾਜ਼ ਸੇਵਾਮੁਕਤ ਤੇ ਖਾਸ ਕਰ ਉਹਨਾਂ ਦੇ ਸਾਥੀ ਰਹੇ ਜੱਜਾਂ ਨੇ ਹੀ ਕੀਤਾ ਹੈ ਵਿਰੋਧ ਦੇ ਦੋ ਮੁੱਖ ਨੁਕਤੇ ਸਾਹਮਣ ਆ ਰਹੇ ਹਨ ਇੱਕ ਵਿਰੋਧ ਹੈ

ਵਿਰੋਧੀ ਪਾਰਟੀ ਕਾਂਗਰਸ ਦਾ ਤੇ ਦੂਜਾ ਸੀਨੀਅਰ ਸੇਵਾ ਮੁਕਤ ਜੱਜਾਂ ਦਾ ਕਾਂਗਰਸ ਗੋਗੋਈ ਦੀ ਨਿਯੁਕਤੀ ਨੂੰ ਉਹਨਾਂ ਵੱਲੋਂ ਸਰਕਾਰ ਦੇ ਹਿੱਤ ‘ਚ ਕੀਤੇ ਗਏ ਫੈਸਲਿਆਂ ਦਾ ਇਨਾਮ ਦੱਸ ਰਹੀ ਹੈ ਦੂਜੇ ਪਾਸੇ ਜੱਜਾਂ ਦਾ ਦਾਅਵਾ ਹੈ ਕਿ ਗੋਗੋਈ ਦੀ ਸਿਆਸੀ ਪਾਰੀ ਨਾਲ ਲੋਕਤੰਤਰ ਦੇ ਚੌਥੇ ਥੰਮ੍ਹ ਨਿਆਂ ਪ੍ਰਬੰਧ ਦੀ ਅਜ਼ਾਦੀ ਤੇ ਨਿਰਪੱਖਤਾ ਖ਼ਤਰੇ ਵਿੱਚ ਪੈ ਜਾਵੇਗੀ  ਕਾਂਗਰਸ ਤੇ ਜੱਜਾਂ ਦਾ ਵਿਰੋਧ ਨੂੰ ਜੇਕਰ ਪਰੰਪਰਾ ਤੇ ਅਤੀਤ ਦੇ ਪ੍ਰਸੰਗ ‘ਚ ਵੇਖੀਏ ਤਾਂ ਜਾਇਜ਼ ਹੈ

ਇਸ ਤੋਂ ਪਹਿਲਾਂ ਬਹੁਤ ਘੱਟ ਜੱਜ ਸਿੱਧੀ ਸਿਆਸੀ ਭੂਮਿਕਾ ‘ਚ ਆਏ ਸਨ ਸ੍ਰੀ ਮਿਸ਼ਰਾ ਸੇਵਾ ਮੁਕਤ ਹੋਣ ਬਾਦ ਰਾਜ ਸਭਾ ਦੀ ਚੋਣ ਲੜੇ ਸਨ ਉਹ ਵੀ ਸੇਵਾ ਮੁਕਤੀ ਤੋਂ ਸੱਤ ਸਾਲ ਬਾਅਦ ਉਂਜ ਜੱਜਾਂ ਨੂੰ ਕਈ ਸੂਬਿਆਂ ‘ਚ ਸਰਕਾਰਾਂ ਕਈ ਸਿਆਸੀ ਅਹੁਦੇ ਦਿੰਦੀਆਂ ਰਹੀਆਂ ਹਨ ਜੋ ਸਿੱਧੇ ਤੌਰ ‘ਤੇ ਸਿਆਸੀ ਭੂਮਿਕਾ ਤੋਂ ਵੱਖ ਸਨ ਜਿੱਥੋਂ ਗੰਗਨਾਥ ਇੱਕ ਸੇਵਾਮੁਕਤ ਜੱਜ ਦੇ ਅਧਿਕਾਰਾਂ ਦਾ ਸਬੰਧ ਹੈ ਸਰਕਾਰ ਕਿਸੇ ਵੀ ਪ੍ਰਸਿੱਧ ਹਸਤੀ ਨੂੰ ਰਾਜ ਸਭਾ ਲਈ ਨਾਮਜ਼ਦ ਕਰ ਸਕਦੀ ਹੈ

ਇਸੇ ਤਰ੍ਹਾਂ ਕਿਸੇ ਵੀ ਸੇਵਾਮੁਕਤ ਜੱਜ ‘ਤੇ ਸਰਗਰਮ ਸਿਆਸਤ ‘ਚ ਭਾਗ ਲੈਣ ‘ਤੇ ਕੋਈ ਸੰਵਿਧਾਨਕ ਪਾਬੰਦੀ ਵੀ ਨਹੀਂ ਹੈ ਲੱਗਦਾ ਹੈ ਇਸ ਮਾਮਲੇ ਨੂੰ ਪਰੰਪਰਾ ਤੋਂ ਵੱਖ ਕਰਕੇ ਇੱਕ ਤਜ਼ਰਬੇ ਵਜੋਂ ਵੀ ਵੇਖਣਾ ਪਵੇਗਾ  ਇਸ ਫੈਸਲੇ ਨਾਲ ਨਿਆ ਪ੍ਰਬੰਧ ਦੀ ਦੀ ਖੁਦਮੁਖਤਿਅਰੀ ਤੇ ਨਿਰਪੱਖਤਾ ‘ਤੇ ਕਿੰਨਾ ਕੁ ਅਸਰ ਪਵੇਗਾ ਇਹ ਵੀ ਤਾਂ ਭਵਿੱਖ ਦੀ ਬੁੱਕਲ ‘ਚ ਲੁਕਿਆ ਹੋਇਆ ਹੈ ਪਰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਮਾਜ ਸਿਸਟਮ ਦੀ ਬਿਹਤਰੀ ਲਈ ਆਦਿ ਕਾਲ ਤੋਂ ਹੀ ਪਰੰਪਰਾ ‘ਚ ਤਬਦੀਲੀਆਂ ਕਰਦਾ ਆਇਆ ਹੈ ਤੇ ਹਰ ਨਵੀਂ ਤਬਦੀਲੀ ਵੀ  ਪਰੰਪਰਾ ਦਾ ਹਿੱਸਾ ਬਣਦੀ ਗਈ ਇਹ ਵੀ ਮਜ਼ਬੂਤ ਤਰਕ ਹੈ ਕਿ ਦੇਸ਼ ਦੀ ਅਦਾਲਤ ‘ਚ 30 ਸਾਲ ਲਾਉਣ ਵਾਲੇ ਵਿਅਕਤੀ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਸੰਸਦ) ‘ਚ ਲਿਆਉਣਾ

ਉਨ੍ਹਾਂ ਭ੍ਰਿਸ਼ਟ ਸਿਆਸਤਦਾਨਾਂ ਨੂੰ ਲਿਆਉਣ ਨਾਲੋਂ ਕਿਤੇ ਚੰਗਾ ਹੈ ਜੋ ਰਾਜ ਸਭਾ ਚੋਣ ਜਿੱਤਣ ਲਈ ਧਨ ਤੇ ਬਾਹੁ ਬਲ ਦੀ ਵਰਤੋਂ ਕਰ ਰਹੇ ਹਨ  ਸਿਆਸਤ ਦੇ ਮਾੜੇ ਹਾਲਤ ਇਸ ਕਦਰ ਹਨ ਕਿ ਰਾਜ ਸਭਾ ਚੋਣਾਂ ਤਾਂ ਸੂਬਾ ਸਰਕਾਰਾਂ ਦੇ ਦੇ ਬਹੁਮਤ ਡੋਲ ਰਹੇ ਹਨ ਇਸ ਲਈ ਕਿਸੇ ਕਾਬਲ ਵਿਅਕਤੀ ਦਾ ਆਉਣਾ ਦੇਸ਼ ਲਈ ਫਾਇਦੇਮੰਦ ਹੋਵੇ, ਇਸ ਗੱਲ ਦੀ ਵੀ ਉਡੀਕ ਕਰਨੀ ਚਾਹੀਦੀ ਹੈ ਇਹ ਤਰਕ ਵੀ ਵਜ਼ਨਦਾਰ ਹੈ ਕਿ ਜੱਜਾਂ ਦੇ ਕੰਮ ਦੀ ਨਿਰਪੱਖਤਾ ਦੀ ਕਸੌਟੀ ਉਨ੍ਹਾਂ ਦੇ ਫੈਸਲੇ ਹੀ ਹੋਣੇ ਚਾਹੀਦੇ ਹਨ ਨਾ ਕਿ ਸੇਵਾਮੁਕਤੀ ਤੋਂ ਬਾਅਦ ਦਾ ਜੀਵਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।