ਸ਼ਿਖਰ ‘ਤੇ ਲੱਗੀਆਂ ਭਾਰਤ ਦੀਆਂ ਨਜ਼ਰਾਂ

India and Pakistan should have two teams in Asia Cup: Shahid Afridi

ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ ਮੈਚ

ਏਜੰਸੀ, ਲੀਡਸ

ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨਿੱਚਰਵਾਰ ਨੂੰ ਦੌੜ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ੍ਰੀਲੰਕਾ ਖਿਲਾਫ ਆਪਣੀ ਲੈਅ ਕਾਇਮ ਰੱਖਣ ਦੇ ਨਾਲ-ਨਾਲ ਅੰਕ ਸੂਚੀ ‘ਚ ਬਿਹਤਰ ਸਥਿਤੀ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ ਇਰਾਦੇ ਨਾਲ ਉਤਰੇਗੀ ਭਾਰਤ ਦੇ ਅੱਠ ਮੈਚਾਂ ‘ਚ 13 ਅੰਕ ਹਨ ਅਤੇ ਉਹ ਅੰਕ ਸੂਚੀ ‘ਚ ਦੂਜੇ ਨੰਬਰ ‘ਤੇ ਹੈ ਸੈਮੀਫਾਈਨਲ  ‘ਚ ਉਸ ਦਾ ਸਥਾਨ ਪੱਕਾ ਹੋ ਚੁੱਕਾ ਹੈ ਇਸ ਲਈ ਨਤੀਜੇ ਦੇ ਹਿਸਾਬ ਨਾਲ ਭਾਵੇਂ ਹੀ ਇਹ ਮੈਚ ਅਹਿਮ ਨਾ ਹੋਵੇ ਪਰ ਜੇਕਰ ਉਹ ਜਿੱਤਦਾ ਹੈ ਤਾਂ ਉਸ ਕੋਲ ਅਸਟਰੇਲੀਆ ਨੂੰ ਹਟਾ ਕੇ ਟਾਪ ਸਥਾਨ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦਾ ਮੌਕਾ ਰਹੇਗਾ, ਹਾਲਾਂਕਿ ਇਹ ਉਦੋਂ ਸੰਭਵ ਹੈ ਜਦੋਂ ਅਸਟਰੇਲੀਆ ਆਪਣੇ ਅਗਲੇ ਗਰੁੱਪ ਮੈਚ ‘ਚ ਦੱਖਣੀ ਅਫਰੀਕਾ ਨੂੰ ਹਰਾ ਦੇਵੇ

ਅਸਟਰੇਲੀਆ ਟੀਮ ਦੇ ਅੱਠ ਮੈਚਾਂ ‘ਚ 14 ਅੰਕ ਹਨ ਸ੍ਰੀਲੰਕਾਈ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਆਖਰੀ ਗਰੁੱਪ ਮੈਚ ਨੂੰ ਜਿੱਤ ਕੇ ਵਿਸ਼ਵ ਕੱਪ ਤੋਂ ਸੁਖਦ ਵਿਦਾਈ ਲਵੇ ਸ੍ਰੀਲੰਕਾ ਦਾ ਟੂਰਨਾਮੈਂਟ ‘ਚ ਸਫਰ ਉਤਰਾਅ-ਚੜਾਅ ਭਰਿਆ ਰਿਹਾ ਹੈ ਅਤੇ ਉਹ ਆਪਣੇ ਅੱਠ ਮੈਚਾਂ ‘ਚ ਤਿੰਨ ਹੀ ਜਿੱਕ ਸਕੀ ਹੈ ਉਸ ਨੇ ਆਖੀਰੀ ਵਾਰ ਆਈਸੀਸੀ ਚੈਂਪੀਅਨ ਟਰਾਫੀ 2017 ‘ਚ ਵੀ ਇੰਗਲੈਂਡ ਦੀ ਧਰਤੀ ‘ਤੇ ਹੀ ਭਾਰਤ ਦਾ ਸਾਹਮਣਾ ਕੀਤਾ ਅਤੇ 321 ਦੌੜਾਂ ਦੇ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ ਸ੍ਰੀਲੰਕਾ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸੇ ਪ੍ਰਦਰਸ਼ਨ ਨੂੰ ਦੁਹਰਾਉਂਦਿਆਂ ਵਾਪਸ ਭਾਰਤ ਨੂੰ ਹੈਰਾਨ ਕਰੇ ਦੂਜੇ ਪਾਸੇ ਵਿਰਾਟ ਦੀ ਅਗਵਾਈ ‘ਚ ਟੀਮ ਇੰਡੀਆ ਦੀ ਕੋਸ਼ਿਸ਼ ਰਹੇਗੀ ਕਿ ਉਹ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਆਪਣੀ ਟੀਮ ਦੀਆਂ ਖਾਮੀਆਂ ਅਤੇ ਖਾਸ ਤੌਰ ‘ਤੇ ਮੱਧਕ੍ਰਮ ਦੀ ਸਿਰਦਰਦੀ ਨੂੰ ਦੂਰ ਕਰ ਲਵੇ

ਆਲਰਾਊਂਡਰ ਵਿਜੈ ਸ਼ੰਕਰ ਦੇ ਸੱਟ ਕਾਰਨ ਬਾਹਰ ਹੋ ਜਾਣ ਤੋਂ ਬਾਅਦ ਟੀਮ ‘ਚ ਮਅੰਕ ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਸਾਫ ਹੈ ਕਿ ਟੀਮ ਇੱਕ ਹੋਰ ਬੱਲੇਬਾਜ਼ ਦੇ ਬਦਲ ‘ਤੇ ਕੰਮ ਕਰ ਰਿਹਾ ਹੈ ਜਦੋਂਕਿ ਲੋਕੇਸ਼ ਰਾਹੁਲ ਦੇ ਕ੍ਰਮ ‘ਚ ਵੀ ਬਦਲਾਅ ਕੀਤਾ ਜਾ ਸਕਦਾ ਹੈ ਭਾਰਤੀ ਟੀਮ ਪ੍ਰਬੰਧ ਹੇਡਿੰਗਲੇ ‘ਚ ਕਈ ਨਵੇਂ ਪ੍ਰਯੋਗ ਕਰ ਸਕਦਾ ਹੈ ਮੱਧਕ੍ਰਮ ‘ਚ ਪਿਛਲੇ ਕੁਝ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਦੀ ਫਾਰਮ ਸਬੰਧੀ ਵੀ ਸਵਾਲ ਉੱਠ ਰਹੇ ਹਨ ਜਿਨ੍ਹਾਂ ਦੀ ਧੀਮੀ ਬੱਲੇਬਾਜ਼ੀ ਵੀ ਕਈ ਮੌਕਿਆਂ ‘ਤੇ ਪ੍ਰੇਸ਼ਾਨੀ ਦਾ ਕਾਰਨ ਬਣੀ ਹੈ ਉੱਥੇ ਕੇਦਾਰ ਜਾਧਵ ਵੀ ਹੇਠਲੇ ਕ੍ਰਮ ‘ਤੇ ਖਾਸ ਯੋਗਦਾਨ ਨਹੀਂ ਦੇ ਸਕੇ ਜਿਨ੍ਹਾਂ ਦੀ ਜਗ੍ਹਾ ਪਿਛਲੇ ਮੈਚ ‘ਚ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ ਸੀ ਜਡੇਜਾ ਨੂੰ ਇਸ ਵਿਸ਼ਵ ਕੱਪ ‘ਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ ਜਿਨ੍ਹਾਂ ਨੇ ਅਭਿਆਸ ਮੈਚ ‘ਚ ਕਾਫੀ ਪ੍ਰਭਾਵਿਤ ਕੀਤਾ ਸੀ ਭਾਰਤ ਕੋਲ ਚੰਗਾ ਗੇਂਦਬਾਜ਼ੀ ਕ੍ਰਮ ਹੈ ਅਤੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਹਮਲਾਵਰ ਤਿਕੜੀ ਟੀਮ ਲਈ ਸਭ ਤੋਂ ਉਪਯੋਗੀ ਹੈ ਉੱਥੇ ਸਪਿੱਨਰ ਯੁਜਵੇਂਦਰ ਚਹਿਲ ਵੀ ਕਾਫੀ ਕਿਫਾਇਤੀ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।