ਭਾਰਤ-ਇੰਗਲੈਂਡ ਇੱਕਰੋਜ਼ਾ ਲੜੀ : ਧੋਨੀ ਕੋਲ 10 ਹਜ਼ਾਰੀ, ਵਿਰਾਟ ਕੋਲ ਵੀਰੂ ਨੂੰ ਪਛਾੜਨ ਦਾ ਮੌਕਾ

300 ਕੈਚ ਦਾ ਵੀ ਬਣਾ ਸਕਦੇ  ਹਨ ਧੋਨੀ ਰਿਕਾਰਡ | India-England ODI Series

ਨਵੀਂ ਦਿੱਲੀ (ਏਜੰਸੀ)। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ  ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ 318 ਮੈਚਾਂ ‘ਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਦੌੜਾਂ ਲਈ 33 ਦੌੜਾਂ ਦੀ ਜ਼ਰੂਰਤ ਹੈ ਧੋਨੀ ਦੇ ਖ਼ਾਤੇ ‘ਚ 10 ਸੈਂਕੜੇ ਅਤੇ 67 ਅਰਧ ਸੈਂਕੜੇ ਹਨ ਉਹ ਇਸ ਤੋਂ ਇਲਾਵਾ ਇੱਕ ਰੋਜ਼ਾ ਮੈਚਾਂ ‘ਚ 300 ਕੈਚਾਂ ਦਾ ਅੰਕੜਾ ਵੀ ਪੂਰਾ ਕਰ ਸਕਦੇ ਹਨ ਉਹ ਹੁਣ ਤੱਕ ਵਿਕਟਾਂ ਦੇ ਪਿੱਛੇ 297 ਕੈਚ ਲੈ ਚੁੱਕੇ ਹਨ।

ਇੱਕ ਰੋਜ਼ਾ ‘ਚ ਹੁਣ ਤੱਕ ਦੁਨੀਆਂ ਦੇ 11 ਖਿਡਾਰੀਆਂ ਨੇ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਸਚਿਨ ਤੇਂਦੁਲਕਰ 18426 ਦੌੜਾਂ ਨਾਲ ਅੱਵਲ ਹਨ ਭਾਰਤ ਵੱਲੋਂ ਸੌਰਵ ਗਾਂਗੁਲੀ(11363) ਅਤੇ ਰਾਹੁਲ ਦ੍ਰਵਿੜ (10889) ਦੇ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਭਾਰਤੀ ਬੱਲੇਬਾਜ਼ ਹਨ ਧੋਨੀ ਇਸ ਕਲੱਬ ‘ਚ ਸ਼ਾਮਲ ਹੋਣ ਵਾਲੇ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਜਾਣਗੇ।

ਵਿਰਾਟ ਕੋਲ ਟੈਸਟ, ਇੱਕ ਰੋਜ਼ਾ ਅਤੇ ਟਵੰਟੀ20 ਤਿੰਨੇ ਫਾਰਮੈਟਾਂ ਨੂੰ ਮਿਲਾ ਕੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ ਸਾਬਕਾ ਓਪਨਰ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡਣ ਦਾ ਮੌਕਾ ਰਹੇਗਾ ਵਿਰਾਟ ਤਿੰਨੇ ਫਾਰਮੈਟਾਂ ‘ਚ ਕੁੱਲ 17244 ਦੌੜਾਂ ਬਣਾ ਚੁੱਕੇ ਹਨ ਅਤੇ ਸਹਿਵਾਗ ਦੇ ਖ਼ਾਤੇ ‘ਚ 17 253 ਦੌੜਾਂ ਹਨ ਵਿਰਾਟ ਨੂੰ ਸਹਿਵਾਗ ਤੋਂ ਅੱਗੇ ਨਿਕਲਣ ਲਈ ਸਿਰਫ਼ 10 ਦੌੜਾਂ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਉਹ ਤਿੰਨੇ ਫਾਰਮੈਟਾਂ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ‘ਚ 20ਵੇਂ ਨੰਬਰ ‘ਤੇ ਪਹੁੰਚ ਜਾਣਗੇ। 29 ਸਾਲਾ ਵਿਰਾਟ 208 ਮੈਚਾਂ ‘ਚ 58.10 ਦੇ ਪ੍ਰਭਾਵਸ਼ਾਲੀ ਔਸਤ ਨਾਲ 9588 ਦੌੜਾਂ ਬਣਾ ਚੁੱਕੇ ਹਨ ਅਤੇ ਉਹਨਾਂ ਨੂੰ 10 ਹਜ਼ਾਰ ਤੱਕ ਪਹੁੰਚਣ ਲਈ 402 ਦੌੜਾਂ ਦੀ ਜਰੂਰਤ ਹੈ ਜੋ ਕਿ ਇੱਕ ਮੁਸ਼ਕਲ ਚੁਣੌਤੀ ਹੈ ਪਰ ਵਿਰਾਟ ਅਜਿਹਾ ਕਰਨ ਦੇ ਸਮਰੱਥ ਹੈ।

ਇੱਕ ਰੋਜ਼ਾ ‘ਚ ਕੋਹਲੀ ਅੱਵਲ | India-England ODI Series

ਭਾਰਤੀ ਕਪਤਾਨ ਵਿਰਾਟ ਕੋਹਲੀ 909 ਰੇਟਿੰਗ ਅੰਕਾਂ ਨਾਲ ਇੱਕ ਰੋਜ਼ਾ ‘ਚ ਪਹਿਲੇ ਨੰਬਰ ਦੇ ਬੱਲੇਬਾਜ਼ ਬਣ ਗਏ ਹਨ ਅਤੇ ਉਹ ਪਾਕਿਸਤਾਨ ਦੇ ਬਾਬਰ ਆਜ਼ਮ ਤੋਂ 96 ਅੰਕ ਅੱਗੇ ਹਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਇੰਗਲੈਂਡ ਵਿਰੁੱਧ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚਵਿਰਾਟ ਆਪਣੀ ਪੋਜ਼ੀਸ਼ਨ ਮਜ਼ਬੂਤ ਕਰਨ ਦੇ ਇਰਾਦੇ ਨਾਲ ਨਿੱਤਰਨਗੇ ਗੇਂਦਬਾਜ਼ੀ ‘ਚ ਨੰਬਰ ਇੱਕ ਗੇਂਦਬਾਜ਼ ਭਾਰਤ ਦੇ ਜਸਪ੍ਰੀਤ ਬੁਮਰਾਹ ਸੱਟ ਕਾਰਨ ਇਸ ਲੜੀ ਤੋਂ ਬਾਹਰ ਹੋ ਗਏ ਹਨ ਜਿਸ ਨਾਲ ਹੋਰ ਗੇਂਦਬਾਜ਼ਾਂ ਨੂੰ ਉਸ ਤੋਂ ਫ਼ਾਸਲਾ ਘੱਟ ਕਰਨ ਦਾ ਮੌਕਾ ਮਿਲੇਗਾ ਹਾਲਾਂਕਿ ਬੁਮਰਾਹ ਦਾ ਪਹਿਲਾ ਸਥਾਨ ਬਰਕਰਾਰ ਰਹੇਗਾ।

ਇੰਗਲੈਂਡ ਦਾ ਸਫ਼ਾਇਆ ਕੀਤਾ ਤਾਂ ਭਾਰਤ ਬਣੇਗਾ ਅੱਵਲ | India-England ODI Series

ਭਾਰਤ ਅਤੇ ਇੰਗਲੈਂਡ ਦਰਮਿਆਨ 12 ਜੁਲਾਈ ਤੋਂ ਨਾਟਿੰਘਮ ‘ਚ ਸ਼ੁਰੂ ਹੋ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਨੰਬਰ ਇੱਕ ਦਾ ਤਾਜ਼ ਦਾਅ ‘ਤੇ ਰਹੇਗਾ। ਭਾਰਤ ਜੇਕਰ ਇਸ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਇੰਗਲੈਂਡ ਨੂੰ ਨੰਬਰ ਇੱਕ ਤੋਂ ਹੇਠਾਂ ਕਰਕੇ ਅੱਵਲ ਸਥਾਨ ‘ਤੇ ਜਾ ਬੈਠੇਗਾ ਭਾਰਤ ਨੇ ਪਿਛਲੀ ਮਈ ਨੂੰ ਇੰਗਲੈਂਡ ਨੂੰ ਆਪਣਾ ਪਹਿਲਾ ਸਥਾਨ ਗੁਆਇਆ ਸੀ ਜੇਕਰ ਇੰਗਲੈਂਡ ਲੜੀ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਅੰਕ ਸੂਚੀ ‘ਚ 10 ਅੰਕਾਂ ਦਾ ਵਾਧਾ ਬਣਾ ਲਵੇਗਾ।