IND vs ENG : ਧਰਮਸ਼ਾਲਾ ਟੈਸਟ ’ਚ ਭਾਰਤ ਨੇ ਇੰਗਲੈਂਡ ਨੂੰ ਹਰਾ ਰਚਿਆ ਇਤਿਹਾਸ

IND vs ENG

ਦੂਜੀ ਪਾਰੀ ’ਚ ਇੰਗਲੈਂਡ 195 ਦੌੜਾਂ ’ਤੇ ਆਲਆਊਟ | IND vs ENG

  • ਭਾਰਤ ਵੱਲੋਂ ਅਸ਼ਵਿਨ ਨੇ 5 ਵਿਕਟਾਂ ਹਾਸਲ ਕੀਤੀਆਂ

ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਆਖਿਰੀ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤ ਨੇ ਪਾਰੀ ਤੇ 64 ਦੌੜਾਂ ਨਾਲ ਜਿੱਤ ਹਾਸਲ ਕਰ ਲਈ ਹੈ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਖੇਡਦੇ ਹੋਏ ਸਿਰਫ 218 ਦੌੜਾਂ ’ਤੇ ਆਲਆਊਟ ਹੋ ਗਈ ਸੀ। ਜਿਸ ਦੇ ਜਵਾਬ ’ਚ ਭਾਰਤ ਨੇ ਪਹਿਲੀ ਪਾਰੀ ’ਚ 477 ਦੌੜਾਂ ਬਣਾਇਆਂ ਸਨ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਸੈਂਕੜੇ ਸ਼ਾਮਲ ਸਨ। ਭਾਰਤ ਨੂੰ ਪਹਿਲੀ ਪਾਰੀ ’ਚ 260 ਦੌੜਾਂ ਦੀ ਬੜ੍ਹਤ ਮਿਲੀ ਸੀ। (IND vs ENG)

ਗੁਰਪ੍ਰੀਤ ਜੀਪੀ ਆਪ ’ਚ ਸ਼ਾਮਲ, ਫਤਿਹਗੜ੍ਹ ਸਾਹਿਬ ਤੋਂ ਹੋਣਗੇ ਉਮੀਦਵਾਰ

ਦੂਜੀ ਪਾਰੀ ’ਚ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਓਪਨਰ ਬੱਲੇਬਾਜ਼ ਬੇਨ ਡਕੇਟ ਸਿਰਫ 2 ਦੌੜਾਂ ਬਣਾ ਕੇ ਅਸ਼ਵਿਨ ਦਾ ਸ਼ਿਕਾਰ ਬਣ ਗਏ। ਪਹਿਲੀ ਪਾਰੀ ’ਚ ਅਰਧਸੈਂਕੜਾ ਜੜਨ ਵਾਲੇ ਜੈਕ ਕ੍ਰਾਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਭਾਰਤ ਵੱਲੋਂ ਦੂਜੀ ਪਾਰੀ ’ਚ ਅਸ਼ਵਿਲ ਨੇ 5 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਕੁਲਦੀਪ ਯਾਦਵ ਨੂੰ 1 ਵਿਕਟ ਮਿਲੀ ਹੈ। ਅਸ਼ਵਿਨ ਨੇ ਬੇਨ ਡਕੇਟ, ਜੈਕ ਕ੍ਰਾਲੀ, ਓਲੀ ਪੋਪ ਤੇ ਕਪਤਾਨ ਸਟੋਕਸ ਨੂੰ ਆਊਟ ਕੀਤਾ ਹੈ। ਜਦਕਿ ਕੁਲਦੀਪ ਯਾਦਵ ਨੇ ਖਤਰਨਾਕ ਹੋ ਰਹੇ ਜੌਨੀ ਬੇਅਰਸਟੋ ਨੂੰ ਆਊਟ ਕੀਤਾ। ਇੰਗਲੈਂਡ ਵੱਲੋਂ ਸਿਰਫ ਜੋ ਰੂਟ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। (IND vs ENG)

IND vs ENG

ਜਵਾਬ ’ਚ ਇੰਗਲੈਂਡ ਦੀ ਟੀਮ ਦੂਜੀ ਪਾਰੀ ਕਾਫੀ ਦੌੜਾਂ ਪਿੱਛੇ ਹੀ ਆਲਆਊਟ ਹੋ ਗਈ ਜਿਸ ਕਰਕੇ ਉਸ ਨੂੰ ਪਾਰੀ ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੀ ਪਾਰੀ ’ਚ ਅਸ਼ਵਿਨ ਨੇ 5 ਵਿਕਟਾਂ ਤੇ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ। ਪਹਿਲੀ ਪਾਰੀ ’ਚ ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਨੇ ਸੈਂਕੜੇ ਜੜੇ ਸਨ ਤੇ ਤਿੰਨ ਬੱਲੇਬਾਜ਼ਾਂ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ ਸਨ। ਇਸ ਮੈਚ ’ਚ ਜਿੱਤ ਦੇ ਨਾਲ ਭਾਰਤ ਨੇ ਇਹ ਲੜੀ 4-1 ਨਾਲ ਆਪਣੇ ਨਾਂਅ ਕਰ ਲਈ ਹੈ। ਭਾਰਤ ਨੇ ਪਹਿਲਾ ਮੈਚ ਹੈਦਰਾਬਾਦ ’ਚ 28 ਦੌੜਾਂ ਨਾਲ ਗੁਆਇਆ ਸੀ ਪਰ ਬਾਅਦ ’ਚ ਵਾਪਸੀ ਕਰਦੇ ਹੋਏ ਬਾਕੀ ਦੇ ਸਾਰੇ ਮੈਚ ਆਪਣੇ ਨਾਂਅ ਕਰ ਲਏ। (IND vs ENG)