ਗੁੱਟਕਾ ਤੇ ਪਾਨ ਮਸਾਲਾ ‘ਤੇ ਪਾਬੰਦੀ ‘ਚ 1 ਸਾਲ ਦਾ ਵਾਧਾ

Increase, Ban, Gutka, Pan Masala

ਚੰਡੀਗੜ(ਸੱਚ ਕਹੂੰ ਬਿਊਰੋ)। ਪੰਜਾਬ ਦੇ ਖੁਰਾਕ ਤੇ ਡਰੱਗਜ਼ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਫੂਡ ਸੇਫਟੀ ਐਂਡ ਸਟੈਂਡਰਜ਼ ਰੇਗੂਲੇਸ਼ਨਸ (ਵਿਕਰੀ ‘ਤੇ ਮਨਾਹੀ ਅਤੇ ਪਾਬੰਦੀਆਂ) 2011 ਦੇ ਨਿਯਮ 2.3.4 ਅਤੇ ਧਾਰਾ 30 (2) (ਏ) ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ, ਗੁਟਖਾ, ਪਾਨ ਮਸਾਲਾ (ਜਿਸ ਵਿੱਚ ਤੰਬਾਕੂ ਜਾਂ ਨਿਕੋਟਿਨ ਹੋਵੇ) ਦੇ ਉਤਪਾਦਨ, ਭੰਡਾਰਨ, ਵਿੱਕਰੀ ਜਾਂ ਵੰਡ, ਮਾਰਕੀਟ ਵਿਚ ਉਪਲਬਧ ਇਹ ਗੁਟਖਾ ਤੇ ਪਾਨ ਮਸਾਲਾ ਭਾਵੇਂ ਪੈਕ ਕੀਤੇ ਜਾਂ ਖੁੱਲ੍ਹੇ ਹੋਣ ਅਤੇ ਇਹ ਇਕ ਉਤਪਾਦ ਦੇ ਤੌਰ ‘ਤੇ ਵੇਚੇ ਜਾਂਦੇ ਹੋਣ ਜਾਂ ਵੱਖਰੇ ਉਤਪਾਦਾਂ ਦੇ ਤੌਰ ‘ਤੇ ਪੈਕ ਕੀਤੇ  ਗਏ  ਹੋਣ ‘ਤੇ ਪਾਬੰਦੀ 1 ਹੋਰ ਸਾਲ ਲਈ ਲਗਾਈ ਹੈ Gutka

ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ ਤੋਂ ਸੂਬੇ ਭਰ ਵਿਚ ਇਕ ਹੋਰ ਸਾਲ ਲਈ ਪਾਬੰਦੀ ਜਾਰੀ ਰਹੇਗੀ ਇਹ ਨੋਟੀਫਿਕੇਸ਼ਨ 9 ਅਕਤੂਬਰ, 2018 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਲਗਾਤਾਰਤਾ ‘ਚ ਜਾਰੀ ਕੀਤਾ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।