ਕੋਰੋਨਾ ਦੌਰ ‘ਚ ਲਵਕੇਸ਼ ਇੰਸਾਂ ਅਤੇ ਸ਼ੌਰਿਆ ਇੰਸਾਂ ਨੇ ਮਾਨਵਤਾ ਭਲਾਈ ’ਚ ਬਣਾਏ ਰਿਕਾਰਡ

Record-of-Welfare-Work-1-696x405

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਿਹਰਾ

  • ਏਸ਼ੀਆ ਬੁੱਕ ਆਫ ਰਿਕਾਰਡ, ਇੰਡੀਆ ਬੁੱਕ ਆਫ ਰਿਕਾਰਡ ਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਦਰਜ ਹੋਇਆ ਪਿਓ-ਪੁੱਤ ਦਾ ਨਾਂਅ
  • 22 ਵੱਖ-ਵੱਖ ਕੈਂਪੇਨ ਚਲਾ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਕੀਤਾ ਜਾਗਰੂਕ (Welfare Work)

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਨਵੇਂ-ਨਵੇਂ ਆਯਾਮ ਸਥਾਪਿਤ ਕਰ ਰਹੇ ਹਨ। ਇਸ ਲੜੀ ’ਚ ਸਰਸਾ ਨਿਵਾਸੀ ਲਵਕੇਸ਼ ਇੰਸਾਂ ਤੇ ਉਸ ਦੇ ਪੁੱਤਰ ਸੌਰਿਆ ਇੰਸਾਂ ਨੇ ਭਿਆਨਕ ਕੋਵਿਡ ਕਾਲ ’ਚ ਹਰਿਆਣਾ ਤੇ ਪੰਜਾਬ ’ਚ 22 ਵੱਖ-ਵੱਖ ਕੈਂਪੇਨ ਚਲਾ ਕੇ ਨਾ ਸਿਰਫ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਜਾਗਰੂਕ ਕੀਤਾ ਸਗੋਂ ਮਾਸਕ ਵੰਡ ਕੇ ਉਨ੍ਹਾਂ ਦੀਆਂ ਕੀਮਤੀ ਜਾਨਾਂ ਵੀ ਬਚਾਈਆਂ। (Welfare Work)

ਉਨ੍ਹਾਂ ਦੇ ਇਸ ਯਤਨ ਦੇ ਚੱਲਦਿਆਂ ਦੋਵੇਂ ਪਿਓ-ਪੁੱਤਰ ਦੇ ਨਾਂਅ ਕੋਰੋਨਾ ਕਾਲ ’ਚ ਸਭ ਤੋਂ ਵੱਧ ਕੈਂਪੇਨ ਲਈ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਦਰਜ ਹੋਏ ਹਨ। ਇਸ ਦੇ ਨਾਲ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਇੱਕ ਮਹੀਨੇ ਤੱਕ ਮਾਸਕ ਵੰਡੇ, ਸੱਤ ਫੁੱਟ ਦੀ ਦੂਰੀ ਬਣਾਈ ਰੱਖਣਾ ਤੇ ਵੈਕਸੀਨੇਸ਼ਨ ਦੇ ਲਈ ਪ੍ਰੇਰਿਤ ਕਰਨ ਦੇ ਕੈਂਪੇਨ ਚਲਾਉਣ ਲਈ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ’ਚ ਨਾਂਅ ਦਰਜ ਹੋਇਆ।

22 ਤਰ੍ਹਾਂ ਦੇ ਵੱਖ-ਵੱਖ ਕੈਂਪੇਨ ਚਲਾਏ

ਜਾਣਕਾਰੀ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 7ਵੇਂ ਰੂਹਾਨੀ ਪੱਤਰ ਰਾਹੀਂ 137ਵੇਂ ਮਾਨਵਤਾ ਭਲਾਈ ਕਾਰਜ ਵਜੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਨਿਰਦੇਸ਼ ਦਿੱਤਾ ਸੀ ਕਿ ‘ਮਾਸਕ ਲਵਾਂਗੇ, ਲਗਵਾਵਾਂਗੇ ਤੇ ਲੋੜਵੰਦਾਂ ਨੂੰ ਮੁਫ਼ਤ ’ਚ ਮਾਸਕ ਵੰਡਾਂਗੇ ਅਤੇ ਸੱਤ ਫੁੱਟ ਦੀ ਦੂਰੀ ਬਣਾਕੇ ਰੱਖਾਂਗੇ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਲਵਕੇਸ਼ ਇੰਸਾਂ ਨੇ ਲੋਕਾਂ ਨੂੰ ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਆਪਣੇ ਨਵੇਂ ਮਕਾਨ, ਦਫ਼ਤਰ ਤੇ ਕਾਰ ’ਤੇ ਕੋਰੋਨਾ ਤੋਂ ਬਚਾਅ ਲਈ ਬੈਨਰ ਲਗਾ ਕੇ, ਹੈਲਮੇਟ ’ਤੇ ਸਲੋਗਨ ਲਿਖਵਾਉਣ ਸਮੇਤ 22 ਤਰ੍ਹਾਂ ਦੇ ਵੱਖ-ਵੱਖ ਕੈਂਪੇਨ ਚਲਾਏ ਤੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਜਾਗਰੂਕ ਕੀਤਾ। ਇਸ ਸ਼ਲਾਘਾਯੋਗ ਅਭਿਆਨ ’ਚ ਲਵਕੇਸ਼ ਇੰਸਾਂ ਦੇ ਪੁੱਤਰ ਸੌਰਿਆ ਇੰਸਾਂ ਦੀ ਵੀ ਭਰਪੂਰ ਯੋਗਦਾਨ ਰਿਹਾ।

ਸੇਂਟ ਐਮਐਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ, ਸਰਸਾ ਦੇ ਵਿਦਿਆਰਥੀ ਸੌਰਿਆ ਇੰਸਾਂ ਨੇ ਨਾ ਸਿਰਫ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਸਗੋਂ ਖੁਦ ਮਾਸਕ ਵੀ ਵੰਡੇ। ਨੰਨ੍ਹੇ ਜਿਹੇ ਬੱਚੇ ਨੂੰ ਉਸ ਭਿਆਨਕ ਦੌਰ ’ਚ ਕਾਰਜ ਕਰਦਾ ਵੇਖ ਹਰ ਕੋਈ ਹੈਰਾਨ ਰਹਿ ਜਾਂਦਾ। ਇਸ ਤੋਂ ਇਲਾਵਾ ਦੋਵੇਂ ਪਿਓ-ਪੁੱਤਰ ਨੇ ਬਸੰਤੀ ਪੰਚਮੀ ’ਤੇ ਵੱਖ-ਵੱਖ ਥਾਵਾਂ ’ਤੇ ਵੱਡੀਆਂ-ਵੱਡੀਆਂ ਪਤੰਗਾਂ ’ਤੇ ਕੋਰੋਨਾ ਤੋਂ ਬਚਾਅ ਸਬੰਧੀ ਸਲੋਗਨ ਲਿਖਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ।

ਲਵਕੇਸ਼ ਇੰਸਾਂ ਤੇ ਸੌਰਿਆ ਇੰਸਾਂ ਦਾ ਇਹ ਸ਼ਾਨਦਾਰ ਕਾਰਜ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਰਿਕਾਰਡ ’ਚ ਵੀ ਦਰਜ ਹੋਇਆ ਹੈ ਤੇ ਇਸ ਤਰ੍ਹਾਂ ਇਨ੍ਹਾਂ ਪਿਓ-ਪੁੱਤਰ ਦੇ ਨਾਂਅ ਮਾਨਵਤਾ ਭਲਾਈ ਕਾਰਜ ਕਰਦੇ ਹੋਏ ਤਿੰਨ ਰਿਕਾਰਡ ਦਰਜ ਹੋਏ ਹਨ। ਲਵਕੇਸ਼ ਇੰਸਾਂ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਸੰਭਵ ਹੋਇਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਕੋਰੋਨਾ ਦੇ ਭਿਆਨਕ ਦੌਰ ’ਚ ਘਰੋਂ ਬਾਹਰ ਨਿਕਲਣ ’ਤੇ ਡਰ ਨਹੀਂ ਲੱਗਿਆ, ਤਾਂ ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਮਹਿਸੂਸ ਹੁੰਦਾ ਸੀ, ਜਿਵੇਂ ਪੂਜਨੀਕ ਗੁਰੂ ਜੀ ਹਰ ਪਲ ਸਾਡੇ ਨਾਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ