ਨਾਮੁਕਿਨ ਨਹੀਂ ਘੱਗਰ ਦਾ ਹੱਲ

Impossible, Ghaggar, Solution

ਇੱਕੋ ਹੀ ਦਰਿਆ ਹੈ ਜਿਸ ਨੇ ਇੱਕ ਪਾਸੇ ਰੌਣਕਾਂ ਲਾਈਆਂ ਹੋਈਆਂ ਹਨ ਤੇ ਦੂਜੇ ਪਾਸੇ ਤਬਾਹੀ ਮਚਾ ਰੱਖੀ ਹੈ ਵਰਖਾ ਸ਼ੁਰੂ ਹੁੰਦਿਆਂ ਘੱਗਰ ਦਰਿਆ ‘ਚ ਪਾਣੀ ਆਇਆ ਤਾਂ ਜਿਲ੍ਹਾ ਸਰਸਾ ਦੇ ਓਟੂ ਹੈੱਡ ‘ਤੇ ਰੌਣਕਾਂ ਲੱਗ ਗਈਆਂ ਦਰਿਆ ਦਾ ਪਾਣੀ ਵਧਣ ਨਾਲ ਇੱਧਰਲੇ ਕਿਸਾਨਾਂ ਦੇ ਚਿਹਰੇ ਖਿੜ ਗਏ ਇਸ ਹੈੱਡ ਵਰਕਸ ਤੋਂ ਤਿੰਨ ਨਹਿਰਾਂ ਕੱਢੀਆਂ ਗਈਆਂ ਹਨ ਜੋ ਝੀਲ ਦਾ ਪਾਣੀ ਖਿੱਚ ਕੇ ਹੜ੍ਹਾਂ ਦੀ ਸਮੱਸਿਆ ਦਾ ਵੀ ਹੱਲ ਕਰਦੀਆਂ ਹਨ ਤੇ 40-50 ਪਿੰਡਾਂ ਦੇ ਝੋਨੇ ਹੇਠਲੇ ਰਕਬੇ ਲਈ ਵਰਦਾਨ ਬਣਦੀਆਂ ਹਨ ਰਾਣੀਆ, ਐਲਨਾਬਾਦ ਇਲਾਕੇ ਦੇ ਕਿਸਾਨ ਦਰਿਆ ‘ਚ ਪਾਣੀ ਆਉਣ ਦੀ ਉਡੀਕ ਕਰਦੇ ਹਨ ਦੂਜੇ ਪਾਸੇ  ਇਸੇ ਦਰਿਆ ਨੇ ਪੰਜਾਬ ਦੇ ਜਿਲ੍ਹਾ ਸੰਗਰੂਰ ਤੇ ਪਟਿਆਲਾ ਅਤੇ ਹਰਿਆਣਾ ਦੇ ਜਿਲ੍ਹਾ ਫ਼ਤਿਆਬਾਦ ਦੇ ਕਿਸਾਨਾਂ ਲਈ ਆਫ਼ਤ ਲਿਆਂਦੀ ਹੋਈ ਹੈ ਜਿਲ੍ਹਾ ਸੰਗਰੂਰ ਦੇ ਮੂਣਕ ਨੇੜੇ ਦਰਿਆ ਦੇ ਬੰਨ੍ਹ ‘ਚ ਪਾੜ ਪੈਣ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ ਆਪਣੀ ਡੁੱਬੀ ਫਸਲ ਨੂੰ ਵੇਖ ਕੇ ਕਿਸਾਨਾਂ ਦੀਆਂ ਅੱਖਾਂ ‘ਚੋਂ ਹੰਝੂ ਵਹਿ ਰਹੇ ਹਨ ਇੱਕ ਪਾਸੇ ਦਰਿਆ ਫਸਲਾਂ ਨੂੰ ਭਾਗ ਲਾ ਰਿਹਾ ਹੈ ਦੂਜੇ ਪਾਸੇ ਤਬਾਹੀ ਲਿਆ ਰਿਹਾ ਹੈ ਪਰ ਜਿੰਮੇਵਾਰ ਹੁਕਮਰਾਨਾਂ ਕੋਲ ਸਿਰਫ਼ ਪੁਰਾਣਾ ਛੁਣਛੁਣਾ ਹੀ ਹੈ ਕਿ ਉਹ ਘੱਗਰ ਦਾ ਮਸਲਾ ਸੰਸਦ ‘ਚ ਉਠਾਉਣਗੇ ਸਰਕਾਰ ਤਾਂ ਪਹਿਲਾਂ ਵੀ ਕੇਂਦਰ ‘ਚ ਕਿਸੇ ਨਾ ਕਿਸੇ ਪਾਰਟੀ ਦੀ ਆਉਂਦੀ ਹੀ ਸੀ ਦਸ ਸਾਲ ਲਗਾਤਾਰ ਕਾਂਗਰਸ ਨੇ ਕੇਂਦਰ ‘ਚ ਰਾਜ ਚਲਾਇਆ ਹੈ, ਪਰ ਘੱਗਰ ਦਾ ਮਸਲਾ ਹੱਲ ਨਾ ਹੋਇਆ ਭਾਜਪਾ ਵੀ ਦੋ ਵਾਰ ਪੂਰੇ ਪੰਜ ਸਾਲ ਰਾਜ ਕਰ ਚੁੱਕੀ ਹੈ ਪਰ ਘੱਗਰ ਦੀ ਗੱਲ ਉੱਥੇ ਹੀ ਰਹੀ ਰਾਜਨੀਤੀ ‘ਚ ਜਿਲ੍ਹਾ ਪਟਿਆਲਾ ਤੇ ਸੰਗਰੂਰ ਦੀ ਤੂਤੀ ਬੋਲਦੀ ਹੈ ਪੰਜਾਬ ਦੇ ਮੌਜ਼ੂਦਾ ਮੁੱਖ ਮੰਤਰੀ ਪਟਿਆਲਾ ਤੋਂ ਹਨ ਸੰਰਗੂਰ ਜਿਲ੍ਹਾ ਵੀ ਮੁੱਖ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਚੁੱਕਾ ਹੈ ਹਰਿਆਣਾ ਪੰਜਾਬ ਜੇਕਰ ਦੋਵੇਂ ਰਲ ਕੇ ਇਸ ਦਾ ਸਦਭਾਵਨਾ ਨਾਲ ਹੱਲ ਕੱਢਦੇ ਹਨ ਤਾਂ ਕੋਈ ਵੱਡਾ ਮਸਲਾ ਨਹੀਂ ਸੀ ਓਟੂ ਸਿਰਫ਼ ਹਰਿਆਣਾ ‘ਚ ਪੈਂਦਾ, ਬੜੇ ਹੀ ਵਧੀਆ ਤਰੀਕੇ ਨਾਲ ਹੱਲ ਨਿੱਕਲਿਆ ਇੱਥੇ ਘੱਗਰ ਦੇ ਪਾਣੀ ਲਈ ਝੀਲ ਬਣਾਈ ਗਈ ਤੇ ਇਲਾਕੇ ਲਈ ਵਰਦਾਨ ਬਣ ਗਈ ਬੱਸ, ਜਿੱਥੋਂ ਦੋ ਰਾਜਾਂ ਦਾ ਮਾਮਲਾ ਆ ਗਿਆ ਉੱਥੇ ਮਸਲਾ ਲਟਕ ਜਾਂਦਾ ਹੈ ਸਿਆਸੀ ਲੜਾਈ ‘ਚ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਘੱਗਰ ਕੋਈ ਬਹੁਤ ਲੰਬਾਈ ਵਾਲਾ ਦਰਿਆ ਨਹੀਂ ਹਿਮਾਚਲ ‘ਚੋਂ ਸ਼ੁਰੂ ਹੋ ਕੇ ਪੰਜਾਬ ਤੇ ਹਰਿਆਣਾ ਤੱਕ ਇਹ 320 ਕੁ ਕਿਲੋਮੀਟਰ ਹੀ ਪੈਂਦਾ ਹੈ ਜਦੋਂਕਿ ਗੰਗਾ ਦੇਸ਼ ਦਾ ਸਭ ਤੋਂ ਵੱਡਾ ਦਰਿਆ ਹੈ 2500 ਕਿਲੋਮੀਟਰ ਤੋਂ ਵੀ ਜਿਆਦਾ ਹੈ ਜੇਕਰ ਸੰਗਰੂਰ ਤੇ ਪਟਿਆਲਾ ਜਿਲ੍ਹੇ ਅੰਦਰ ਕੋਈ ਡੈਮ ਪ੍ਰਾਜੈਕਟ ਕਾਂਗਜਾਂ ਤੋਂ ਜ਼ਮੀਨ ‘ਤੇ ਉਤਾਰਿਆ ਜਾਵੇ ਤਾਂ ਇਹ ਹਰਿਆਣਾ ਤੇ ਪੰਜਾਬ ਦੋਵਾਂ ਰਾਜਾਂ ਲਈ ਵਰਦਾਨ ਬਣ ਸਕਦਾ ਹੈ ਸਿਆਸੀ ਬਿਆਨਬਾਜ਼ੀ ਨਾਲੋਂ ਜਿਆਦਾ ਜ਼ਰੂਰੀ ਹੈ ਕਿ ਕਿਸਾਨਾਂ ਪ੍ਰਤੀ ਸੱਚੀ ਹਮਦਰਦੀ ਰੱਖ ਕੇ ਘੱਗਰ ਦਾ ਸਥਾਈ ਹੱਲ ਕੱਢਿਆ ਜਾਵ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।