ਕੈਪਟਨ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

Captain, Areas

ਸੰਗਰੂਰ । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਿਲਾ ਪਟਿਆਲਾ ਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਆਪਣੇ ਫੇਸਬੁੱਕ ਅਕਾਊਂਟ ‘ਤੇ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਦੀ ਤਸਵੀਰ ਪਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ, ‘ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੰਗਰੂਰ ਤੇ ਪਟਿਆਲਾ ਲਈ ਰਵਾਨਾ ਹੋ ਰਿਹਾ ਹਾਂ’। ਸੰਗਰੂਰ ਪੁੱਜਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਦੁੱਖ ਦੀ ਘੜੀ ਵਿਚ ਇੱਥੇ ਆਏ ਹਨ। ਕਿਸਾਨਾਂ ਦੀ ਖਰਾਬ ਹੋਈ ਫਸਲ ਦੇਖ ਕੇ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਚ 10000 ਕਿੱਲੇ ਅਤੇ ਪਟਿਆਲਾ ਵਿਚ 50000 ਕਿੱਲੇ ਜ਼ਮੀਨ ਖਰਾਬ ਹੋਈ ਹੈ। ਅੱਗੇ ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਉਹ ਇਸ ਮੁੱਦੇ ਨੂੰ ਸੈਂਟਰਲ ਵਾਟਰ ਕਮਿਸ਼ਨ ਅੱਗੇ ਚੁੱਕ ਰਹੇ ਹਨ। ਕਮਿਸ਼ਨਰ ਵਾਰ-ਵਾਰ ਜਾਂਚ ਕਰਨ ਦੀ ਗੱਲ ਕਹਿ ਦਿੰਦਾ ਹੈ ਪਰ ਕਰਦਾ ਕੁੱਝ ਨਹੀਂ। ਉਨ੍ਹਾਂ ਕਿਹਾ ਕਿ ਉਹ ਹੁਣ ਇਸ ਮਾਮਲੇ ਨੂੰ ਸਬੰਧਿਤ ਕੇਂਦਰੀ ਮੰਤਰੀ ਅਤੇ ਸੀ.ਡਬਲਯੂ.ਸੀ ਦੇ ਸਾਹਮਣੇ ਚੁੱਕਣਗੇ। ਇਸ ਮੌਕੇ ਕੈਪਟਨ ਨੇ ਸਥਾਨਕ ਪ੍ਰਸ਼ਾਸਨ, ਫੌਜ, ਐਨ.ਡੀ.ਆਰ.ਐਫ. ਅਤੇ ਕਈ ਲੋਕ ਜੋ ਇਸ ਬੰਨ੍ਹ ਨੂੰ ਪੂਰਨ ਦਾ ਕੰਮ ਕਰ ਰਹੇ ਹਨ ਉਨ੍ਹਾਂ ਦੀ ਤਾਰੀਫ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।