ਕਸ਼ਮੀਰ ‘ਤੇ ਟਰੰਪ ਦੇ ਵਿਵਾਦਿਤ ਬਿਆਨ ‘ਤੇ ਅਮਰੀਕਾ ਨੇ ਸੁਧਾਰੀ ਗਲਤੀ

ਕਸ਼ਮੀਰ ‘ਤੇ ਟਰੰਪ ਦੇ ਵਿਵਾਦਿਤ ਬਿਆਨ ‘ਤੇ ਅਮਰੀਕਾ ਨੇ ਸੁਧਾਰੀ ਗਲਤੀ

ਵਾਸ਼ਿੰਗਟਨ, ਏਜੰਸੀ।

ਅਮਰੀਕਾ ਪ੍ਰਸ਼ਾਸਨ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ‘ਵਿਚੋਲਗੀ’ ਨਾਲ ਸਬੰਧਿਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਿਤ ਬਿਆਨ ਦੇ ਕੁੱਝ ਹੀ ਘੰਟਿਆਂ ਬਾਅਦ ਅੱਜ ਟਰੰਪ ਦੀ ਗਲਤੀ ਸੁਧਾਰਦਿਆਂ ਕਿਹਾ ਕਿ ਕਸ਼ਮੀਰ ਦੋਵੇਂ ਦੇਸ਼ਾਂ ਦਾ ਦੁਵੱਲਾ ਮੁੱਦਾ ਹੈ। ਦੱਖਣੀ ਏਸ਼ੀਆ ਲÂਂ ਅਮਰੀਕੀ ਰਾਜਨਇਕ ਐਲਿਸ ਵੇਲਸ ਨੇ ਟਵੀਟ ਕੀਤਾ, ਕਸ਼ਮੀਰ ਭਾਰਤ ਦੇ ਪਾਕਿਸਤਾਨ ਦਰਮਿਆਨ ਇੱਕ ਦੁਵੱਲਾ ਮੁੱਦਾ ਹੈ। ਟਰੰਪ ਪ੍ਰਸ਼ਾਸਨ ਭਾਰਤ ਦੇ ਪਾਕਿਸਤਾਨ ਦਰਮਿਆਨ ਗੱਲਬਾਤ ਦਾ ਸਵਾਗਤ ਕਰੇਗਾ ਤੇ ਅਮਰੀਕਾ ਇਸ ਮਾਮਲੇ ‘ਚ ਉਸਦੀ ਸਹਾਇਤਾ ਲਈ ਤਿਆਰ ਹੈ। ਵਿਦੇਸ਼ ਮਾਮਲੇ ਦੇ ਹਾਊਸ ਕਮੇਟੀ ਦੇ ਪ੍ਰਧਾਨ ਏਲਿਅਟ ਐਲ ਇਜੇਲ ਨੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ੍ਰੰਗਲਾ ਨੇ ਗੱਲ ਕੀਤੀ ਤੇ ਕਸ਼ਮੀਰ ਮੁੱਦੇ ‘ਤੇ ਅਮਰੀਕਾ ਦੀ ਪਹਿਲੀ ਨੀਤੀ ਦੇ ਤਹਿਤ ਸਮਰਥਨ ਕਰਨ ਦੀ ਗੱਲ ਦੁਹਰਾਈ।

ਉਨ੍ਹਾਂ ਨੇ ਕਿਹਾ, ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਗੱਲਬਾਤ ਦਾ ਸਮਰਥਨ ਕਰਦੇ ਹਨ ਤੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਇਸ ਸਬੰਧ ‘ਚ ਫੈਸਲਾ ਸਿਰਫ ਭਾਰਤ ਦੇ ਪਾਕਿਸਤਾਨ ਦੁਆਰਾ ਹੀ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਵਾਸ਼ਿੰਗਟਨ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਬੈਠਕ ਤੋਂ ਬਾਅਦ ਸੋਮਵਾਰ ਨੂੰ ਸੰਯੁਕਤ ਪੱਤਰਕਾਰ ਸੰਮੇਲਨ ‘ਚ ਪੱਤਰਕਾਰਾਂ ਦੇ ਸਵਾਲਾਂ ‘ਤੇ ਦਾਅਵਾ ਵੀਤਾ ਸੀ ਕਿ ਮੋਦੀ ਨੇ ਹਾਲ ਹੀ ‘ਚ ਉਸ ਤੋਂ ਪੁੱਛਿਆ ਸੀ ਕਿ ਕੀ ਉਹ ਕਸ਼ਮੀਰ ਮੁੱਦੇ ‘ਤੇ ‘ਵਿਚੋਲਗੀ’ ਕਰੇਗਾ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਰੰਪ ਦੇ ਦਾਅਵੇ ਨੂੰ ਖਾਰਜ ਕਰਦਿਆਂ ਸੋਮਵਾਰ ਨੂੰ ਦੇਰ ਰਾਤ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਤੋਂ ਨਾਲ ਅਜਿਹੀ ਕੋਈ ਬੇਨਤੀ ਨਹੀਂ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।