Punjab
DAP Fertilizer Shortage Punjab: ਜੇਕਰ ਸਰਕਾਰ ਤੁਰੰਤ ਡੀ.ਏ.ਪੀ. ਖਾਦ ਦੀ ਘਾਟ ਪੂਰੀ ਨਹੀਂ ਕਰਦੀ ਤਾਂ ਕਿਸਾਨਾਂ ਦੇ ਹੱਕਾਂ ਲਈ ਕਰਾਂਗੇ ਸੰਘਰਸ਼ : ਰਣਦੀਪ ਨਾਭਾ
ਆਲੂਆਂ ਅਤੇ ਕਣਕ ਦੀ ਬਿਜਾਈ ਦਾ ਕੰਮ ਪੂਰੇ ਸਿਖਰਾਂ ’ਤੇ ਪਰ ਡੀ.ਏ.ਪੀ. ਖਾਦ ਦੀ ਘਾਟ
DAP Fertilizer Shortage Punjab: (ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਖਾਦ ਨੂੰ ਲੈ ਕੇ ਵਿਧਾਨ ਸਭਾ ਵਿੱਚ ਕੀਤੇ ਗਏ ਦਾਅਵੇ ਸਰਾਸਰ ਝੂਠੇ ਹਨ, ਕਿਉਂਕਿ ਅੱਜ ਅਮਲੋਹ ਹਲਕੇ ਦੇ ਕਿਸੇ ਵੀ ਖਾਦ ਡੀਲਰ ਅਤੇ ਕਿਸੇ ਵੀ ਸਹਿਕਾਰੀ ਸਭਾ ਕੋਲ ਡੀ.ਏ.ਪੀ. ਖਾਦ ਨਹੀਂ ਹੈ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਚਿਹਰੇ ਮਾਯੂਸ ਹਨ, ਕਿਉਂਕਿ ਆਲੂਆਂ ਅਤੇ ਕਣਕ ਦੀ ਬਿਜਾਈ ਦਾ ਕੰਮ ਪੂਰੇ ਸਿਖਰਾਂ ’ਤੇ ਹੈ, ਜੋ ਡੀ.ਏ.ਪੀ. ਖਾਦ ਦੀ ਘਾਟ ਕਾਰਨ ਪਿਛੜ ਰਿਹਾ ਹੈ। ਜਿਸ ਕਰਕੇ ਵੱਡੇ ਪੱਧਰ ’ਤੇ ਫਸਲਾਂ ਦੇ ਝਾੜ ਘੱਟਣ ਦਾ ਖਦਸ਼ਾ ਹੈ ਅਤੇ ਪਹਿਲਾਂ ਹੀ ਘਾਟੇ ਦਾ ਸੌਦਾ ਬਣੀ ਕਿਸਾਨੀ ਹੋਰ ਜ਼ਿਆਦਾ ਆਰਥਿਕ ਮੰਦਹਾਲੀ ਵੱਲ ਜਾ ਸਕਦੀ ਹੈ।
ਇਹ ਵੀ ਪੜ੍ਹੋ: Gurdaspur Firecracker License: ਗੁਰਦਾਸਪੁਰ ’ਚ ਪਟਾਕਿਆਂ ਦੇ ਆਰਜ਼ੀ ਲਾਇਸੰਸਾਂ ਲਈ ਡਰਾਅ 3 ਨਵੰਬਰ ਨੂੰ
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡੀ.ਏ.ਪੀ. ਸਬੰਧੀ ਵਿਧਾਨ ਸਭਾ ’ਚ ਖੜ੍ਹ ਕੇ ਝੂਠ ਬੋਲਣਾ ਬਹੁਤ ਹੀ ਮੰਦਭਾਗਾ ਹੈ। ਸਾਬਕਾ ਮੰਤਰੀ ਨਾਭਾ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਜੇਕਰ ਤੁਰੰਤ ਡੀ.ਏ.ਪੀ. ਖਾਦ ਦੀ ਘਾਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਕਿਸਾਨਾਂ ਦੇ ਹੱਕ ਵਿੱਚ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਲਵੀਰ ਸਿੰਘ ਮਿੰਟੂ, ਰਛਪਾਲ ਸਿੰਘ ਮੁੱਢੜੀਆਂ, ਬਲਜੀਤ ਸਿੰਘ ਮਰਾਰੜੂ, ਹਰਪ੍ਰੀਤ ਗੁਰਧਨਪੁਰ, ਅਮਰੀਕ ਸਿੰਘ ਮੁੱਢੜੀਆਂ, ਰਣਜੀਤ ਸਿੰਘ ਨੰਬਰਦਾਰ, ਗੁਰਮੁਖ ਨਰਾਇਣਗੜ੍ਹ, ਭੂਸ਼ਣ ਸ਼ਰਮਾ, ਯੂਥ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਮਾਨ, ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ, ਦਲਜੋਤ ਔਜਲਾ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Comments