ਸੰਕਟ ਦੀ ਘੜੀ ‘ਚ ਪਾਰਟੀ ਨਾਲ ਰਹਾਂਗਾ : ਸਤਰੂਘਣ ਸਿਨਹਾ

Will Be With Party, Crisis Hour: Shatrughan Sinha

ਪਾਰਟੀ ਤੋਂ ਬਾਹਰ ਜਾਣ ਬਾਰੇ ਨਹੀਂ ਸੋਚ | Satrughan Sinha

ਨਵੀਂ ਦਿੱਲੀ, (ਏਜੰਸੀ)। ਬਿਹਾਰ ਦੀ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਂਸਦ ਸਤਰੂਘਣ ਸਿਨਹਾ ਨੇ ਕਿਹਾ ਹੈ ਕਿ ਪਾਰਟੀ ਨਾਲ ਕੁਝ ਬਿੰਦੂਆਂ ‘ਤੇ ਮਤਭੇਦ ਦੇ ਬਾਵਜੂਦ ਸੰਕਟ ਦੀ ਘੜੀ ‘ਚ ਪਾਰਟੀ ਦਾ ਸਾਥ ਦੇਵਾਂਗਾ ਅਤੇ ਸ਼ੁੱਕਰਵਾਰ ਨੂੰ ਅਵਿਸ਼ਵਾਸ ਪ੍ਰਸਤਾਵ  ‘ਤੇ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਸਰਕਾਰ ਦੇ ਪੱਖ ‘ਚ ਮਤਦਾਨ ਕਰਾਂਗਾ। ਸ੍ਰੀ ਸਿਨਹਾ ਨੇ ਇਹ ਵੀ ਸਾਫ ਕੀਤਾ ਕਿ ਸਾਲ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਹ ਪਾਰਟੀ ਤੋਂ ਬਾਹਰ ਜਾਣ ਬਾਰੇ ਨਹੀਂ ਸੋਚ ਰਹੇ।

ਅਨੁਸ਼ਾਸਿਤ ਸਿਪਾਹੀ ਵਾਂਗ ਪਾਰਟੀ ਦੀ ਆਗਿਆ ਦਾ ਪਾਲਣ ਕਰਾਂਗਾ | Satrughan Sinha

ਉਹਨਾ ਕਿਹਾ ਕਿ ਮੈਂ ਭਾਜਪਾ ਦਾ ਸਾਂਸਦ ਹਾਂ ਅਤੇ ਇੱਕ ਅਨੁਸ਼ਾਸਿਤ ਸਿਪਾਹੀ ਵਾਂਗ ਪਾਰਟੀ ਦੀ ਆਗਿਆ ਦਾ ਪਾਲਣ ਕਰਾਂਗਾ। ਪਾਰਟੀ ਖਿਲਾਫ਼ ਅਕਸਰ ਮੁਖਰ ਹੋਣ ਬਾਰੇ ਉਹਨਾ ਕਿਹਾ ਕਿ ਇਹ ਆਈਨਾ ਦਿਖਾਉਣ ਵਾਂਗ ਹੈ ਅਤੇ ਮੈਂ ਭਵਿੱਖ ‘ਚ ਵੀ ਅਜਿਹਾ ਕਰਾਂਗਾ। ਇਹ ਇੱਕ ਪਰਿਵਾਰ ਦੇ ਅੰਦਰ ਦੀ ਗੱਲ ਵਾਂਗ ਹੈ। ਪਾਰਟੀ ਨੇ ਮੈਨੂੰ ਮੁਸੀਬਤ ‘ਚ ਨਹੀਂ ਛੱਡਿਆ ਅਤੇ ਮੈਂ ਵੀ ਪਾਰਟੀ ਨੂੰ ਨਹੀਂ ਛੱਡਾਂਗਾ। ਨਰਿੰਦਰ ਮੋਦੀ ਸਰਕਾਰ ਖਿਲਾਫ਼ ਅੱਜ ਪਹਿਲੀ ਵਾਰ ਅਵਿਸ਼ਵਾਸ ਪ੍ਰਸਤਾਵ ‘ਤੇ ਮਤਦਾਨ ਹੋਵੇਗਾ।