ਪਤਨੀ ਨੂੰ ਮਾਰ ਪਤੀ ਲਾਸ਼ ਲੈ ਗਿਆ ਯੂਪੀ, ਕੁਦਰਤੀ ਮੌਤ ਦੀ ਘੜੀ ਕਹਾਣੀ

Dhuri News

ਝੂਠੀ ਕਹਾਣੀ ਘੜਨ ਵਾਲੇ ਪਤੀ ਖਿਲਾਫ਼ ਇੱਕ ਸਾਲ ਤੋਂ ਵੱਧ ਦੀ ਤਫਤੀਸ ਪਿੱਛੋਂ ਪੁਲਿਸ ਵੱਲੋਂ ਮੁਕੱਦਮਾ ਦਰਜ | Murder

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਆਪਣੀ ਹੀ ਪਤਨੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਵਿੱਚ ਮਾਮਲਾ ਦਰਜ਼ ਕੀਤਾ ਹੈ। ਇਹ ਮਾਮਲਾ ਸਥਾਨਕ ਪੁਲਿਸ ਵੱਲੋਂ ਅਮੇਠੀ ਦੇ ਪੀਪਰਪੁਰ ਥਾਣੇ ਵੱਲੋਂ ਦਰਜ਼ ਕੀਤੀ ਗਈ ਜ਼ੀਰੋ ਐਫ਼ਆਈਆਰ ਦੇ ਅਧਾਰ ’ਤੇ ਰਜਿਸਟਰ ਕੀਤਾ ਗਿਆ। ਤਫ਼ਤੀਸੀ ਅਫ਼ਸਰ ਰਾਮ ਮੂਰਤੀ ਮੁਤਾਬਕ ਦੇਸਰਾਜ ਵਾਸੀ ਅਮੇਠੀ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਦੇ ਨਿਊ ਸਤਿਗੁਰੂ ਨਗਰ ’ਚ ਰਹਿ ਰਿਹਾ ਸੀ, ਦਾ ਆਪਣੀ ਪਤਨੀ ਅਨੀਤਾ (23) ਨਾਲ ਮਾਮੂਲੀ ਗੱਲਾਂ ਨੂੰ ਲੈ ਕੇ ਅਕਸਰ ਹੀ ਝਗੜਾ ਰਹਿੰਦਾ ਸੀ। (Murder)

ਇਹ ਵੀ ਪੜ੍ਹੋ : IND-SA ਪਹਿਲਾ ਟੈਸਟ : ਲੰਚ ਤੋਂ ਬਾਅਦ ਅੱਧੀ ਭਾਰਤੀ ਟੀਮ ਵਾਪਸ ਪਵੇਲੀਅਨ ਪਰਤੀ, ਹੁਣ ਵਿਰਾਟ ਵੀ ਸਸਤੇ ’ਚ ਆਊਟ

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਪਿਛਲੇ ਵਰ੍ਹੇ 5 ਅਕਤੂਬਰ ਦੀ ਰਾਤ ਨੂੰ ਦੇਸ ਰਾਜ ਨੇ ਆਪਣੀ ਪਤਨੀ ਨੂੰ ਉਸ ਦਾ ਗਲਾ ਦਬਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਪਿੱਛੋਂ ਲਾਸ਼ ਨੂੰ ਉੱਤਰ ਪ੍ਰਦੇਸ਼ ਲੈ ਗਿਆ ਅਤੇ ਉੱਥੇ ਜਾ ਕੇ ਅਨੀਤਾ ਦੀ ਮੌਤ ਦੀ ਝੂਠੀ ਕਹਾਣੀ ਬਣਾ ਕੇ ਮਾਮਲੇ ਨੂੰ ਰਫ਼ਾ- ਦਫ਼ਾ ਕਰਨ ਦੀ ਕੋਸ਼ਿਸ ਕੀਤੀ। ਮਾਮਲਾ ਸ਼ੱਕੀ ਜਾਪਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਅਨੀਤਾ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ। ਜਿਸ ਦੀ ਰਿਪੋਰਟ ਆਉਣ ’ਤੇ ਹੈਰਾਨੀ ਜਨਕ ਖੁਲਾਸੇ ਹੋਏ। ਰਿਪੋਰਟ ਮੁਤਾਬਕ ਅਨੀਤਾ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਸੀ। ਜਿਸ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਅਮੇਠੀ ਦੇ ਥਾਣਾ ਪੀਪਰਪੁਰ ਵਿਖੇ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ।

ਇੱਥੇ ਪੁਲਿਸ ਵੱਲੋਂ ਜ਼ੀਰੋ ਐਫ਼ਆਈਆਰ ਦਰਜ ਕਰਕੇ ਇਸ ਨੂੰ ਜ਼ਿਲ੍ਹਾ ਲੁਧਿਆਣਾ ਦੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਭੇਜ ਦਿੱਤਾ। ਜਿੰਨ੍ਹਾਂ ਵੱਲੋਂ ਦੇਸ ਰਾਜ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਕਰਵਾਈ ਆਰੰਭ ਦਿੱਤੀ ਗਈ ਹੈ। ਤਫ਼ਤੀਸੀ ਅਫ਼ਸਰ ਏਐਸਆਈ ਰਾਮ ਮੂਰਤੀ ਦਾ ਕਹਿਣਾ ਹੈ ਕਿ ਮਾਮਲੇ ’ਚ ਪੁਲਿਸ ਵੱਲੋਂ ਕਈ ਪਹਿਲੂਆਂ ਦੀ ਜਾਂਚ ਕਰਨੀ ਹਾਲੇ ਬਾਕੀ ਹੈ ਜਿਸ ਪਿੱਛੋਂ ਮਾਮਲੇ ਵਿੱਚ ਜਲਦੀ ਹੀ ਦੇਸ ਰਾਜ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। (Murder)