ਪੰਜਾਬ ’ਚ ਅਗਲੇਰੇ 3 ਦਿਨ ਕਿਵੇਂ ਰਹੇਗਾ ਮੌਸਮ, ਪੜ੍ਹੋ ਪੂਰੀ ਖਬਰ

Weather Update Punjab

ਅੱਜ ਭਾਵ ਸ਼ਨਿੱਚਰਵਾਰ ਨੂੰ 10 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ | Weather Update Punjab

  • ਐਤਵਾਰ ਨੂੰ 16 ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ
  • ਤਾਪਮਾਨ ’ਚ ਕੋਈ ਬਦਲਾਅ ਨਹੀਂ ਆਵੇਗਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਪੱਛਮੀ ਵਿਕਸ਼ੋਭ ਦੇ ਚੱਲਦੇ ਹੋਏ ਇੱਕ ਵਾਰ ਫੇਰ ਤੋਂ ਮੀਂਹ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਾਨਾ ਦੱਸੀ ਜਾ ਰਹੀ ਹੈ। ਪਰ ਮੀਂਹ ਕਾਰਨ ਤਾਪਮਾਨ ’ਚ ਜ਼ਿਆਦਾ ਫਰਕ ਵੇਖਣ ਨੂੰ ਨਹੀਂ ਮਿਲੇਗਾ। ਤਾਪਮਾਨ ਦੇ ਆਮ ਬਣੇ ਰਹਿਣ ਦੀ ਹੀ ਸੰਭਾਵਨਾ ਹੀ ਹੈ। ਮੌਸਮ ਵਿਭਾਗ ਮੁਤਾਬਿਕ ਅੱਜ ਸ਼ਨਿੱਚਰਵਾਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ’ਚ ਜਿਵੇਂ ਕਿ : ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਅਤੇ ਬਰਨਾਲਾ ’ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਹ ਟਰੇਨਾਂ ਹੋਇਆਂ ਰੱਦ, ਆਪਣੀ ਟਰੇਨ ਵੇਖੋ!

ਪਰ ਇਹ ਸੰਭਾਵਨਾ 25 ਤੋਂ 50 ਫੀਸਦੀ ਦੇ ਵਿੱਚ ਹੀ ਹੈ। ਪਰ ਬਾਕੀ ਪੂਰੇ ਪੰਜਾਬ ’ਚ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਜਦਕਿ ਐਤਵਾਰ ਨੂੰ 16 ਜ਼ਿਲ੍ਹਿਆਂ ’ਚ ਜਿਵੇਂ ਕਿ : ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਜਲੰਧਰ ਅਤੇ ਕਪੂਰਥਲਾ ’ਚ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਐਤਵਾਰ ਨੂੰ ਸ਼ਨਿੱਚਰਵਾਰ ਨਾਲੋਂ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ। (Weather Update Punjab)