ਇਹ ਟਰੇਨਾਂ ਹੋਇਆਂ ਰੱਦ, ਆਪਣੀ ਟਰੇਨ ਵੇਖੋ!

Indian Railways

ਅੰਬਾਲਾ (ਸੱਚ ਕਹੂੰ ਨਿਊਜ਼)। ਸਾਈਡਿੰਗ ਦੇ ਕੰਮ ਕਾਰਨ ਉੱਤਰੀ ਰੇਲਵੇ ਦੇ ਅੰਬਾਲਾ ਡਿਵੀਜ਼ਨ ’ਤੇ ਝਕਲ-ਧੂਰੀ ਰੇਲਵੇ ਸੈਕਸ਼ਨ ਦੇ ਵਿਚਕਾਰ ਛਾਜਲੀ ਰੇਲਵੇ ਸਟੇਸ਼ਨ ’ਤੇ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਕਾਰਨ ਰੇਲ ਆਵਾਜ਼ਾਈ ਪ੍ਰਭਾਵਿਤ ਹੋਵੇਗੀ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਉਪਰੋਕਤ ਕੰਮ ਦੇ ਕਾਰਨ, ਉੱਤਰ ਪੱਛਮੀ ਰੇਲਵੇ ’ਤੇ ਚੱਲ ਰਹੀਆਂ ਹੇਠ ਲਿਖੀਆਂ ਰੇਲ ਸੇਵਾਵਾਂ ਪ੍ਰਭਾਵਿਤ ਹੋਣਗੀਆਂ (Indian Railways)

  • ਇੰਟਰਲਾਕਿੰਗ ਨਾ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ
  • ਰੇਲਵੇ ਸੇਵਾਵਾਂ ਅੰਸ਼ਕ ਤੌਰ ’ਤੇ ਰੱਦ/ਮੁੜ ਤਹਿ ਕੀਤੀਆਂ ਜਾਣਗੀਆਂ

ਅੰਸ਼ਕ ਤੌਰ ’ਤੇ ਰੇਲ ਸੇਵਾਵਾਂ ਰੱਦ (ਮੂਲ ਸਟੇਸ਼ਨ ਤੋਂ) | Indian Railways

  1. ਰੇਲਗੱਡੀ ਨੰਬਰ 04576, ਲੁਧਿਆਣਾ-ਹਿਸਾਰ ਰੇਲ ਸੇਵਾ 28/10/23 ਨੂੰ ਲੁਧਿਆਣਾ ਤੋਂ ਰਵਾਨਾ ਹੋਵੇਗੀ। ਇਹ ਰੇਲ ਸੇਵਾ ਧੂਰੀ ਸਟੇਸ਼ਨ ਤੱਕ ਚੱਲੇਗੀ, ਭਾਵ ਇਹ ਰੇਲ ਸੇਵਾ ਧੂਰੀ-ਹਿਸਾਰ ਵਿਚਕਾਰ ਅੰਸ਼ਕ ਤੌਰ ’ਤੇ ਰੱਦ ਕਰ ਦਿੱਤੀ ਜਾਵੇਗੀ।
  2. ਰੇਲਗੱਡੀ ਨੰਬਰ 04575, ਹਿਸਾਰ-ਲੁਧਿਆਣਾ ਰੇਲ ਸੇਵਾ 28/10/23 ਨੂੰ ਹਿਸਾਰ ਦੀ ਬਜਾਏ ਧੂਰੀ ਸਟੇਸ਼ਨ ਤੋਂ ਚੱਲੇਗੀ, ਭਾਵ ਇਹ ਰੇਲ ਸੇਵਾ ਹਿਸਾਰ-ਧੂਰੀ ਵਿਚਕਾਰ ਅੰਸ਼ਕ ਤੌਰ ’ਤੇ ਰੱਦ ਰਹੇਗੀ।
  3. ਟਰੇਨ ਨੰਬਰ 04745, ਚੁਰੂ-ਲੁਧਿਆਣਾ ਰੇਲ ਸੇਵਾ 28/10/23 ਨੂੰ ਚੁਰੂ ਤੋਂ ਰਵਾਨਾ ਹੋਵੇਗੀ। ਇਹ ਰੇਲ ਸੇਵਾ ਜ਼ਾਖਲ ਸਟੇਸ਼ਨ ਤੱਕ ਚੱਲੇਗੀ, ਭਾਵ ਜ਼ਾਖਲ-ਲੁਧਿਆਣਾ ਵਿਚਕਾਰ ਇਹ ਰੇਲ ਸੇਵਾ ਅੰਸ਼ਕ ਤੌਰ ’ਤੇ ਰੱਦ ਰਹੇਗੀ।
  4. ਰੇਲਗੱਡੀ ਨੰਬਰ 04746, ਲੁਧਿਆਣਾ-ਹਿਸਾਰ ਰੇਲ ਸੇਵਾ 28/10/23 ਨੂੰ ਲੁਧਿਆਣਾ ਦੀ ਬਜਾਏ ਜਾਖਲ ਸਟੇਸ਼ਨ ਤੋਂ ਚੱਲੇਗੀ, ਭਾਵ ਇਹ ਰੇਲ ਸੇਵਾ ਲੁਧਿਆਣਾ-ਜਾਖਲ ਵਿਚਕਾਰ ਅੰਸ਼ਕ ਤੌਰ ’ਤੇ ਰੱਦ ਰਹੇਗੀ।

ਮੁੜ-ਨਿਰਧਾਰਤ ਰੇਲ ਸੇਵਾਵਾਂ | Indian Railways

  1. ਰੇਲਗੱਡੀ ਨੰਬਰ 04744, ਲੁਧਿਆਣਾ-ਚੁਰੂ ਵਿਸ਼ੇਸ਼ ਰੇਲ ਸੇਵਾ 26/10/23 ਅਤੇ 27/10/23 ਨੂੰ 40 ਮਿੰਟ ਦੀ ਦੇਰੀ ਨਾਲ ਲੁਧਿਆਣਾ ਤੋਂ 14.45 ਵਜੇ ਦੇ ਨਿਰਧਾਰਤ ਸਮੇਂ ਦੀ ਬਜਾਏ 15.25 ਵਜੇ ਰਵਾਨਾ ਹੋਵੇਗੀ।
  2. ਰੇਲਗੱਡੀ ਨੰਬਰ 04744, ਲੁਧਿਆਣਾ-ਚੁਰੂ ਵਿਸ਼ੇਸ਼ ਰੇਲ ਸੇਵਾ 28/10/23 ਨੂੰ ਲੁਧਿਆਣਾ ਤੋਂ 14.45 ਵਜੇ ਦੇ ਨਿਰਧਾਰਤ ਸਮੇਂ ਦੀ ਬਜਾਏ 16.00 ਵਜੇ 01 ਘੰਟਾ 15 ਮਿੰਟ ਦੀ ਦੇਰੀ ਨਾਲ ਰਵਾਨਾ ਹੋਵੇਗੀ।
  3. ਰੇਲਗੱਡੀ ਨੰਬਰ 04573, ਸਰਸਾ-ਲੁਧਿਆਣਾ ਵਿਸ਼ੇਸ਼ ਰੇਲ ਸੇਵਾ ਸਰਸਾ ਤੋਂ 28/10/23 ਨੂੰ 14.00 ਵਜੇ ਨਿਰਧਾਰਿਤ ਸਮੇਂ ਦੀ ਬਜਾਏ 13.15 ਵਜੇ, 45 ਮਿੰਟ ਦੇਰੀ ਨਾਲ ਰਵਾਨਾ ਹੋਵੇਗੀ।

ਹਿਸਾਰ-ਉਦੈਪੁਰ (ਇਕ ਤਰਫਾ) ਵਿਸ਼ੇਸ਼ ਰੇਲ ਸੇਵਾ ਦਾ ਸੰਚਾਲਨ | Indian Railways

  • ਭਿਵਾਨੀ, ਰੇਵਾੜੀ, ਰਿੰਗਾਸ, ਫੁਲੇਰਾ, ਅਜ਼ਮੇਰ, ਭੀਲਵਾੜਾ ਰਾਹੀਂ ਹੋਵੇਗਾ ਸੰਚਾਲਨ

ਵਾਧੂ ਯਾਤਰੀ ਆਵਾਜ਼ਾਈ ਦੇ ਮੱਦੇਨਜਰ, ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਹਿਸਾਰ-ਉਦੈਪੁਰ ਵਿਸ਼ੇਸ਼ (ਇਕ ਤਰਫਾ) ਰੇਲ ਸੇਵਾ ਚਲਾਈ ਜਾ ਰਹੀ ਹੈ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ, ਟਰੇਨ ਨੰਬਰ 04707, ਹਿਸਾਰ-ਉਦੈਪੁਰ ਵਿਸ਼ੇਸ਼ ਰੇਲ ਸੇਵਾ ਮਿਤੀ 22/10/23 ਨੂੰ ਹਿਸਾਰ ਤੋਂ ਐਤਵਾਰ ਨੂੰ 03.30 ਵਜੇ ਰਵਾਨਾ ਹੋਵੇਗੀ ਅਤੇ ਸੋਮਵਾਰ ਨੂੰ 19.25 ਵਜੇ ਉਦੈਪੁਰ ਪਹੁੰਚੇਗੀ। (Indian Railways)

ਇਹ ਵੀ ਪੜ੍ਹੋ : CET Exam ਨੂੰ ਲੈ ਕੇ ਡੇਰਾ ਸੱਚਾ ਸੌਦਾ ਨੇ ਬੱਸ ਸਟੈਂਡ ’ਤੇ ਲਾਇਆ ਹੈਲਪ ਡੈਸਕ

ਇਸ ਰੇਲ ਸੇਵਾ ’ਚ ਸਤਰੋਦ, ਹਾਂਸੀ, ਭਵਾਨੀ ਖੇੜਾ, ਭਿਵਾਨੀ, ਚਰਖੀ ਦਾਦਰੀ, ਝਰਲੀ, ਕੋਸਲੀ, ਰੇਵਾੜੀ, ਕੁੰਡ, ਅਟੇਲੀ, ਨਾਰਨੌਲ, ਨਿਜ਼ਾਮਪੁਰ, ਡਬਲਾ, ਮੁੰਡਾ, ਨੀਮਕਾਥਾਨਾ, ਕਨਵਤ, ਸ੍ਰੀਮਾਧੋਪੁਰ, ਰਿੰਗਾਸ, ਰੇਨਵਾਲ, ਫੁਲੇਰਾ, ਨਰੈਣਾ, ਕਿਸ਼ਨਨਗਰ, ਇਹ ਅਜਮੇਰ, ਨਸੀਰਾਬਾਦ, ਬਿਜੈਨਗਰ, ਭੀਲਵਾੜਾ, ਮਾਵਲੀ ਅਤੇ ਰਾਣਾ ਪ੍ਰਤਾਪ ਨਗਰ ਸਟੇਸ਼ਨਾਂ ’ਤੇ ਰੁਕੇਗੀ। ਇਸ ਰੇਲ ਸੇਵਾ ’ਚ ਕੁੱਲ 10 ਕੋਚ ਹੋਣਗੇ ਜਿਨ੍ਹਾਂ ’ਚ 08 ਦੂਜੀ ਆਮ ਸ਼੍ਰੇਣੀ ਅਤੇ 02 ਗਾਰਡ ਸ਼੍ਰੇਣੀ ਦੇ ਕੋਚ ਹੋਣਗੇ। (Indian Railways)