ਭਿਆਨਕ ਗਰਮੀ : ਆਓ ਜਾਣਦੇ ਹਾਂ ਨਿੰਬੂ ਦੇ ਫਾਇਦੇ 

ok

ਭਿਆਨਕ ਗਰਮੀ : ਆਓ ਜਾਣਦੇ ਹਾਂ ਨਿੰਬੂ ਦੇ ਫਾਇਦੇ  (Benefits Lemon)

(ਸੱਚ ਕਹੂੰ ਨਿਊਜ਼) ਸਰਸਾ। ਨਿੰਬੂ ਗਰਮੀਆਂ ਦੇ ਮੌਸਮ ’ਚ ਸਿਹਤ ਲਈ ਬਹੁਤ ਵਧਿਆ ਤੋਹਫਾ ਹੈ। ਇਹ ਕੁਦਰਤ ਦੀ ਇੱਕ ਨਿਆਮਤ ਹੈ ਜੋ ਬੇਹੱਦ ਗੁਣਾਂ ਨਾਲ ਭਰਪੂਰ ਹੈ। ਜੇਕਰ ਨਿੰਬੂ ਦੀ ਰੋਜ਼ਾਨਾ ਵਰਤੋਂ ਕੀਤੀ ਜਾਵੇ ਤਾਂ ਸਰੀਰ ’ਚੋਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ। ਨਿੰਬੂ ਗਰਮੀ ਦੇ ਮੌਸਮ ’ਚ ਤਾਂ ਰਾਮਬਾਣ ਹੈ। ਨਿੰਬੂ ਗਰਮੀ ਤੇ ਲੋਅ ਤੋਂ ਬਚਾਉਂਦਾ ਹੈ ਉੱਥੇ ਬਹੁਤ ਸਾਰੀਆਂ ਬਿਮਰੀਆਂ ਤੋਂ ਵੀ ਮੁਕਤੀ ਦਿਵਾਉਂਦਾ ਹੈ। ਆਓ ਜਾਣਦੇ ਹਾਂ ਨਿੰਬੂ ਦੇ ਕੀ ਹਨ ਫਾਇਦੇ-:

lemon-

ਨਿੰਬੂ ਦੇ ਸਿਹਤ ਲਈ ਕੀ ਹਨ ਫਾਇਦੇ (Benefits Lemon)

  •  ਨਿੰਬੂ ਗਰਮੀ ਤੋਂ ਬਚਾਉਂਦਾ ਹੈ, ਜੇਕਰ ਦਿਨ ’ਚ ਦੋ-ਤਿੰਨ ਵਾਰੀ ਨਿੰਬੂ ਪਾਣੀ ਪੀਤਾ ਜਾਵੇ ਤਾਂ ਗਰਮੀ ਬਹੁਤ ਘੱਟ ਲੱਗਦੀ ਹੈ।
  • ਨਿੰਬੂ ’ਚ ਵਿਟਾਮਿਨ ਬੀ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਚਮੜੀ ਲਈ ਬਹੁਤ ਫਾਇਦੇਮੰਦ ਹੈ।
  •  ਜੇਕਰ ਸੇਵੇਰ ਉੱਠਦੇ ਸਾਰ ਗਰਮ ਪਾਣੀ ’ਚ ਇੱਕ ਜਾਂ ਅੱਧਾ ਨਿੰਬੂ ਨਿਚੋੜ ਕੇ ਪੀਤਾ ਜਾਵੇ ਤਾਂ ਸਰੀਰ ’ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਤੇ ਚਿਹਰੇ ’ਚ ਨਿਖਾਰ ਆਉਂਦਾ ਹੈ।
  •  ਜੇਕਰ ਨਿੰਬੂ ਦੇ ਸੁੱਕੇ ਹੋਏ ਛਿਲਕਿਆਂ ਦਾ ਪਾਊਂਡਰ ਬਣਾ ਕੇ ਉਸ ’ਚ ਗੁਲਾਬ ਜਲ ਮਿਲ ਕੇ ਚਿਹਰੇ ’ਤੇ ਲਾਇਆ ਜਾਵੇ ਤਾਂ ਚਿਹਰਾ ਤਰੋਤਾਜ਼ਾ ਤੇ ਨਿੱਖਰ ਜਾਂਦਾ ਹੈ।
  • ਗਰਮ ਪਾਣੀ ’ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘੱਟਦਾ ਹੈ ਤੇ ਫਾਲਤੂ ਦੀ ਫੈਟ ਬਰਨ ਹੁੰਦੀ ਹੈ।
  • ਨਿੰਬੂ ਸ਼ੂਗਰ ਵਾਲੇ ਮਰੀਜ਼ਾਂ ਲਈ ਬਹੁਤ ਵਧੀਆ ਹੈ। ਇਹ ਸ਼ੂਗਰ ਕੰਟਰੋਲ ਕਰਨ ’ਚ ਵੀ ਮੱਦਦ ਕਰਦਾ ਹੈ।
  • ਨਿੰਬੂ ਦੇ ਰਸ ਤੋਂ ਇਲਾਵਾ ਨਿੰਬੂ ਦੇ ਛਿਲਕੇ ਵੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ’ਚ ਮੌਜ਼ੂਦ ਤੱਤ ਕੈਂਸਰ ਦੇ ਸੈੱਲਾਂ ਨਾਲ ਲੜਨ ਦੀ ਸ਼ਕਦੀ ਪ੍ਰਦਾਨ ਕਰਦੇ ਹਨ।
  • ਨਿੰਬੂ ਦੇ ਛਿਲਕਿਆਂ ਦਾ ਪਾਊਂਡਰ ਖਾਣ ਨਾਲ ਹੱਡੀਆਂ ਮਜ਼ੂਬਤ ਹੁੰਦੀਆਂ ਹਨ ਕਿਉਂਕਿ ਇਸ ’ਚ ਕੈਲਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ।

ਨਿੰਬੂ ਦੇ ਪੱਤੇ ਵੀ ਗੁਣਾਂ ਨਾਲ ਭਰਪੂਰ

pata

ਨਿੰਬੂ ਦੇ ਰਸ ਤੇ ਛਿਲਕਿਆਂ ਵਾਂਗ ਇਸ ਦੇ ਪੱਤੇ ਵੀ ਗੁਣਾਂ ਨਾਲ ਭਰਪੂਰ ਹਨ। ਜਿਸ ਦੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਸ ਦੇ ਪੱਤੇ ਐਂਟੀ ਸਪਾਰਮੋਡਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਜੇਕਰ ਸਿਰ ਦਰਦ, ਘਬਰਾਹਟ ਹੋਣਾ, ਨੀਂਦ ਨਾ ਆਉਂਦੀ ਹੋਵੇ ਤਾਂ ਇਸੇ ਦੇ ਪੱਤੇ ਪਾਣੀ ’ਚ ਉਭਾਲ ਲਵੋ ਤੇ ਉਸ ਪਾਣੀ ਨੂੰ ਪੀਣ ਨਾਲ ਬਹੁਤ ਆਰਾਮ ਮਿਲਾਦਾ ਹੈ।

ਇਸ ਤੋਂ ਇਲਾਵਾ ਜੇਕਰ ਨਿੰਬੂ ਦੇ 15-20 ਪੱਤਿਆਂ ਨੂੰ ਪਾਣੀ ’ਚ ਉਬਾਲ ਕੇ ਪੀਤਾ ਜਾਵੇ ਤਾਂ ਸਕਿੱਨ ਚਮਕਦਾਰ ਤੇ ਨਿੱਖਰ ਜਾਂਦੀ ਹੈ ਤੇ ਨਿੰਬੂ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਤੇ ਲੇਪ ਬਣਾ ਕੇ ਲਾਉਣ ਨਾਲ ਚਿਹਰੇ ’ਤੇ ਮਹਾਸੇ ਤੇ ਪਿੰਪਲ ਖਤਮ ਹੋ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ