ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ : ਪਵਿੱਤਰ ਭੰਡਾਰੇ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ

newspapers

ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ

(ਸੁਨੀਲ ਵਰਮਾ) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ 29 ਅਪਰੈਲ ਦਾ ਪਵਿੱਤਰ ਭੰਡਾਰਾ ਸ਼ੁੱਕਰਵਾਰ ਨੂੰ ਦੇਸ਼ ਤੇ ਦੁਨੀਆ ’ਚ ਕਰੋੜਾਂ ਦੀ ਸਾਧ-ਸੰਗਤ ਨੇ ਧੂਮ-ਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਇਆ। ਅੱਗ ਵਾਂਗ ਵਰ੍ਹਦੀ ਗਰਮੀ ਦੇ ਬਾਵਜ਼ੂਦ ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਵਿੱਤਰ ਭੰਡਾਰੇ ’ਚ ਸ਼ਰਧਾ, ਵਿਸ਼ਵਾਸ ਤੇ ਗੁਰੂ ਭਗਤੀ ਦਾ ਬੇਮਿਸਾਲ ਸੰਗਮ ਵੇਖਣ ਨੂੰ ਮਿਲਿਆ। ਇੱਕ ਪਾਸੇ ਜਿੱਥੇ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰਿਆ ਸੀ। ਉੱਥੇ ਦਰਬਾਰ ਵੱਲ ਆਉਣ ਵਾਲੇ ਭਾਦਰਾ ਰੋਡ, ਸ਼ਾਹ ਸਤਿਨਾਮ ਜੀ ਮਾਰਗ ਤੇ ਬਾਜੇਕਾਂ ਵੱਲ ਆਉਣ ਵਾਲੇ ਰਸਤਿਆਂ ’ਤੇ ’ਤੇ ਵੀ ਦੂਰ-ਦੂਰ ਤੱਕ ਸਾਧ-ਸੰਗਤ ਦਾ ਜਨ ਸੈਲਾਬ ਨਜ਼ਰ ਆ ਰਿਹਾ ਸੀ।

ਨਾਮ ਚਰਚਾ ਦੀ ਸਮਾਪਤੀ ਤੱਕ ਸਾਰੇ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਅੱਗੇ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਵੀ ਛੋਟੇ ਪੈ ਗਏ। ਪੰਡਾਲ ਭਰਨ ਤੋਂ ਬਾਅਦ ਸਾਧ-ਸੰਗਤ ਨੇ ਸੜਕ ਕਿਨਾਰੇ ਬੈਠ ਕੇ ਪਵਿੱਤਰ ਭੰਡਾਰ ਸੁਣਿਆ। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ’ਤੇ ਹੋਈ ਨਾਮ ਚਰਚਾ ਨੇ ਅਖਬਾਰਾਂ ’ਚ ਸੁਰਖੀਆਂ ਬਟੋਰੀਆਂ। ਆਓ ਵੇਖਦੇ ਹਾਂ ਪਵਿੱਤਰ ਭੰਡਾਰੇ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ