ਇਮਾਨਦਾਰੀ : ਲੱਭਿਆ ਮਹਿੰਗਾ ਮੋਬਾਇਲ ਅਸਲ ਮਾਲਕ ਨੂੰ ਕੀਤਾ ਵਾਪਿਸ

Honesty
ਡੇਰਾ ਸਰਧਾਲੂ ਲਹਿਣਾ ਸਿੰਘ ਇੰਸਾਂ (ਖੱਬੇ) ਸੁਖਚੈਨ ਸਿੰਘ ਨੂੰ ਮੋਬਾਇਲ ਵਾਪਸ ਕਰਨ ਸਮੇਂ। ਤਸਵੀਰ : ਜਸਵੰਤ ਰਾਏ

ਜਗਰਾਓਂ (ਜਸਵੰਤ ਰਾਏ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸਰਧਾਲੂ ਆਏ ਦਿਨ ਇਮਾਨਦਾਰੀ ਦੀਆਂ ਬੇਮਿਸਾਲ ਮਿਸ਼ਾਲਾਂ ਪੈਦਾ ਕਰ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਸ਼ਹਿਰ ਜਗਰਾਓਂ ਦੇ ਇੱਕ ਡੇਰਾ ਸਰਧਾਲੂ ਨੇ ਰਾਹ ’ਚੋਂ ਮਿਲਿਆ ਇੱਕ ਕੀਮਤੀ ਮੋਬਾਇਲ ਉਸ ਦੇ ਮਾਲਕ ਨੂੰ ਵਾਪਸ ਕਰਕੇ ਪੇਸ਼ ਕੀਤੀ ਹੈ। (Honesty)

ਜਾਣਕਾਰੀ ਦਿੰਦੇ ਹੋਏ ਸ਼ਹਿਰ ਜਗਰਾਓਂ ਜੋਨ ਨੰਬਰ-1 ਦੇ ਪ੍ਰੇਮੀ ਸੇਵਕ ਕਮਲਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਲਹਿਣਾ ਸਿੰਘ ਇੰਸਾਂ ਨੂੰ ਸਥਾਨਕ ਸ਼ਹਿਰ ਦੇ ਬਾਜਾਰ ਵਿੱਚੋਂ ਇੱਕ ਮਹਿੰਗਾ ਮੋਬਾਇਲ ਰਾਹ ’ਚ ਡਿੱਗਾ ਪਿਆ ਮਿਲਿਆ ਸੀ। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਕ- ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲਹਿਣਾ ਸਿੰਘ ਇੰਸਾਂ ਨੇ ਮਿਲਿਆ ਮੋਬਾਇਲ ਉਸਦੇ ਅਸਲ ਮਾਲਕ ਨੂੰ ਵਾਪਸ ਕਰਨ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ। ਕਿਉਂਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਅਨੁਸਾਰ ਡੇਰਾ ਸਰਧਾਲੂ ਕਿਸੇ ਦਾ ਹੱਕ ਨਹੀਂ ਰੱਖਦੇ। ਉਨਾਂ ਦੱਸਿਆ ਕਿ ਇਹ ਮਹਿੰਗਾ ਮੋਬਾਇਲ ਵੀ ਡੇਰਾ ਸ਼ਰਧਾਲੂ ਦਾ ਇਮਾਨ ਨਹੀਂ ਡੁਲਾ ਸਕਿਆ। (Honesty)

ਮੋਬਾਇਲ ਦੇ ਅਸਲ ਮਾਲਿਕ ਦੀ ਕਾਫੀ ਭਾਲ ਕਰਨ ਤੋਂ ਬਾਅਦ ਵੀ ਕੁੱਝ ਪਤਾ ਨਾ ਚਲਿਆ ਤਾਂ ਲਹਿਣਾ ਸਿੰਘ ਮੋਬਾਇਲ ਸਮੇਤ ਵਾਪਸ ਆਪਣੇ ਘਰ ਆ ਗਿਆ। ਕੁੱਝ ਦੇਰ ਬਾਅਦ ਹੀ ਮੋਬਾਇਲ ’ਤੇ ਅਸਲ ਮਾਲਿਕ ਦਾ ਫੋਨ ਆਇਆ ਜਿਸ ’ਤੇ ਪ੍ਰੇਮੀ ਨੇ ਉਸ ਨੂੰ ਨਿਸ਼ਾਨੀ ਦੱਸ ਕੇ ਆਪਣਾ ਮੋਬਾਇਲ ਲੈ ਕੇ ਜਾਣ ਲਈ ਕਿਹਾ ਤਾਂ ਮੋਬਾਇਲ ਮਾਲਕ ਸੁਖਚੈਨ ਸਿੰਘ ਉਕਤ ਡੇਰਾ ਸਰਧਾਲੂ ਦੇ ਘਰ ਪਹੁੰਚ ਗਿਆ। ਜਿਸ ’ਤੇ ਸ਼ਰਧਾਲੂ ਲਹਿਣਾ ਸਿੰਘ ਇੰਸਾਂ ਨੇ ਪੜਤਾਲ ਕਰਨ ਤੋਂ ਬਾਅਦ ਲੱਭਿਆ ਹੋਇਆ ਮਹਿੰਗਾ ਮੋਬਾਇਲ ਉਸ ਦੇ ਅਸਲ ਮਾਲਕ ਸੂਖਚੈਨ ਸਿੰਘ ਨੂੰ ਸੌਂਪ ਦਿੱਤਾ। ਮੋਬਾਇਲ ਪ੍ਰਾਪਤ ਹੋਣ ’ਤੇ ਸੁਖਚੈਨ ਸਿੰਘ ਨੇ ਡੇਰਾ ਸਰਧਾਲੂ ਦਾ ਧੰਨਵਾਦ ਕਰਦਿਆਂ ਡੇਰਾ ਸੱਚਾ ਸੌਦਾ ਸਿਰਸਾ ਦੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦੀ ਵੀ ਸਲਾਘਾ ਕੀਤੀ।

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ