ਇਮਾਨਦਾਰੀ

ਇਮਾਨਦਾਰੀ

ਗੋਪਾਲ ਕ੍ਰਿਸ਼ਨ ਗੋਖਲੇ ਬਹੁਤ ਹੀ ਗਰੀਬ ਵਿਦਿਆਰਥੀ ਸੀ ਜਦੋਂ ਉਹ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ, ਤਾਂ ਇੱਕ ਇੰਸਪੈਕਟਰ ਉਸ ਦੀ ਜਮਾਤ ’ਚ ਨਿਰੀਖਣ ਲਈ ਆਏ ਅਤੇ ਵਿਦਿਆਰਥੀਆਂ ਤੋਂ ਵਾਰ-ਵਾਰ ਪੁੱਛਿਆ ਕਿ ‘ਜੇਕਰ ਤੁਹਾਨੂੰ ਰਾਹ ’ਚ ਡਿੱਗਿਆ ਹੋਇਆ ਕਰੋੜਾਂ ਦਾ ਹੀਰਾ ਮਿਲ ਜਾਵੇ, ਤਾਂ ਤੁਸੀਂ ਉਸਦਾ ਕੀ ਕਰੋਗੇ?’

ਕੁਝ ਵਿਦਿਆਰਥੀਆਂ ਨੇ ਉਸ ਨਾਲ ਘਰ-ਮਕਾਨ ਬਣਾਉਣ, ਕੁਝ ਨੇ ਜ਼ਮੀਨ-ਜਾਇਦਾਦ ਖਰੀਦਣ, ਕੁਝ ਨੇ ਰੇਲ, ਜਹਾਜ਼, ਮੋਟਰ ਖਰੀਦਣ ਤੇ ਕੁਝ ਨੇ ਮਿੱਲ-ਉਦਯੋਗ ਆਦਿ ਲਾਉਣ ਦੀ ਯੋਜਨਾ ਦੱਸੀ ਪਰ ਜਦੋਂ ਗੋਖ਼ਲੇ ਦੀ ਵਾਰੀ ਆਈ ਤਾਂ ਉਸ ਨੇ ਕਿਹਾ, ‘ਸਰ, ਮੈਂ ਸਭ ਤੋਂ ਪਹਿਲਾਂ ਉਸ ਦੇ ਮਾਲਕ ਨੂੰ ਲੱਭ ਕੇ ਉਸ ਕੋਲ ਹੀਰਾ ਭਿਜਵਾਉਣ ਦਾ ਯਤਨ ਕਰਾਂਗਾ ਜੇਕਰ ਉਸ ਦਾ ਮਾਲਕ ਨਾ ਮਿਲਿਆ, ਤਾਂ ਉਸ ਹੀਰੇ ਦੀ ਰਕਮ ਨਾਲ ਸਕੂਲ, ਕਾਲਜ, ਹਸਪਤਾਲ ਅਤੇ ਗਰੀਬਾਂ ਤੇ ਅਨਾਥਾਂ ਲਈ ਆਸ਼ਰਮ ਆਦਿ ਬਣਵਾ ਦਿਆਂਗਾ’ ਇਸ ਜਵਾਬ ਨੂੰ ਸੁਣ ਕੇ ਇੰਸਪੈਕਟਰ ਨੇ ਗੋਖਲੇ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਲੜਕਾ ਇੱਕ ਦਿਨ ਜ਼ਰੂਰ ਹੀ ਮਹਾਨ ਆਦਮੀ ਬਣੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ