ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨੇ ਯੂਕਰੇਨ ਦੇ ਲੋਕਾਂ ਨਾਲ ਕੀਤੀ ਗੱਲਬਾਤ

Actress Angelina Jolie

ਜੰਗ ਕਾਰਨ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ

(ਏਜੰਸੀ) ਲਵੀਵ। ਹਾਲੀਵੁੱਡ ਅਦਾਕਾਰਾ ਅਤੇ ਸੰਯੁਕਤ ਰਾਸ਼ਟਰ ਨਾਲ ਜੁੜੀ ਅਦਾਕਾਰਾ ਐਂਜਲੀਨਾ ਜੌਲੀ (Actress Angelina Jolie) ਨੇ ਸ਼ਨਿੱਚਰਵਾਰ ਨੂੰ ਅਚਾਨਕ ਯੂਕਰੇਨ ਦੇ ਪੱਛਮੀ ਸ਼ਹਿਰ ਲਵੀਵ ਦਾ ਦੌਰਾ ਕੀਤਾ। ਲਵੀਵ ਦੇ ਗਵਰਨਰ ਨੇ ਟੈਲੀਗ੍ਰਾਮ ’ਤੇ ਇਹ ਜਾਣਕਾਰੀ ਦਿੱਤੀ ਹੈ। ਐਂਜਲੀਨਾ ਜੋਲੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਸੰਗਠਨ ਨਾਲ 2011 ਤੋਂ ਵਿਸ਼ੇਸ਼ ਦੂਤ ਵਜੋਂ ਜੁੜੀ ਹੋਈ ਹੈ। ਮੈਕਸਿਮ ਕੋਜ਼ਿਟਸਕੀ ਅਨੁਸਾਰ, ਐਂਜਲੀਨਾ ਜੋਲੀ ਲਵੀਵ ਵਿਚ ਸ਼ਰਨ ਲੈ ਰਹੇ ਲੋਕਾਂ ਨਾਲ ਗੱਲ ਕਰਨ ਲਈ ਆਈ ਸੀ, ਜਿੱਥੇ ਕ੍ਰੇਮਾਟਰਸਕ ਰੇਲਵੇ ਸਟੇਸ਼ਨ ’ਤੇ ਮਿਜਾਈਲ ਹਮਲੇ ’ਚ ਜਖਮੀ ਹੋਏ ਬੱਚਿਆਂ ਦਾ ਇਲਾਜ ਚੱਲ ਰਿਹਾ ਸੀ। ਇਹ ਹਮਲਾ ਅਪਰੈਲ ਦੇ ਸ਼ੁਰੂ ਵਿਚ ਹੋਇਆ ਸੀ।

ਉਹਨਾਂ ਅੱਗੇ ਲਿਖਿਆ, ਉਹ ਬੱਚਿਆਂ ਦੀਆਂ ਕਹਾਣੀਆਂ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇੱਕ ਲੜਕੀ ਨੇ ਐਂਜਲੀਨਾ ਜੋਲੀ ਨੂੰ ਆਪਣੇ ਸੁਪਨੇ ਬਾਰੇ ਗੁਪਤ ’ਚ ਦੱਸਿਆ ਸੀ। ਉਹਨਾਂ ਦੱਸਿਆ ਕਿ ਐਂਜਲੀਨਾ ਜੋਲੀ ਨੇ ਇੱਕ ਬੋਰਡਿੰਗ ਸਕੂਲ ਦਾ ਦੌਰਾ ਵੀ ਕੀਤਾ, ਇੱਥੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਤੇ ਵਾਅਦਾ ਕੀਤਾ ਕਿ ਉਹ ਦੁਬਾਰਾ ਆਵੇਗੀ। ਉਹਨਾਂ ਦੱਸਿਆ ਕਿ ਐਂਜਲੀਨਾ ਜੋਲੀ ਨੇ ਲਵੀਵ ਦੇ ਕੇਂਦਰੀ ਰੇਲਵੇ ਸਟੇਸ਼ਨ ’ਤੇ ਪਹੁੰਚਣ ਵਾਲੇ ਲੋਕਾਂ ਦੇ ਨਾਲ-ਨਾਲ ਯੂਕਰੇਨ ਦੇ ਵਾਲੰਟੀਅਰਾਂ ਨਾਲ ਮੁਲਾਕਾਤ ਕੀਤੀ, ਜੋ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ, ਐਂਜਲੀਨਾ ਦੀ ਇਹ ਫੇਰੀ ਸਾਡੇ ਸਾਰਿਆਂ ਲਈ ਹੈਰਾਨੀ ਵਾਲੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ