ਹਿੰਦੀ ਅਧਿਆਪਕ ਸੁਖਦੇਵ ਸਿੰਘ ਨਹੀਂ ਰਹੇ, ਅਧਿਆਪਕ ਵਰਗ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਅਧਿਆਪਕ ਸੁਖਦੇਵ ਸਿੰਘ ਜੀ ਦਾ ‘ਬ੍ਰੇਨ ਟਿਊਮਰ’ ਦੀ ਬੀਮਾਰੀ ਉਪਰੰਤ ਦੇਹਾਂਤ

ਕੋਟਕਪੂਰਾ, (ਸੁਭਾਸ਼ ਸ਼ਰਮਾ)। ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ’ਚ ਹਿੰਦੀ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਸੁਖਦੇਵ ਸਿੰਘ (48 ਸਾਲ) ਬੀਤੀ ਦੇਰ ਸ਼ਾਮ ‘ਬ੍ਰੇਨ ਟਿਊਮਰ’ ਦੀ ਬੀਮਾਰੀ ਉਪਰੰਤ ਅਚਾਨਕ ਸਦੀਵੀ ਵਿਛੋੜਾ ਦੇ ਗਏ। ਪਰਿਵਾਰਕ ਸੂਤਰਾਂ ਅਨੁਸਾਰ ਉਹ ਪਿਛਲੇ ਪੰਜ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਹਨਾਂ ਦਾ ਇਲਾਜ ਪੀ.ਜੀ.ਆਈ. ਚੰਡੀਗੜ ਸਮੇਤ ਕਈ ਹੋਰ ਨਿੱਜੀ ਹਸਪਤਾਲਾਂ ਤੋਂ ਕਰਵਾਇਆ ਗਿਆ ਪਰ ਉਨਾਂ ਨੂੰ ਡਾਕਟਰਾਂ ਦੀਆਂ ਅਥਾਹ ਕੌਸ਼ਿਸ਼ਾਂ ਦੇ ਬਾਵਜੂਦ ਵੀ ਬਚਾਇਆ ਨਹੀਂ ਜਾ ਸਕਿਆ।

ਉਹ ਆਪਣੇ ਪਿੱਛੇ ਪਤਨੀ, ਮਾਸੂਮ ਬੇਟਾ, ਬੇਟੀ ਸਮੇਤ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਏ। ਉਨਾਂ ਦਾ ਅੰਤਿਮ ਸਸਕਾਰ ਅੱਜ ਸਥਾਨਕ ਬਠਿੰਡਾ ਰੋਡ ’ਤੇ ਸਥਿੱਤ ਸ਼ਾਂਤੀਵਣ ’ਚ ਸੇਜ਼ਲ ਅੱਖਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰਜ਼, ਪ੍ਰਿੰਸੀਪਲ ਪ੍ਰਭਜੋਤ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ ਸੁੱਖਣਵਾਲਾ, ਪ੍ਰਿੰਸੀਪਲ ਦੀਪਕ ਸਿੰਘ ਪੰਜਗਰਾਈਂ ਕਲਾਂ, ਅਧਿਆਪਕ ਆਗੂਆਂ ਪ੍ਰੇਮ ਚਾਵਲਾ, ਵਿਵੇਕ ਕਪੂਰ, ਪੈਨਸ਼ਨਰ ਆਗੂ ਮਾ. ਸੋਮਨਾਥ ਅਰੋੜਾ, ਹੈੱਡ ਮਾਸਟਰ ਕਪਿਲ ਕੁਮਾਰ, ਵਿਦਿਆਰਥੀ ਆਗੂਆਂ ਟਿੰਕੂ ਕੁਮਾਰ, ਪਰਮਿੰਦਰ ਸਿੰਘ, ਲਵਜਿੰਦਰ ਸਿੰਘ ਲਵਲੀ, ਗੁਲਸ਼ਨ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਕੁਮਾਰ, ਲਖਵਿੰਦਰ ਸਿੰਘ, ਜਗਸੀਰ ਸਿੰਘ ਮਾਨ, ਗੁਰਦੀਪ ਸਿੰਘ ਨਿੰਦਰ ਸਿੰਘ ਵੱਧਣ, ਨਾਮਦੇਵ ਸਭਾ ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ, ਗੁਰਮੀਤ ਸਿੰਘ ਕਾਲਜੀਏਟ ਟੇਲਰਜ਼ ਸਮੇਤ ਵੱਖ- ਵੱਖ ਸਕੂਲਾਂ ਦੇ ਅਧਿਆਪਕ ਵੱਡੀ ਗਿਣਤੀ ’ਚ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ