Highlight of MSG Bhandara | ਭੰਡਾਰੇ ਦੀ ਰੂਹਾਨੀ ਸ਼ਾਮ ਦਾ ਨਜ਼ਾਰਾ, ਲੁੱਟ ਲਓ ਖੁਸ਼ੀਆਂ… ਦੇਖੋ ਵੀਡੀਓ

Highlight of MSG Bhandara

Highlight of MSG Bhandara

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 132ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ ਸੋਮਵਾਰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ ਵਿਖੇ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਮੌਕੇ ਦਰਬਾਰ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਦਾ ਭਾਰੀ ਇਕੱਠ ਹੀ ਨਜ਼ਰ ਆ ਰਿਹਾ ਸੀ। ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰੇ ਹੋਏ ਸਨ। (Highlight of MSG Bhandara)

ਇਸ ਮੌਕੇ ਦੋਵਾਂ ਦਰਬਾਰਾਂ ਨੂੰ ਰੰਗ-ਬਰੰਗੀਆਂ ਲੜੀਆਂ, ਝੰਡੀਆਂ, ਝਾਲਰਾਂ ਅਤੇ ਜਗਮਗ ਕਰਦੇ ਘਿਓ ਦੇ ਦੀਵਿਆਂ ਨਾਲ ਸ਼ਾਨਦਾਰ ਰੂਪ ’ਚ ਸਜਾਇਆ ਗਿਆ। ਦਰਬਾਰ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਸੁੰਦਰ ਸੁਆਗਤੀ ਗੇਟ ਵੀ ਅਨੋਖੀ ਸ਼ਾਨ ਬਿਖੇਰ ਰਹੇ ਸਨ। ਸਾਧ-ਸੰਗਤ ਨੇ ਵੰਨ-ਸਵੰਨੇ ਰੰਗਾਂ ਨਾਲ ‘ਐੱਮਐੱਸਜੀ’ ਲਿਖ ਕੇ ਸੁੰਦਰ ਰੰਗੋਲੀ ਬਣਾਈ, ਜੋ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਸੀ। ਇਸ ਤੋਂ ਇਲਾਵਾ ਡੇਰਾ ਸ਼ਰਧਾਲੂ ਭੈਣਾਂ ਨੇ ਹਰਿਆਣਵੀਂ, ਪੰਜਾਬੀ, ਰਾਜਸਥਾਨੀ ਸਮੇਤ ਵੱਖ-ਵੱਖ ਸੂਬਿਆਂ ਦੇ ਰਵਾਇਤੀ ਪਹਿਰਾਵਿਆਂ ’ਚ ਜਾਗੋ ਕੱਢੀ ਅਤੇ ਢੋਲ ਦੀ ਥਾਪ ’ਤੇ ਜੰਮ ਕੇ ਧਮਾਲ ਪਾਈ। (Highlight of MSG Bhandara)

ਦੱਸ ਦੇਈਏ ਕਿ 29 ਅਪਰੈਲ 1948 ਨੂੰ ਬੇਪਰਵਾਹ ਸ਼ਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 (ਸੰਨ 1891) ’ਚ ਕੱਤਕ ਦੀ ਪੂਰਨਮਾਸ਼ੀ ਨੂੰ ਪਿੰਡ ਕੋਟੜਾ, ਤਹਿਸੀਲ ਗੰਧੇਅ, ਰਿਆਸਤ ਕੁਲੈਤ, ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ’ਚ ਹੈ) ’ਚ ਪੂਜਨੀਕ ਪਿਤਾ ਸ਼੍ਰੀ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ ਸੀ। ਇਸ ਪਵਿੱਤਰ ਦਿਹਾੜੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਦੀ ਹੈ। ਇਸ ਵਾਰ ਵੀ ਇਸ ਦਿਨ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ 159 ਮਾਨਵਤਾ ਭਲਾਈ ਦੇ ਕਾਰਜ ਕਰਕੇ ਦੇਸ਼-ਦੁਨੀਆ ’ਚ ਪਵਿੱਤਰ ਅਵਤਾਰ ਦਿਹਾੜਾ ਮਨਾਇਆ। #MSGBhandaraHighlights

ਝਲਕੀਆਂ…

  • ਦਰਬਾਰ ਵੱਲ ਆਉਦੇ ਮਾਰਗਾਂ ’ਤੇ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਸਾਧ-ਸੰਗਤ ਹੀ ਨਜ਼ਰ ਆ ਰਹੀ ਸੀ।
  • ਸਾਧ-ਸੰਗਤ ਨੇ ‘ਐੱਮਐੱਸਜੀ’ ਲਿਖ ਕੇ ਬਣਾਈ ਸੁੰਦਰ ਰੰਗੋਲੀ।
  • ਦੋਵਾਂ ਦਰਬਾਰਾਂ ਨੂੰ ਰੰਗ-ਬਰੰਗੀਆਂ ਲੜੀਆਂ, ਝੰਡੀਆਂ, ਝਾਲਰਾਂ ਅਤੇ ਜਗਮਗ ਕਰਦੇ ਘਿਓ ਦੇ ਦੀਵਿਆਂ ਨਾਲ ਸ਼ਾਨਦਾਰ ਰੂਪ ਨਾਲ ਸਜਾਇਆ।
  • ਸਾਧ-ਸੰਗਤ ਨੇ ਹਰਿਆਣਵੀਂ, ਪੰਜਾਬੀ, ਰਾਜਸਥਾਨੀ ਸਮੇਤ ਵੱਖ-ਵੱਖ ਸੂਬਿਆਂ ਦੇ ਰਵਾਇਤੀ ਪਹਿਰਾਵੇ ’ਚ ਜਾਗੋ ਕੱਢੀ ਅਤੇ ਢੋਲ ਦੀ ਥਾਪ ’ਤੇ ਜਮ੍ਹ ਕੇ ਧਮਾਲ ਮੱਚਾਈ।

Highlight of MSG Bhandara