ਪੰਜਾਬ ਸਰਕਾਰ ਦਾ ਸਰਦ ਰੁੱਤ ਇਜਲਾਸ ਅੱਜ ਤੋਂ, ਵੱਡੇ ਫ਼ੈਸਲੇ ਹੋਣਗੇ, ਬਿੱਲ ਹੋਣਗੇ ਪੇਸ਼

Punjab Government
ਫਾਈਲ ਫੋਟੋ।

ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਇਜਲਾਸ ਸਿਰਫ਼ 2 ਦਿਨਾਂ ਲਈ ਸੱਦਿਆ ਗਿਆ ਹੈ। ਪਹਿਲੇ ਦਿਨ ਮਤਲਬ ਕਿ ਅੱਜ ਦੁਪਹਿਰ 2 ਵਜੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਜਲਾਸ ਦੇ ਸ਼ਾਮ 5 ਵਜੇ ਤੱਕ ਚੱਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। (Punjab Government)

ਅਗਲੇ ਦਿਨ ਬੁੱਧਵਾਰ ਸਵੇਰੇ 10 ਵਜੇ ਇਜਲਾਸ ਸ਼ੁਰੂ ਹੋਵੇਗਾ। ਇਸ ਦੌਰਾਨ ਵੱਖ-ਵੱਖੀ ਮਹੱਤਵਪੂਰਨ ਬਿੱਲਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਔਰਤਾਂ ਨੂੰ 1000 ਰੁਪਏ ਪ੍ਰਤੀ ਅਤੇ ਗੰਨਾ ਕਿਸਾਨਾਂ ਲਈ ਨਵੀਂ ਕੀਮਤ ’ਤੇ ਸਦਨ ’ਚ ਬਿਆਨ ਦੇ ਸਕਦੇ ਹਨ। (Punjab Government)

ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ