ਗਰਾਮ ਪੰਚਾਇਤ ਬਾਦਸ਼ਾਹਪੁਰ ਦੀ ਸ਼ਾਮਲਾਟ ਜ਼ਮੀਨ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਪਹੁੰਚੇ ਉੱਚ ਅਧਿਕਾਰੀ

police

 ਸਰਕਾਰੀ ਸਕੂਲ ਦੇ ਸਟੇਡੀਅਮ ਲਈ ਅਲਾਟ ਕੀਤੀ ਗਈ ਸੀ ਜ਼ਮੀਨ ।

(ਮਨੋਜ ਗੋਇਲ) ਬਾਦਸ਼ਾਹਪੁਰ/ ਘੱਗਾ। ਅੱਜ ਗ੍ਰਾਮ ਪੰਚਾਇਤ ਬਾਦਸ਼ਾਹਪੁਰ ਘੱਗਰ ਅਤੇ ਜੈਤੋ ਪੱਤੀ ਬਾਦਸ਼ਾਹਪੁਰ ਦੀ ਸ਼ਾਮਲਾਟ ਜ਼ਮੀਨ ਉੱਪਰ ਹੋਏ ਨਜਾਇਜ਼ ਕਬਜ਼ੇ (Illegal Encroachment) ਛੁਡਾਉਣ ਲਈ ਪੁੱਜੇ ਆਲਾ ਅਧਿਕਾਰੀਆਂ ਨੇ ਕੁਝ ਕਬਜ਼ਾ ਧਾਰਕਾਂ ਨੂੰ ਚਿਤਾਵਨੀ ਦਿੱਤੀ ਅਤੇ ਕੁਝ ਜ਼ਮੀਨ ਤੋਂ ਕਬਜ਼ਾ ਵੀ ਛੁਡਵਾਇਆ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੰਨ 2002 ਵਿੱਚ ਇਹ ਕੇਸ ਲਗਾਇਆ ਗਿਆ ਸੀ ਅਤੇ 2015 ਵਿੱਚ ਕੋਰਟ ਵੱਲੋਂ ਸ਼ਾਮਲਾਟ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਛੱਡਣ ਲਈ ਹੁਕਮ ਜਾਰੀ ਕੀਤੇ ਗਏ ਸਨ । ਪਰ ਕਬਜ਼ਾ ਧਾਰਕਾਂ ਨੇ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਆਪਣੇ ਕਬਜ਼ੇ ਬਰਕਰਾਰ ਰੱਖੇ । (Illegal Encroachment)

ਸਰਕਾਰ ਬਦਲਦਿਆਂ ਪਿੰਡ ਦੇ ਵਸਨੀਕ ਸ਼ਿਆਮ ਸਿੰਘ, ਕਰਮਜੀਤ ਸਿੰਘ ਫ਼ੌਜੀ, ਬੱਲਗ ਰਾਮ ਫੌਜੀ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਠਾਕੁਰ ਇਨ੍ਹਾਂ ਵਿਅਕਤੀਆਂ ਨੇ ਅਗਵਾਈ ਕਰਦਿਆਂ ।ਸਰਕਾਰੀ ਸਕੂਲ ਦੇ ਸਟੇਡੀਅਮ ਲਈ ਅਲਾਟ ਹੋਈ ਸਾਢੇ 5 ਏਕੜ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਅੱਜ ਕਬਜ਼ਾ ਵਾਰੰਟ ਜਾਰੀ ਕਰਵਾਏ ।ਇਸ ਮੌਕੇ ਪਹੁੰਚੇ ਆਲਾ ਅਧਿਕਾਰੀਆਂ ਨੇ ਦੋ ਏਕੜ ਦੇ ਕਰੀਬ ਉਪਰੋਂ ਕਬਜ਼ਾ ਛੁਡਵਾ ਲਿਆ ਅਤੇ ਬਾਕੀ ਰਹਿੰਦੀ ਜ਼ਮੀਨ ਉੱਪਰ ਕਬਜ਼ਾ ਧਾਰਕਾਂ ਨੂੰ 15 ਦਿਨਾਂ ਦਾ ਟਾਈਮ ਦਿੰਦੇ ਹੋਏ ਚਿਤਾਵਨੀ ਦਿੱਤੀ ਗਈ! ਜੇਕਰ ਇਹ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਖਾਲੀ ਨਾ ਕੀਤੀ ਗਈ ਤਾਂ ਇਸ ਉਪਰ ਬੁਲਡੋਜ਼ਰ ਚਲਾਇਆ ਜਾਵੇਗਾ ।

plat 1

ਇਸ ਮੌਕੇ ਗੁਰਮੀਤ ਸਿੰਘ ਬੀਡੀਪੀਓ ਸਮਾਣਾ, ਮਨਪ੍ਰੀਤ ਕੌਰ ਤਹਿਸੀਲਦਾਰ ਪਾਤੜਾਂ, ਗੁਰਤੇਜ ਸਿੰਘ ਧਾਲੀਵਾਲ ਸਮਾਣਾ, ਸੁਖਵਿੰਦਰ ਸਿੰਘ ਪਟਵਾਰੀ ਗੁਰਜੰਟ ਸਿੰਘ ਕਾਨੂੰਗੋ , ਲਖਵੀਰ ਸਿੰਘ ਐੱਸਐੱਚਓ ਘੱਗਾ ,ਮਨਪ੍ਰੀਤ ਸਿੰਘ ਐਸਆਈ ਬਾਦਸ਼ਾਹਪੁਰ ਮੌਕੇ ਤੇ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ