ਮੱਦਦ ਪਹਿਲਾਂ, ਰਾਜਨੀਤੀ ਮਗਰੋਂ

Politics

ਜਿਵੇਂ ਇੱਕ ਪ੍ਰੈਸ ਫੋਟੋਗ੍ਰਾਫ਼ਰ ਦਾ ਫਰਜ਼ ਹੈ ਕਿ ਉਹ ਹੜ੍ਹਾਂ ਦੌਰਾਨ ਪਾਣੀ ’ਚ ਡੁੱਬ ਰਹੇ ਵਿਅਕਤੀ ਦੀ ਤਸਵੀਰ ਖਿੱਚਣ ਦੀ ਬਜਾਇ ਕੈਮਰਾ ਪਾਸੇ ਰੱਖ ਕੇ ਡੁੱਬ ਰਹੇ ਵਿਅਕਤੀ ਨੂੰ ਬਚਾਵੇ, ਉਸੇ ਤਰ੍ਹਾਂ ਸਿਆਸੀ ਆਗੂਆਂ ਦਾ ਵੀ ਇਹੀ ਫਰਜ ਬਣਦਾ ਹੈ ਕਿ ਉਹ ਹਾਲ ਦੀ ਘੜੀ ਬਿਆਨਬਾਜ਼ੀ ਛੱਡ ਕੇ ਹੜ੍ਹ ਪੀੜਤਾਂ ਦੀ ਮੱਦਦ ਕਰਨ ਪੰਜਾਬ, ਹਰਿਆਣਾ, ਦਿੱਲੀ ਕਈ ਸੂਬੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਤੇ ਭਾਰੀ ਮਾਲੀ ਨੁਕਸਾਨ ਹੋਇਆ ਹੈ ਬਦਕਿਸਮਤੀ ਇਹ ਹੈ ਕਿ ਇਸ ਦੌਰਾਨ ਜਿੱਥੇ ਸਰਕਾਰਾਂ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ, ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਜੁਟੀਆਂ ਹੋਈਆਂ ਹਨ ਇਸ ਦੌਰਾਨ ਸਿਆਸਤ ਵੀ ਗਰਮਾਈ ਹੋਈ ਹੈ ਸੱਤਾਧਾਰੀ ਪਾਰਟੀਆਂ ਤੇ ਵਿਰੋਧੀ ਪਾਰਟੀਆਂ ਬਿਆਨਬਾਜ਼ੀ ਦੀ ਜੰਗ ਦੀ ਲੜ ਰਹੀਆਂ ਹਨ ਬਿਨਾਂ ਸ਼ੱਕ ਪ੍ਰਬੰਧਾਂ ਦੀ ਘਾਟ-ਵਾਧ ਦਾ ਵੀ ਕੋਈ ਵਿਸ਼ਾ ਹੋ ਸਕਦਾ ਹੈ ਪਰ ਜਿੱਥੋਂ ਤੱਕ ਮਾਨਵੀ ਫਰਜ਼ ਤੇ ਸਮੇਂ ਦੀ ਜ਼ਰੂਰਤ ਹੈ। (Politics)

ਇਹ ਵੀ ਪੜ੍ਹੋ : ਸਰਸਾ ’ਚ ਹੜ੍ਹ ਦਾ ਖਤਰਾ, ਘੱਗਰ ਨੂੰ ਮਜ਼ਬੂਤ ਕਰਨ ’ਚ ਜੁਟੇ ਗਰੀਨ ਐਸ ਦੇ ਸੇਵਾਦਾਰ

ਸਭ ਤੋਂ ਪਹਿਲਾਂ ਪੀੜਤਾਂ ਦੀ ਮੱਦਦ ਕੀਤੀ ਜਾਣੀ ਚਾਹੀਦੀ ਹੈ ਮੁਸੀਬਤ ਟਲ਼ ਜਾਣ ’ਤੇ ਇਸ ਦੇ ਪ੍ਰਬੰਧਾਂ ਦਾ ਸਮੀਖਿਆ ਹੋ ਸਕਦੀ ਹੈ ਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਆਲੋਚਨਾ ਦੇ ਨਾਲ-ਨਾਲ ਬਦਲ ਵੀ ਸੁਝਾਏ ਜਾਣ ਸਿਆਸਤ ’ਚੋਂ ਮਨੁੱਖਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹਰ ਪਾਰਟੀ ਕੋਲ ਵੱਡੀ ਗਿਣਤੀ ’ਚ ਵਰਕਰ ਹਨ ਤੇ ਵਿੱਤੀ ਸਾਧਨ ਵੀ ਹਨ ਜੇਕਰ ਸਾਰੇ ਰਲ-ਮਿਲ ਕੇ ਕੰਮ ਕਰਨ ਤਾਂ ਪੀੜਤਾਂ ਦੀਆਂ ਤਕਲੀਫਾਂ ਘਟਾਈਆਂ ਜਾ ਸਕਦੀਆਂ ਹਨ ਅਸਲ ’ਚ ਸਿਆਸਤ ਤੇ ਮਨੁੱਖੀ ਹਿੱਤਾਂ ਜਾਂ ਜਨਹਿੱਤਾਂ ਦਾ ਸਿੱਧਾ ਸਬੰਧ ਹੈ ਜਨਤਾ ਲਈ ਅਵਾਜ਼ ਉਠਾਉਣ ਦਾ ਮਤਲਬ ਸਿਰਫ ਸਰਕਾਰਾਂ ਦੀ ਆਲੋਚਨਾ ਨਹੀਂ ਹੋਣੀ ਚਾਹੀਦੀ ਸਗੋਂ ਸਿੱਧਾ ਜਨਤਾ ਦੀ ਮੱਦਦ ਕਰਨੀ ਚਾਹੀਦੀ ਹੈ ਜੇਕਰ ਮਨੁੱਖਤਾ ਦਾ ਦਰਦ ਸਮੇਂ ਸਿਰ ਵੰਡਾਇਆ ਜਾਵੇ ਤਾਂ ਇਸ ਤੋਂ ਵੱਡੀ ਕੋਈ ਵੀ ਸਿਆਸਤ ਨਹੀਂ ਹੋ ਸਕਦੀ ਚੰਗੀ ਗੱਲ ਹੈ। (Politics)

ਕਿ ਮੀਡੀਆ ਦੇ ਇੱਕ ਵੱਡੇ ਹਿੱਸੇ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਨੂੰ ਭਰਪੂਰ ਕਵਰੇਜ ਦਿੱਤੀ ਜਾ ਰਹੀ ਹੈ ਦੂਸ਼ਣਬਾਜ਼ੀ ਨੂੰ ਸਾਰਾ ਦਿਨ ਵਿਖਾਈ ਜਾਣ ਨਾਲੋਂ ਕਿਤੇ ਜ਼ਿਆਦਾ ਚੰਗਾ ਹੈ ਡੂੰਘੇ ਪਾਣੀ ’ਚ ਉੱਤਰ ਕੇ ਜਾਨਾਂ ਬਚਾ ਰਹੇ ਲੋਕਾਂ ਦੇ ਹੌਂਸਲੇ ਨੂੰ ਕਵਰੇਜ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਜਾਵੇ ਫਾਲਤੂ ਦੀਆਂ ਬਹਿਸਾਂ ’ਚ ਨੁਕਸ ਕੱਢਣ ਨਾਲੋਂ ਜ਼ਿਆਦਾ ਚੰਗਾ ਹੈ ਕਿਸੇ ਵੀ ਨੁਕਸ ਕਾਰਨ ਹੋ ਰਹੇ ਨੁਕਸਾਨ ਨੂੰ ਰੋਕਿਆ ਜਾਵੇ ਮਰ ਰਹੇ ਵਿਅਕਤੀਆਂ ਨੂੰ ਕੋਈ ਮਤਲਬ ਨਹੀਂ ਕਿ ਉਨ੍ਹਾਂ ਨੂੰ ਸਰਕਾਰ ਬਜਾਵੇ ਜਾਂ ਵਿਰੋਧੀ ਪਾਰਟੀ ਜਾਂ ਕੋਈ ਸੰਸਥਾ, ਉਨ੍ਹਾਂ ਨੂੰ ਤਾਂ ਬੱਸ ਬਚਾਏ ਜਾਣ ਦੀ ਲੋੜ ਹੈ ਹਰ ਕਿਸੇ ਨੂੰ ਇਨਸਾਨੀਅਤ ਤੇ ਪਸ਼ੂ-ਪਰਿੰਦਿਆਂ ਨੂੰ ਬਚਾਉਣ ਦੀ ਇਸ ਮੁਹਿੰਮ ’ਚ ਸ਼ਾਮਲ ਹੋਣਾ ਚਾਹੀਦਾ ਹੈ ਹਰ ਕਿਸੇ ਨੂੰ ਆਪਣੇ-ਆਪਣੇ ਹੁਨਰ ਤੇ ਵਸੀਲਿਆਂ ਦੀ ਵਰਤੋਂ ਮਨੁੱਖਤਾ ਦੀ ਬਿਹਤਰੀ ਲਈ ਕਰਨੀ ਚਾਹੀਦੀ ਹੈ। (Politics)