ਦਿੱਲੀ-ਐਨਸੀਆਰ ‘ਚ ਭਾਰੀ ਮੀਂਹ, ਉੱਤਰਾਖੰਡ ‘ਚ ਅਲਰਟ

Heavy, Rains, Delhi, NCR, Alert, Uttarakhand

ਦੇਸ਼ ਭਰ ‘ਚ ਮੀਂਹ ਦਾ ਕਹਿਰ ਜਾਰੀ, ਓੜੀਸ਼ਾ ‘ਚ 4 ਟ੍ਰੇਨਾਂ ਫਸੀਆਂ | Weather Update

ਨਵੀਂ ਦਿੱਲੀ, (ਏਜੰਸੀ)। ਦੇਸ਼ ‘ਚ ਮੀਂਹ ਦਾ ਕਹਿਰ ਜਾਰੀ ਹੈ ਜਿੱਥੇ ਓੜੀਸ਼ਾ ‘ਚ ਚਾਰ ਟ੍ਰੇਨਾਂ ਮੀਂਹ ‘ਚ ਫਸ ਗਈਆਂ ਉੱਥੇ ਸ਼ਨਿੱਚਰਵਾਰ ਨੂੰ ਦਿੱਲੀ-ਐਨਸੀਆਰ ‘ਚ ਵੀ ਭਾਰੀ ਮੀਂਹ ਪਿਆ ਹੈ ਓੜੀਸ਼ਾ ਦੇ ਰਾਅਗੜਾ ‘ਚ ਭਾਰੀ ਮੀਂਹ ‘ਚ ਹੀਰਾਖੰਡ ਐਕਸਪ੍ਰੈਸ ਦੇ ਫਸਣ ਦੀ ਖਬਰ ਆਈ ਹੈ ਉਥੇ ਦਿੱਲੀ-ਐਨਸੀਆਰ ‘ਚ ਮੀਂਹ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਦਿੱਲੀ ‘ਚ ਝਮਾਝਮ ਮੋਹਲੇਧਾਰ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਸੀ ਦਿੱਲੀ ‘ਚ ਲਗਾਤਾਰ 2 ਘੰਟੇ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ ਉੱਥੇ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ ਅਤੇ ਗਾਂਗੇਅ ਪੱਛਮੀ ਬੰਗਾਲ, ਝਾਰਖੰਡ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਕੋਂਕਣ, ਗੋਅ ਦੇ ਵੱਖ-ਵੱਖ ਸਥਾਨਾਂ ‘ਤੇ ਤੇਜ਼ ਤੋਂ ਤੇਜ਼ ਮੀਂਹ ਪੈ ਸਕਦਾ ਹੈ।

ਅਗਲੇ 7 ਦਿਨ ਉੱਤਰਾਖੰਡ ‘ਚ ਭਾਰੀ ਮੀਂਹ ਦੇ ਸੰਕੇਤ

ਮੌਸਮ ਵਿਭਾਗ ਅਨੁਸਾਰ ਉੱਤਰਾਖੰਡ ‘ਚ ਸ਼ਨਿੱਚਰਵਾਰ ਰਾਤ ਤੋਂ 27 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ ਵਿਭਾਗ ਨੇ 22 ਜੁਲਾਈ ਨੂੰ ਭਾਰੀ ਮੀਂਹ ਦਾ ਅਨੁਮਾਨ ਲਾਇਆ ਹੈ ਉੱਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਅੱਜ ਸਵੇਰ ਤੋਂ ਬੱਦਲ ਛਾਏ ਹੋਏ ਹਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।