ਅਗਨੀਪਥ ਯੋਜਨਾ ਦੀ ਅੱਗ ’ਚ ਝੁਲਸਨ ਲੱਗਿਆ ਹਰਿਆਣਾ

ਅਗਨੀਪਥ ਯੋਜਨਾ ਦੀ ਅੱਗ ’ਚ ਝੁਲਸਨ ਲੱਗਿਆ ਹਰਿਆਣਾ

ਰੋਹਤਕ। ਕੇਂਦਰ ਦੀ ਅਗਨੀਪਥ ਯੋਜਨਾ ਦੇ ਖਿਲਾਫ ਹਰਿਆਣਾ ’ਚ ਨੌਜਵਾਨਾਂ ਦਾ ਹੰਗਾਮਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਪਲਵਲ ’ਚ ਨੌਜਵਾਨਾਂ ਨੇ ਯੋਜਨਾ ਦੇ ਵਿਰੋਧ ’ਚ ਨੈਸ਼ਨਲ ਹਾਈਵੇਅ ’ਤੇ ਜਾਮ ਲਗਾ ਦਿੱਤਾ। ਇਸ ਤੋਂ ਬਾਅਦ ਨੌਜਵਾਨਾਂ ਦੀ ਪੁਲਿਸ ਨਾਲ ਝੜਪ ਹੋ ਗਈ। ਨੈਸ਼ਨਲ ਹਾਈਵੇ ’ਤੇ ਸਥਿਤ ਰੈਸਟ ਹਾਊਸ ਦੇ ਸਾਹਮਣੇ ਨੌਜਵਾਨਾਂ ਨੇ ਪੁਲਿਸ ਦੀਆਂ 4 ਗੱਡੀਆਂ ਦੀ ਭੰਨਤੋੜ ਕੀਤੀ ਅਤੇ 3 ਨੂੰ ਅੱਗ ਲਗਾ ਦਿੱਤੀ। ਪੁਲਿਸ ’ਤੇ ਭਾਰੀ ਪਥਰਾਅ ਕੀਤਾ ਗਿਆ।

ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿੱਚ ਗੋਲੀਆਂ ਚਲਾਈਆਂ। ਇੱਥੇ ਹਾਲਾਤ ਬਹੁਤ ਤਣਾਅਪੂਰਨ ਹੋ ਗਏ ਹਨ। ਪਲਵਲ ’ਚ ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨ ਕਾਫੀ ਗੁੱਸੇ ’ਚ ਹਨ। ਚਾਰ ਗੱਡੀਆਂ ਨੂੰ ਅੱਗ ਲਾਉਣ ਤੋਂ ਬਾਅਦ ਹੁਣ ਨੌਜਵਾਨਾਂ ਨੇ ਡੀਸੀ ਦੀ ਰਿਹਾਇਸ਼ ’ਤੇ ਪਥਰਾਅ ਸ਼ੁਰੂ ਕਰ ਦਿੱਤਾ ਹੈ। ਪਲਵਲ ’ਚ ਪੁਲਿਸ ਦੀਆਂ 3 ਗੱਡੀਆਂ ਦੀ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਡੀਸੀ ਦੀ ਰਿਹਾਇਸ਼ ’ਤੇ ਭਾਰੀ ਪਥਰਾਅ ਕੀਤਾ ਗਿਆ ਹੈ। ਪੁਲਿਸ ਅਤੇ ਡੀਸੀ ਰਿਹਾਇਸ਼ ਦੇ ਮੁਲਾਜ਼ਮਾਂ ਨੇ ਭੱਜ ਕੇ ਜਾਨ ਬਚਾਈ।

ਨੌਜਵਾਨ ਅਜੇ ਵੀ ਗੁੱਸੇ ਵਿੱਚ ਹਨ ਤੇ ਜ਼ੋਰਦਾਰ ਪਥਰਾਅ ਕਰ ਰਹੇ ਹਨ। ਪੁਲਿਸ ਦੀਆਂ ਗੱਡੀਆਂ ’ਚ ਅੱਗ ਬੁਝਾਉਣ ਲਈ ਆਈ ਫਾਇਰ ਬਿ੍ਰਗੇਡ ਦੀ ਗੱਡੀ ਵੀ ਨੌਜਵਾਨਾਂ ਦੇ ਰੋਹ ਨੂੰ ਦੇਖਦਿਆਂ ਵਾਪਸ ਪਰਤ ਗਈ। ਨੌਜਵਾਨ ਅਜੇ ਵੀ ਗੁੱਸੇ ਵਿਚ ਹਨ ਅਤੇ ਸੜਕ ’ਤੇ ਭਾਰੀ ਪਥਰਾਅ ਕੀਤਾ ਜਾ ਰਿਹਾ ਹੈ। ਅੱਧੀ ਦਰਜਨ ਤੋਂ ਵੱਧ ਯਾਤਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ ਹੈ। ਗੁੱਸੇ ’ਚ ਆਏ ਨੌਜਵਾਨਾਂ ਨੇ ਮੀਡੀਆ ਸੈਂਟਰ ’ਤੇ ਪਥਰਾਅ ਕਰਕੇ ਸ਼ੀਸ਼ੇ ਵੀ ਤੋੜ ਦਿੱਤੇ ਹਨ। ਨੈਸ਼ਨਲ ਹਾਈਵੇ ’ਤੇ ਪੁਰਾਣੀ ਕਚਹਿਰੀ ਦੇ ਸਾਹਮਣੇ ਰੈਸਟ ਹਾਊਸ ਨੇੜੇ ਨੌਜਵਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡੀਐਸਪੀ ਯਸ਼ਪਾਲ ਖਟਾਣਾ ਸਮੇਤ ਅੱਧੀ ਦਰਜਨ ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ