ਹਰਮੀਤ ਕੌਰ ਦਾ ਸਕੂਲ ਪਹੁੰਚਣ ’ਤੇ ਸਨਮਾਨ

ਹਰਮੀਤ ਕੌਰ ਦਾ ਸਕੂਲ ਪਹੁੰਚਣ ’ਤੇ ਸਨਮਾਨ

ਲੌਂਗੋਵਾਲ (ਹਰਪਾਲ)। ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹਰਦਮ ਯਤਨ ਕਰ ਰਿਹਾ ਹੈ। ਪੜ੍ਹਾਈ ਦੇ ਨਾਲ਼ ਨਾਲ਼ ਸਹਿ ਵਿੱਦਿਅਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਪ੍ਰਾਪਤੀਆਂ ਕਰ ਰਹੇ ਹਨ। ਉਹਨਾਂ ਹੀ ਵਿਦਿਆਰਥੀਆਂ ਵਿੱਚ ਹਰਮੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਸੁੱਖ ਸਾਹੋਕੇ ਨੇ ਬਾਕਸਿੰਗ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਬਚਪਨ ਤੋਂ ਹੀ ਖੇਡਾਂ ਵਿੱਚ ਵਧੀਆ ਪ੍ਰਾਪਤੀਆਂ ਕਰਦੀ ਰਹੀ ਹਰਮੀਤ ਨੇ ਬਾਕਸਿੰਗ ਵਿੱਚ ਆਪਣਾ ਕਦਮ ਅੱਗੇ ਵਧਾਇਆ ਹੈ। ਹਰਮੀਤ ਕੌਰ ਦੀ ਹੁਣ ਸਪੈਸ਼ਲ ਟ੍ਰੇਨਿੰਗ ਕੈਂਪ ਐਨ ਐਸ ਐਸ (ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ) ਵਿਖੇ ਹੋਈ ਹੈ। ਅਧਿਆਪਕ ਪਰਦੀਪ ਸਿੰਘ ਨੇ ਦੱਸਿਆ ਕਿ ਏਨੇ ਵੱਡੇ ਇੰਸਟੀਚਿਊਟ ਚ ਸਾਡੇ ਵਿਦਿਆਰਥੀਆਂ ਲਈ ਮਾਣ ਵਾਲੀ ਗੱਲ ਹੈ।

ਗਿਆਨ ਸਿੰਘ ਭੁੱਲਰ ਹੋਰਾਂ ਇਸ ਪ੍ਰਾਪਤੀ ਤੇ ਵਧਾਈ ਦਿੰਦਿਆ ਹਰਮੀਤ ਦੀ ਇਸ ਸਫਲਤਾ ਨੂੰ ਬਾਕੀ ਵਿਦਿਆਰਥੀਆਂ ਲਈ ਵੱਡੀ ਪ੍ਰੇਰਣਾ ਦੱਸਿਆ। ਸਰਪੰਚ ਕੁਲਦੀਪ ਕੌਰ ਨੇ ਹਰਮੀਤ ਦੀ ਪ੍ਰਾਪਤੀ ਨੂੰ ਸਾਰੇ ਪਿੰਡ ਵਾਸੀਆਂ ਅਤੇ ਸਟਫ਼ ਦੀ ਪ੍ਰਾਪਤੀ ਦੱਸਿਆ। ਸਮੂਹ ਅਧਿਆਪਕਾਂ, ਪੰਚਾਇਤ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ ਹਰਮੀਤ ਕੌਰ ਨੂੰ ਸਨਮਾਣਿਤ ਕੀਤਾ ਗਿਆ। ਇਸ ਮੌਕੇ ਪਰਦੀਪ ਸਿੰਘ, ਸਤਪਾਲ ਕੌਰ, ਕਰਮਜੀਤ ਕੌਰ, ਸੁਖਪਾਲ ਸਿੰਘ ਸਾਹਿਬ ਸਿੰਘ, ਪਾਲੀ ਧਨੌਲਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ