ਸਲਾਹ ਦੇਣੀ ਪਈ ਮਹਿੰਗੀ

ਸਲਾਹ ਦੇਣੀ ਪਈ ਮਹਿੰਗੀ

ਠੰਢ ਦਾ ਮੌਸਮ ਸ਼ੁਰੂ ਹੋ ਗਿਆ ਸੀ ਜੰਗਲ ‘ਚ ਰਹਿੰਦੇ ਸਾਰੇ ਪੰਛੀ ਤੇ ਜਾਨਵਰ ਠੰਢ ਤੋਂ ਬਚਣ ਲਈ ਤਿਆਰੀ ਵਿਚ ਲੱਗੇ ਹੋਏ ਸਨ ਜੰਗਲ ਵਿਚ ਰਹਿੰਦੀ ਛੋਟੀ ਚਿੜੀ ਨੇ ਵੀ ਠੰਢ ਤੋਂ ਬਚਣ ਲਈ ਖੇਤਾਂ ਵਿੱਚੋਂ ਕੱਖ-ਕਾਨੇ ਇਕੱਠੇ ਕਰਕੇ ਇੱਕ ਆਲ੍ਹਣਾ ਤਿਆਰ ਕੀਤਾ ਥੋੜ੍ਹੇ ਦਿਨਾਂ ਬਾਅਦ ਮੌਸਮ ਬਦਲ ਗਿਆ ਤੇ ਮੀਂਹ ਪੈਣ ਲੱਗਾ ਭਾਰੀ ਮੀਂਹ ਪੈਣ ਨਾਲ ਜੰਗਲ ਵਿਚ ਠੰਢ ਹੋਰ ਵਧ ਗਈ ਸਾਰੇ ਜਾਨਵਰ ਆਪਣੇ ਆਪਣੇ ਘਰਾਂ ਅੰਦਰ ਜਾਣ ਲੱਗੇ

ਛੋਟੀ ਚਿੜੀ ਵੀ ਠੰਢ ਵਧ ਜਾਣ ਕਾਰਨ ਆਪਣੇ ਘਰ ਵਿਚ ਵਾਪਸ ਆ ਗਈ ਤਾਂ ਉਹ ਦੇਖਦੀ ਹੈ ਕਿ ਇੱਕ ਬਾਂਦਰ ਆਪਣੇ-ਆਪ ਨੂੰ ਠੰਢ ਤੋਂ ਬਚਾਉਣ ਲਈ ਰੁੱਖ ਦੇ ਥੱਲੇ ਬੈਠਾ ਹੋਇਆ ਸੀ ਛੋਟੀ ਚਿੜੀ ਨੇ ਬਾਂਦਰ ਨੂੰ ਠੰਢ ਨਾਲ ਕੰਬ ਦੇ ਹੋਏ ਦੇਖਿਆ ਤਾਂ ਉਸ ਨੂੰ ਕਹਿੰਦੀ, ”ਤੂੰ ਇੰਨਾ ਹੁਸ਼ਿਆਰ ਕਹਾਉਂਦਾ ਹੈਂ, ਠੰਢ ਤੋਂ ਬਚਣ ਲਈ ਆਪਣਾ ਘਰ ਕਿਉਂ ਨਹੀਂ ਬਣਾਇਆ?”

ਬਾਂਦਰ ਨੂੰ ਇਹ ਸੁਣ ਕੇ ਗੁੱਸਾ ਆਇਆ ਫਿਰ ਵੀ ਉਹ ਕੁਝ ਨਹੀਂ ਬੋਲਿਆ  ਛੋਟੀ ਚਿੜੀ ਨੇ ਫਿਰ ਉਸ ਨੂੰ ਕਿਹਾ, ”ਵਧੀਆ ਹੁੰਦਾ ਜੇ ਤੂੰ ਗਰਮੀ ਦੇ ਮੌਸਮ ਵਿਚ ਆਲਸ ਨਾ ਕਰਦਾ ਤਾਂ ਅੱਜ ਠੰਢ ਕਾਰਨ ਤੇਰਾ ਬੁਰਾ ਹਾਲ ਨਾ ਹੁੰਦਾ ਬਾਂਦਰ ਗੁੱਸੇ ਵਿੱਚ ਆ ਕੇ ਛੋਟੀ ਚਿੜੀ ਨੂੰ ਬੋਲਿਆ, ”ਤੂੰ ਆਪਣਾ ਕੰਮ ਕਰ ਅਤੇ ਮੇਰੀ ਚਿੰਤਾ ਨਾ ਕਰ” ਚਿੜੀ ਸ਼ਾਂਤ ਹੋ ਗਈ ਪਰ ਬਾਂਦਰ ਹੁਣ ਵੀ ਠੰਢ ਨਾਲ ਕੰਬ ਰਿਹਾ ਸੀ  ਹਲਕਾ-ਹਲਕਾ ਜਿਹਾ ਮੀਂਹ ਸ਼ੁਰੂ ਹੋ ਗਿਆ  ਛੋਟੀ ਚਿੜੀ ਨੂੰ ਤਰਸ ਜਿਹਾ ਆਇਆ ਤੇ ਫਿਰ ਬੋਲੀ, ”ਜੇਕਰ ਤੂੰ ਘਰ ਬਣਾਇਆ ਹੁੰਦਾ ਤਾਂ ਇਹ ਹਾਲਤ ਨਾ ਹੁੰਦੀ ਤੇਰੀ” ਬਾਂਦਰ ਬੋਲਿਆ, ”ਜ਼ਿਆਦਾ ਚਲਾਕ ਨਾ ਬਣ” ਛੋਟੀ ਚਿੜੀ ਫੇਰ ਚੁੱਪ ਹੋ ਗਈ

ਥੋੜ੍ਹੇ ਸਮੇਂ ਬਾਅਦ ਛੋਟੀ ਚਿੜੀ ਨੇ ਫਿਰ ਬਾਂਦਰ ਨੂੰ ਕਿਹਾ, ”ਮੀਂਹ ਬੰਦ ਹੋਣ ਤੋਂ ਬਾਅਦ ਘੱਟੋ- ਘੱਟ ਹੁਣ ਘਰ ਬਣਾਉਣਾ ਸਿੱਖ ਲਈਂ” ਬਾਂਦਰ ਦਾ ਗੁੱਸਾ ਹੁਣ ਬੇਕਾਬੂ ਹੋ ਗਿਆ ਤੇ ਰੁੱਖ ਉੱਤੇ ਚੜ੍ਹ ਗਿਆ ਤੇ ਬੋਲਿਆ, ”ਮੈਨੂੰ ਘਰ ਤਾਂ ਬਣਾਉਣਾ ਨਹੀਂ ਆਉਂਦਾ ਪਰ ਤੋੜਨਾ ਆਉਂਦਾ ਹੈ” ਇਹ ਕਹਿੰਦੇ ਹੋਏ ਉਸ ਨੇ ਚਿੜੀ ਦਾ ਆਲ੍ਹਣਾ ਤੋੜ ਦਿੱਤਾ ਛੋਟੀ ਚਿੜੀ ਵੀ ਹੁਣ ਬਾਂਦਰ ਵਾਂਗ ਬੇਘਰ ਹੋ ਗਈ ਸੀ ਬਿਨਾ ਮੰਗੇ ਸਲਾਹ ਦੇਣ ਦਾ ਨਤੀਜਾ ਉਸ ਦੇ ਸਾਹਮਣੇ ਸੀ
ਬੇਅੰਤ ਸਿੰਘ ਬਾਜਵਾ,
ਬਰਨਾਲਾ
ਮੋ. 94650-00584