‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਦੇਸ਼ ਵਾਸੀਆਂ ਨੂੰ ਮਕਰ ਸਕਰਾਂਤੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਦੇਸ਼ ਵਾਸੀਆਂ ਨੂੰ ਮਕਰ ਸਕਰਾਂਤੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ 

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਮਕਰ ਸਕਰਾਂਤੀ (Makar Sankranti 2023) ਅਤੇ ਪੋਂਗਲ ਦੇ ਤਿਉਹਾਰ ਦੀਆਂ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਰੂਹ ਦੀ ਨੇ ਟਵੀਟ ਕਰਕੇ ਲਿਖਿਆ ਕਿ ਮਕਰ ਸਕਰਾਂਤੀ ਦੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ। ਤਿਉਹਾਰ ਗੌਰਵਸ਼ਾਲੀ ਵਿਰਾਸਤ, ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ। ਮੇਰੀ ਕਾਮਨਾ ਹੈ ਕਿ ਫਸਲ ਦਾ ਇਹ ਤਿਉਹਾਰ ਸਭ ਦੇ ਜੀਵਨ ’ਚ ਸਰਵੋਤਮ ਪੁਰਸਕਾਰ, ਖੁਸ਼ੀਆਂ ਤੇ ਸਕਾਰਾਤਮਕਤਾ ਲੈ ਕੇ ਆਵੇ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਕਰ ਸਕਰਾਂਤੀ, ਬਿਹੂ ਅਤੇ ਪੋਂਗਲ ਦੀਆਂ ਸ਼ੁੱਭਕਾਮਨਾਵਾਂ।

ਤੁਹਾਨੂੰ ਦੱਸ ਦੇਈਏ ਕਿ ਮਕਰ ਸਕਰਾਂਤੀ ਵੱਖ-ਵੱਖ ਨਾਂਅ ਅਤੇ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਉੱਤਰ ਭਾਰਤ ’ਚ ਜਿੱਥੇ ਇਸ ਨੂੰ ਮਕਰ ਸਕਰਾਂਤੀ ਕਿਹਾ ਜਾਂਦਾ ਹੈ ਤਾਂ ਤਾਮਿਲਨਾਡੂ ’ਚ ਪੋਂਗਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅਸਾਮ ’ਚ ਇਸ ਮਾਘ ਬਿਹੂ ਅਤੇ ਗੁਜਰਾਤ ’ਚ ਇਸ ਨੂੰ ਉਤਰਾਇਣ ਕਹਿੰਦੇ ਹਨ। ਪੰਜਾਬ ਅਤੇ ਹਰਿਆਣਾ ’ਚ ਇਸ ਸਮੇਂ ਨਵੀਂ ਫਸਲ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ