Body Donation: ਗੁਰਮੇਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਗੁਰਮੇਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਕੋਟਕਪੂਰਾ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਬਲਾਕ ਢਿੱਲਵਾਂ ਕਲਾਂ ਦੇ ਪਿੰਡ ਔਲਖ ਦੇ ਸਰੀਰਦਾਨੀ ਗੁਰਮੇਲ ਸਿੰਘ ਇੰਸਾਂ ਨੇ ਮਰਨ ਉਪਰੰਤ ਸਰੀਰ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ।
ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੈਂਟਰ ਫਾਰ ਡੈਂਟਲ ਸਟੱਡੀਜ਼ ਐਂਡ ਰਿਸਰਚ ਦਿੱਲੀ-ਮੇਰਠ ਰੋਡ, ਮੁਰਾਦਨਗਰ, ਗਾਜ਼ੀਆਬਾਦ, ( ਉੱਤਰ ਪ੍ਰਦੇਸ਼ ) ਨੂੰ ਦਾਨ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰੀਰਦਾਨੀ ਗੁਰਮੇਲ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪ੍ਰੇਰਨਾਵਾਂ ਤੋਂ ਪ੍ਰਭਾਵਿਤ ਹੋ ਕੇ ਜਿਉਂਦੇ ਜੀ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਸੀ।
ਉਹਨਾਂ ਦੀ ਇੱਛਾ ਮੁਤਾਬਿਕ ਪਰਿਵਾਰ ਨੇ ਮ੍ਰਿਤਕ ਦੇਹ ਮੈਡੀਕਲ ਕਾਲਜ ਨੂੰ ਸੌਂਪ ਦਿੱਤੀ । ਇਸ ਮੌਕੇ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਗੁਰਮੇਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ । ਇਸ ਮੌਕੇ ਸਾਧ-ਸੰਗਤ ਅਤੇ ਪਰਿਵਾਰਕ ਮੈਂਬਰਾਂ ਨੇ ਨਾਅਰਿਆਂ ਨਾਲ ਸਰੀਰਦਾਨੀ ਗੁਰਮੇਲ ਸਿੰਘ ਇੰਸਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ । ਇਸ ਮੌਕੇ ਸਰੀਰਦਾਨੀ ਗੁਰਮੇਲ ਸਿੰਘ ਇੰਸਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ।
ਗੁਰਮੇਲ ਸਿੰਘ ਇੰਸਾਂ ਦੇ ਧੀ-ਜਵਾਈ ਨਿੰਦਰ ਸਿੰਘ ਇੰਸਾਂ ਫ਼ਰੀਦਕੋਟ ਨੇ ਦੱਸਿਆ ਕਿ ਗੁਰਮੇਲ ਸਿੰਘ ਇੰਸਾਂ ਨੇ 1976 ਵਿੱਚ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਲਿਆ ਸੀ । ਇਨ੍ਹਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈ। ਸਰੀਰਦਾਨੀ ਗੁਰਮੇਲ ਸਿੰਘ ਇੰਸਾਂ ਪਿੰਡ ਔਲਖ ਦੇ ਵਿੱਚੋਂ ਦੂਜਾ ਸਰੀਰਦਾਨੀ ਅਤੇ ਬਲਾਕ ਢਿੱਲਵਾਂ ਕਲਾਂ ਦੇ 9ਵੇਂ ਸਰੀਰਦਾਨੀ ਬਣੇ ਹਨ । ਇਸ ਮੌਕੇ ਪਰਿਵਾਰਕ ਮੈਂਬਰ ਜਸਵਿੰਦਰ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਬੇਟੀ ਪਰਮਜੀਤ ਕੌਰ ਇੰਸਾਂ, ਪਿੰਡ ਔਲਖ ਦੇ ਸਰਪੰਚ ਅਤੇ ਪੰਚਾਇਤ ਮੈਂਬਰ, ਰਿਸ਼ਤੇਦਾਰ ਅਤੇ ਸਾਕ-ਸਬੰਧੀ, ਸੱਚੇ ਨਿਮਰ ਸੇਵਾਦਾਰ ਜਗਤਾਰ ਸਿੰਘ ਇੰਸਾਂ, ਹਰਮਨ ਇੰਸਾਂ, ਬਲਾਕ ਪ੍ਰੇਮੀ ਸੇਵਕ ਸੁਰਿੰਦਰ ਕੁਮਾਰ ਇੰਸਾਂ ਕੋਟਕਪੂਰਾ, ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਫ਼ਰੀਦਕੋਟ, ਮਲਕੀਤ ਸਿੰਘ ਇੰਸਾਂ ਢਿੱਲਵਾਂ, ਗੁਰਲਾਲ ਸਿੰਘ ਇੰਸਾਂ, ਬਲਾਕ ਢਿੱਲਵਾਂ ਕਲਾਂ ਤੇ ਬਲਾਕ ਕੋਟਕਪੂਰਾ ਪ੍ਰੇਮੀ ਸੰਮਤੀਆਂ ਦੇ ਮੈਂਬਰ, ਸਾਧ-ਸੰਗਤ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : Ashiana Campaign: ...ਤੇ ਬਜ਼ੁਰਗ ਜੋੜੇ ਨੂੰ ਸੌਂਪ ਦਿੱਤਾ ਸੁਫ਼ਨਿਆਂ ਦਾ ਘਰ
Comments