ਯੂਨਾਨ ਦੇ ਵਿਦੇਸ਼ ਮੰਤਰੀ ਨੇ ਦਿੱਤਾ ਅਸਤੀਫਾ

Greek, Foreign, Minister, Resigns

ਯੂਨਾਨ ਦੇ ਰੱਖਿਆ ਮੰਤਰੀ ਪੇਨੋਸ ਕੰਮੇਨੋਸ ਨਾਲ ਵਿਵਾਦ ਬਣਿਆ ਕਾਰਨ

ਯੂਨਾਨ, ਏਜੰਸੀ। ਯੂਨਾਨ ਦੇ ਵਿਦੇਸ਼ ਮੰਤਰੀ ਨਿਕੋਸ ਕੋਟਜਿਆਸ ਨੇ ਮੈਸਿਡੋਨੀਆ ਦੇ ਨਾਂਅ ਨੂੰ ਲੈ ਕੇ ਇੱਥੇ ਗਠਜੋੜ ਸਰਕਾਰ ‘ਚ ਮਤਭੇਦ ਦੇ ਮੱਦੇਨਜ਼ਰ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ। ਯੂਨਾਨ ਦੇ ਪ੍ਰਧਾਨ ਮੰਤਰੀ ਏਲੇਕਸਿਸ ਸਿਪਰਾਸ ਦੇ ਦਫ਼ਤਰ ਨੇ ਇੱਕ ਬਿਆਨ ‘ਚ ਕਿਹਾ ਕਿ ਅਸਤੀਫਾ ਪ੍ਰਾਪਤ ਹੋਇਆ ਹੈ। ਸ੍ਰੀ ਕੋਟਿਆਸ ਪਿਛਲੀ ਜੂਨ ‘ਚ ਮੈਸੇਡੋਨੀਆ ਦਾ ਨਾਂਅ ਬਦਲਣ ਨੂੰ ਲੈ ਕੇ ਹੋਏ ਸਮਝੌਤਾ ਵਾਰਤਾ ‘ਚ ਯੂਨਾਨ ਵੱਲੋਂ ਮੁੱਖ ਬੁਲਾਰੇ ਸਨ। ਕਤਰ ਸੰਵਾਦ ਕਮੇਟੀ ਦੀ ਰਿਪੋਰਟ ਅਨੁਸਾਰ ਸ੍ਰੀ ਕੋਟਿਆਸ ਦਾ ਮੰਗਲਵਾਰ ਨੂੰ ਗਠਜੋੜ ਸਰਕਾਰ ‘ਚ ਛੋਟੇ ਸਮਰਥਕ ਇੰਡੀਪੇਂਡੈਂਟ ਗ੍ਰੀਕ ਪਾਰਟੀ ਦੇ ਨੇਤਾ ਅਤੇ ਯੂਨਾਨ ਦੇ ਰੱਖਿਆ ਮੰਤਰੀ ਪੇਨੋਸ ਕੰਮੇਨੋਸ ਨਾਲ ਵਿਵਾਦ ਹੋ ਗਿਆ ਸੀ। ਸ੍ਰੀ ਕੰਮੇਨੋਸ ਇਸ ਸਮਝੌਤੇ ਦਾ ਵਿਰੋਧ ਕਰਦੇ ਹਨ। ਇਸ ਸਮਝੌਤਾ ਮੈਸੇਡੋਨੀਆ ਦੇ ਨਾਂਅ ਨੂੰ ਲੈ ਕੇ ਕਰੀਬ ਤਿੰਨ ਦਹਾਕੇ ਤੋਂ ਚੱਲੇ ਆ ਰਹੇ ਵਿਵਾਦ ਨੂੰ ਖ਼ਤਮ ਕਰਨ ਨੂੰ ਲੈ ਕੇ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।