ਲਾਲਚੀ ਜੁਰੈਲ

ਲਾਲਚੀ ਜੁਰੈਲ

ਜੁਰੈਲ ਇੱਕ ਕਾਕਰੋਚ ਸੀ ਉਹ ਬਹੁਤ ਲਾਲਚੀ ਸੀ ਉਹ ਇੱਕ ਘਰ ਦੀ ਰਸੋਈ ਵਿਚ ਰਹਿੰਦਾ ਸੀ ਉਸਦੇ ਖਾਨਦਾਨ ਦੇ ਬਾਕੀ ਸਾਰੇ ਲੋਕ ਵੀ ਉੱਥੇ ਹੀ ਰਹਿੰਦੇ ਸਨ ਇੱਕ ਦਿਨ ਰਸੋਈ ਵਿਚ ਘੁੰਮਦਿਆਂ-ਘੁੰਮਦਿਆਂ ਜੁਰੈਲ ਨੂੰ ਇੱਕ ਲੱਡੂ ਮਿਲਿਆ ਉਸਨੇ ਉਸਨੂੰ ਧਿਆਨ ਨਾਲ ਦੇਖਿਆ ਉਸਦੀ ਖੁਸ਼ਬੂ ਬਹੁਤ ਵਧੀਆ ਸੀ ਉਸਨੇ ਲੱਡੂ ਦਾ ਇੱਕ ਟੁਕੜਾ ਮੂੰਹ ਵਿਚ ਪਾਇਆ, ‘‘ਵਾਹ! ਕਿੰਨਾ ਮਜ਼ੇਦਾਰ ਹੈ’’ ਜੁਰੈਲ ਬੋਲਿਆ ਉਹ ਹੌਲੀ-ਹੌਲੀ ਲੱਡੂ ਖਾਂਦਾ ਹੀ ਗਿਆ ਫਿਰ ਉਸਨੂੰ ਲੱਗਾ ਕਿ ਹੁਣ ਉਹ ਹੋਰ ਨਹੀਂ ਖਾ ਸਕਦਾ ਅਤੇ ਉਸਨੇ ਆਪਣਾ ਮੂੰਹ ਸਾਫ਼ ਕੀਤਾ ਤੇ ਅਰਾਮ ਕਰਨ ਲੱਗਾ ਜੁਰੈਲ ਦਾ ਖਾਨਦਾਨ ਬਹੁਤ ਵੱਡਾ ਸੀ ਉਸਦੇ ਭਰਾ, ਭੈਣਾਂ, ਚਾਚਾ, ਚਾਚੀ, ਭਤੀਜੇ, ਭਤੀਜੀਆਂ ਉਸੇ ਰਸੋਈ ਵਿਚ ਇਕੱਠੇ ਹੀ ਰਹਿੰਦੇ ਸਨ ਉਹ ਹਮੇਸ਼ਾ ਆਪਣਾ ਖਾਣਾ ਵੰਡ ਕੇ ਖਾਂਦੇ ਸਨ

ਜੁਰੈਲ ਨੂੰ ਵੀ ਪਤਾ ਸੀ ਕਿ ਉਸਨੂੰ ਲੱਡੂ ਵਿਚੋਂ ਹਿੱਸਾ ਵੰਡਣਾ ਚਾਹੀਦਾ ਹੈ ਸਭ ਨੂੰ ਥੋੜ੍ਹਾ-ਥੋੜ੍ਹਾ ਦੇਣਾ ਚਾਹੀਦਾ ਹੈ ਪਰ ਉਹ ਸੋਚ ਰਿਹਾ ਸੀ ਕਿ ਕੀ ਅਜਿਹਾ ਕਰਨਾ ਠੀਕ ਰਹੇਗਾ? ਸਭ ਮਿਲ ਕੇ ਤਾਂ ਇਸਨੂੰ ਇੱਕ ਹੀ ਵਾਰ ਵਿਚ ਚੱਟ ਕਰ ਜਾਣਗੇ ਅਤੇ ਫਿਰ ਮੇਰੇ ਲਈ ਕੁਝ ਵੀ ਨਹੀਂ ਬਚੇਗਾ ਇਸ ਲਈ ਮੈਂ ਇਸਨੂੰ ਲੁਕਾ ਲੈਂਦਾ ਹਾਂ ਕਈ ਦਿਨਾਂ ਤੱਕ ਮੈਂ ਇਕੱਲਾ ਹੀ ਇਸ ਦਾ ਮਜ਼ਾ ਲਵਾਂਗਾ ਇਹੀ ਸਭ ਸੋਚਦੇ-ਸੋਚਦੇ ਉਹ ਡੂੰਘੀ ਨੀਂਦ ਵਿਚ ਸੌਂ ਗਿਆ

ਥੋੜ੍ਹੀ ਦੇਰ ਬਾਅਦ ਇੱਕ ਕੀੜੀ ਦੀ ਨਜ਼ਰ ਉਸ ਲੱਡੂ ’ਤੇ ਪਈ ਉਹ ਹੌਲੀ-ਹੌਲੀ ਉਸ ਦੇ ਕੋਲ ਆਈ ਕੀੜੀ ਧਿਆਨ ਨਾਲ ਉਸਨੂੰ ਦੇਖਣ ਲੱਗੀ ਉਸਨੂੰ ਲੱਗਾ ਕਿ ਉਹ ਬਹੁਤ ਮਜ਼ੇਦਾਰ ਚੀਜ਼ ਹੈ ਕੀੜੀ ਤੁਰੰਤ ਆਪਣੇ ਘਰ ਵੱਲ ਭੱਜੀ ਉਸਦਾ ਘਰ ਬਾਹਰ ਕੀੜੀ ਕਲੋਨੀ ਵਿਚ ਸੀ ਕੀੜੀ ਨੇ ਆਪਣੀਆਂ ਸੌ ਤੋਂ ਵੀ ਜ਼ਿਆਦਾ ਭੈਣਾਂ ਨੂੰ ਇਕੱਠਾ ਕਰ ਲਿਆ ਕੀੜੀ ਨੇ ਉਨ੍ਹਾਂ ਨੂੰ ਦੱਸਿਆ, ‘‘ਭੈਣੋਂ, ਮੈਂ ਮਠਿਆਈ ਦਾ ਇੱਕ ਭੰਡਾਰ ਲੱਭਿਆ ਹੈ ਉਹ ਪਹਾੜ ਵਰਗਾ ਹੈ ਉਹ ਕਾਜੂ-ਕਿਸ਼ਮਿਸ਼ ਨਾਲ ਭਰਿਆ ਹੋਇਆ ਹੈ’’

‘‘ਅਸੀਂ ਸਭ ਚੱਲਣ ਲਈ ਤਿਆਰ ਹਾਂ ਸਾਨੂੰ ਰਸਤਾ ਦੱਸੋ’’ ਸਾਰੀਆਂ ਕੀੜੀਆਂ ਨੇ ਕਿਹਾ ਉਹ ਇੱਕ ਲਾਈਨ ’ਚ ਖੜ੍ਹੀਆਂ ਹੋ ਗਈਆਂ
ਕੀੜੀਆਂ ਜਲਦੀ ਤੋਂ ਜਲਦੀ ਲੱਡੂ ਤੱਕ ਪਹੁੰਚਣ ਲਈ ਕਾਹਲੀਆਂ ਸਨ ਸਭ ਨੇ ਲੱਡੂ ਨੂੰ ਘੇਰ ਲਿਆ ਸਾਰੀਆਂ ਕੀੜੀਆਂ ਲੱਡੂ ’ਤੇ ਟੁੱਟ ਪਈਆਂ ਜਲਦੀ ਹੀ ਸਭ ਦੇ ਢਿੱਡ ਭਰ ਗਏ ਫਿਰ ਉਹ ਲੱਡੂ ਦੇ ਟੁਕੜੇ ਤੋੜ ਕੇ ਆਪਣੇ ਨਾਲ ਲੈ ਗਈਆਂ

ਕੁਝ ਕੀੜੀਆਂ ਘਰੇ ਹੀ ਰਹਿ ਗਈਆਂ ਸਨ ਇਨ੍ਹਾਂ ਕੀੜੀਆਂ ਨੇ ਉਨ੍ਹਾਂ ਲਈ ਵੀ ਲੱਡੂ ਦੇ ਟੁਕੜੇ ਲੈ ਲਏ ਜਿਵੇਂ ਹੀ ਉਹ ਉੱਥੋਂ ਨਿੱਕਲਣ ਲੱਗੀਆਂ, ਜੁਰੈਲ ਦੀ ਨੀਂਦ ਖੁੱਲ੍ਹ ਗਈ ਉਸਨੇ ਕੀੜੀਆਂ ਨੂੰ ਆਪਣੇ ਨਾਲ ਲੁੱਟ ਦਾ ਮਾਲ ਲਿਜਾਂਦਿਆਂ ਦੇਖਿਆ
ਉਹ ਰੌਲਾ ਪਾਉਂਦਾ ਉਨ੍ਹਾਂ ਦੇ ਪਿੱਛੇ ਭੱਜਿਆ, ‘‘ਰੁਕ ਜਾਓ ਚੋਰਨੀਓਂ, ਉਹ ਮੇਰਾ ਲੱਡੂ ਹੈ ਵਾਪਸ ਲਿਆਓ ਮੇਰਾ ਲੱਡੂ’’
ਕੀੜੀਆਂ ਨੇ ਆਪਣਾ-ਆਪਣਾ ਲੱਡੂ ਘੁੱਟ ਕੇ ਫੜਿਆ ਅਤੇ ਤੇਜ਼ੀ ਨਾਲ ਭੱਜਣ ਲੱਗੀਆਂ

ਜੁਰੈਲ ਮੱਦਦ ਲਈ ਆਪਣੇ ਪਰਿਵਾਰ ਨੂੰ ਸੱਦਣ ਲੱਗਾ ਉਸ ਦਾ ਰੌਲਾ ਸੁਣ ਕੇ ਇੱਧਰੋਂ-ਉੱਧਰੋਂ ਕਈ ਕਾਕਰੋਚ ਨਿੱਕਲ ਆਏ ਉਨ੍ਹਾਂ ਨੂੰ ਪਤਾ ਲੱਗਾ ਕਿ ਜੁਰੈਲ ਨੇ ਇੱਕ ਲੱਡੂ ਉਨ੍ਹਾਂ ਤੋਂ ਲੁਕਾ ਰੱਖਿਆ ਸੀ ਹੁਣ ਉਸੇ ਨੂੰ ਬਚਾਉਣ ਲਈ ਮੱਦਦ ਮੰਗ ਰਿਹਾ ਹੈ ਉਹ ਗੁੱਸੇ ਨਾਲ ਲਾਲ-ਪੀਲੇ ਹੋ ਉੱਠੇ ਉਨ੍ਹਾਂ ਨੇ ਕਿਹਾ, ‘‘ਅਸੀਂ ਤੇਰੀ ਮੱਦਦ ਨਹੀਂ ਕਰਾਂਗੇ ਤੂੰ ਮਤਲਬੀ ਏਂ ਹੁਣ ਇਕੱਲਾ ਹੀ ਆਪਣੀ ਚੀਜ਼ ਲਈ ਲੜ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ