ਗਰੇਟ ਖਲੀ ਨੇ ਟੋਲ ਕਰਮਚਾਰੀ ਨੂੰ ਜੜਿਆ ਥੱਪੜ, ਪੁਲਿਸ ਨੂੰ ਕਰਨਾ ਪਿਆ ਬਚਾਅ

great khali

ਖਲੀ (Great Khali) ਨੇ ਕਿਹਾ ਫੋਟੋਆਂ ਖਿੱਚਣ ਦੀ ਜ਼ਿੱਦ ਕਰ ਰਹੇ ਸੀ ਕਰਮਚਾਰੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤ ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ (Great Khali) ‘ਤੇ ਟੋਲ ਟੈਕਸ ’ਤੇ ਟੋਲ ਵਰਕਰਾਂ ਨਾਲ ਭਿੜ ਪਏ। ਗੱਲ ਇੱਥੋਂ ਤੱਕ ਵਧ ਗਈ ਕਿ ਗਰੇਟ ਖਲੀ ਨੇ ਗੁੱਸੇ ’ਚ ਆ ਕੇ ਇੱਕ ਵਰਕਰ ਨੂੰ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਉੱਥੇ ਮੌਜ਼ੂਦ ਪੁਲਿਸ ਮੁਲਾਜ਼ਮਾਂ ਨੂੰ ਬਚਾਅ ਕਰਨਾ ਪਿਆ ਤੇ ਖਲੀ (Great Khali) ਨੂੰ ਸਮਝਾ ਬੁਝਾ ਕੇ ਤੋਰਿਆ।

 ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਖਲੀ ਨੇ ਆਈਡੀ ਮੰਗਣ ‘ਤੇ ਉਸ ਨੂੰ ਥੱਪੜ ਮਾਰਿਆ, ਜਦੋਂਕਿ ਖਲੀ ਦਾ ਕਹਿਣਾ ਹੈ ਕਿ ਟੋਲ ਕਰਮਚਾਰੀ ਕਾਰ ‘ਚ ਬੈਠ ਕੇ ਫੋਟੋ ਖਿਚਵਾਉਣ ‘ਤੇ ਜ਼ੋਰ ਦੇ ਰਹੇ ਸਨ। ਉਨ੍ਹਾਂ ਟੋਲ ਕਰਮਚਾਰੀਆਂ ‘ਤੇ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਾਇਆ।

khali

ਇਸ ਸਬੰਧੀ ਗਰੇਟ ਖਲੀ ਨੇ ਕਿਹਾ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਿਹਾ ਸੀ। ਇਸ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਮੈਨੂੰ ਕਹਿ ਰਹੇ ਸਨ ਕਿ ਕਾਰ ਤੋਂ ਹੇਠਾਂ ਆਓ ਅਤੇ ਪਹਿਲਾਂ ਸਾਰਿਆਂ ਨਾਲ ਤਸਵੀਰ ਖਿੱਚੋ, ਫਿਰ ਉਸ ਨੂੰ ਅੱਗੇ ਜਾਣ ਦਿਓ। ਮੈਂ ਇਸ ਨਾਲ ਸਹਿਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਟੋਲ ਟੈਕਸ ਦੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਵੀ ਮਸ਼ਹੂਰ ਵਿਅਕਤੀ ਨਾਲ ਅਜਿਹਾ ਨਾ ਕਰੇ।

ਜਿਕਰਯੋਗ ਹੀ ਕਿ ਗ੍ਰੇਟ ਖਲੀ ਮਸ਼ਹੂਰ ਕੁਸ਼ਤੀ ਮੁਕਾਬਲੇ WWE ਦੇ ਚੈਂਪੀਅਨ ਰਹਿ ਚੁੱਕੇ ਹਨ। ਉਹ ਹੁਣ ਜਲੰਧਰ ਵਿੱਚ ਆਪਣੀ   ਅਕੈਡਮੀ (CWE) ਚਲਾ ਰਿਹਾ ਹੈ, ਜਿੱਥੇ ਉਹ ਨਵੇਂ ਰੇਸਲਰਾਂ ਨੂੰ ਟਰੇਨਿੰਗ ਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ