ਇੰਗਲੈਂਡ ਖਿਲਾਫ ਪਹਿਲੇ ਇੱਕ ਰੋਜ਼ਾ ਮੈਚ ’ਚ ਵਿਰਾਟ ਕੋਹਲੀ ਦੇ ਖੇਡਣ ਨੂੰ ਲੈ ਕੇ ਸਸਪੈਂਸ

India Win The Match

ਸੱਟ ਨਾਲ ਜੂਝ ਰਹੇ ਹਨ ਵਿਰਾਟ (Virat Kohli)

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੰਗਲੈਂਡ ਖਿਲਾਫ ਅੱਜ ਭਾਰਤ ਪਹਿਲਾ ਇੱਕ ਰੋਜ਼ਾ ਮੈਚ ਖੇਡਣ ਜਾ ਰਹੀ ਹੈ। ਇਸ ਮੈਚ ’ਚ ਭਾਰਤ ਦੇ ਸਾਬਕਾ ਕਪਤਾਨ ਵਿਰੋਟ ਕੋਹਲੀ (Virat Kohli) ਦੇ ਖੇਡਣ ਨੂੰ ਲੈ ਕੇ ਸਸਪੈਂਸ ਹੈ। ਵਿਰਾਟ ਕੋਹਲੀ ਪਿਛਲੇ ਕੁਝ ਸਮੇਂ ਦੌੜਾਂ ਨਹੀਂ ਬਣਾ ਰਹੇ ਟੈਸਟ ਤੇ ਟੀ-20 ਲੜੀ ’ਚ ਵੀ ਵਿਰਾਟ ਦਾ ਬੱਲਾ ਖਾਮੋਸ਼ ਹੀ ਰਿਹਾ ਸੀ। ਹਾਲਾਂਕਿ ਵਿਰਾਟ ਕੋਹਲੀ ਖਰਾਬ ਫਾਰਮ ਦੇ ਚੱਲਦੇ ਟੀਮ ਤੋਂ ਬਾਹਰ ਨਹੀਂ ਹੋ ਰਹੇ ਸਗੋ ਕੋਹਲੀ ਗ੍ਰੋਈਨ ਦੀ ਇੰਜਰੀ ਨਾਲ ਝੂਜ ਰਹੇ ਹਨ। ਉਹ ਇਸ ਮੁਕਾਬਲੇ ਤੋਂ ਬਾਹਰ ਹੋ ਸਕਦੇ ਹਨ।

ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਇੱਕ ਰੋਜ਼ਾ ਲੜੀ ’ਚ ਭਰਤ ਕੋਲ ਇੰਗਲੈਂਡ ਖਿਲਾਫ 8 ਸਾਲਾਂ ਬਾਅਦ ਲੜੀ ਜਿੱਤਣ ਦਾ ਮੌਕਾ ਹੈ। ਆਖਰੀ ਵਾਰ 2014 ’ਚ ਭਾਰਟੀ ਟੀਮ ਨੇ ਉੱਥੇ ਇੱਕ ਰੋਜ਼ਾ ਲੜੀ ’ਤੇ ਕਬਜ਼ਾ ਕੀਤਾ ਸੀ। ਉਦੋਂ ਭਾਰਤ ਨੇ 3-1 ਨਾਲ ਲੜੀ ’ਤੇ ਕਬਜ਼ਾ ਕੀਤਾ ਸੀ। ਇਸ ਤੋਂ ਬਾਅਦ 2018 ’ਚ ਤਿੰਨ ਮੈਚਾਂ ਦੀ ਲੜੀ ’ਚ ਸਾਡੀ ਟੀਮ 1-2 ਤੋਂ ਹਾਰੀ ਸੀ। 2019 ਵਿਸ਼ਵ ਕੱਪ ਮੈਚ ’ਚ ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਖੇਡਿਆ ਗਿਆ ਸੀ. ਇਸ ’ਚ ਇੰਗਲੈਂਡ ਨੇ ਜਿੱਤ ਦਰਜ ਕੀਤੀ ਸੀ।

ਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਟੀਮ ਨੂੰ ਆਪਣੇ ਆਕਾਰਮਕ ਰੁਖ ਨੂੰ ਬਣਾਏ ਰੱਖਣਾ ਚਾਹੀਦਾ। ਇੰਗਲੈਂਡ ਨੇ ਪਿਛਲੇ ਕੁਝ ਸਾਲਾਂ ’ਚ ਆਪਣੀ ਆਕਾਰਮਕ ਖੇਡ ਨਾਲ ਇੱਕ ਰੋਜ਼ਾ ਕ੍ਰਿਕਟ ਖੇਡਣ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। (Match India And England)

ਟੀਮ ਨੂੰ ਇਸਦਾ ਫਾਇਦਾ 2019 ਵਿਸ਼ਵ ਕੱਪ ਖਿਤਾਬ ਨਾਲ ਮਿਲਿਆ ਸੀ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਟੀ-20 ਫਾਰਮੈਂਟ ’ਚ ਭਾਰਤ ਦਾ ਰੁਖ ਇੰਗਲੈਂਡ ਤੋਂ ਪ੍ਰੇਰਿਤ ਹੈ ਇਸ ਸਾਲ ਅਸਟਰੇਲੀਆ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਨੂੰ ਦੇਖਦੇ ਹੋਏ ਰੋਹਿਤ ਨੇ ਕਿਹਾ ਕਿ ਸਫੈਦ ਗੇਂਦ ਦੇ ਫਾਰਮੈਂਟ ’ਚ ਟੀਮ ਦਾ ਹਰ ਮੈਚ ਹੁਣ ਅਹਿਮ ਹੋਵੇਗਾ। ਭਾਰਤੀ ਟੀਮ ਦਾ ਓਵਲ ’ਚ ਵੈਕਲਿਪ ਸਿਖਲਾਈ ਸ਼ੈਸ਼ਨ ਹੋਵੇਗਾ ਜਿਸ ’ਚ ਟੀ20 ’ਚ ਇੱਕਰੋਜ਼ਾ ਲੜੀ ’ਚ ਹੋਏ ਬਦਲਾਅ ਨਾਲ ਤਾਲਮੇਲ ਬੈਠਾਉਣ ’ਤੇ ਜ਼ੋਰ ਦੇਣਾ ਹੋਵੇਗਾ ।

ਭਾਰਤ ਦੀ ਅਗਵਾਈ ਕਰ ਰਹੇ ਸ਼ਿਖਰ ਧਵਨ

ਇਹ ਲੜੀ ਸਿਰਫ ਇੱਕ ਰੋਜ਼ਾ ਫਾਰਮੈਂਟ ’ਚ ਭਾਰਤ ਦੀ ਅਗਵਾਈ ਕਰ ਰਹੇ ਸ਼ਿਖਰ ਧਵਨ ਵਰਗੇ ਖਿਡਾਰੀ ਲਈ ਕਾਫ਼ੀ ਅਹਿਮ ਹੋਵੇਗੀ ਕਿਉਂਕਿ ਆਗਾਮੀ ਵੈਸਟ ਇੰਡੀਜ਼ ਦੌਰ ’ਤੇ ਉਨ੍ਹਾਂ ਨੂੰ ਟੀਮ ਦੀ ਅਗਵਾਈ ਕਰਨੀ ਹੈ। ਭਾਰਤੀ ਪ੍ਰਸੰਸ਼ਕਾਂ ਨੂੰ ਹਾਲਾਂਕਿ ਵਿਰਾਟ ਕੋਹਲੀ ਦੇ ਲੈਅ ’ਚ ਵਾਪਸ ਆਉਣ ਦਾ ਇੰਤਜ਼ਾਰ ਹੈ ਇਸ ਦੌਰੇ ’ਤੇ ਟੈਸਟ ਅਤੇ ਟੀ20 ’ਚ ਉਨ੍ਹਾਂ ਦੇ ਬੱਲੇ ਤੋਂ ਸਕੋਰ ਨਹੀਂ ਨਿਕਲੇ ਟੀਮ ਦੇ ਨਵੇਂ ਰੁਖ ਨੂੰ ਦੇਖਦੇ ਹੋਏ ਉਨ੍ਹਾਂ ’ਤੇ ਪਹਿਲੀ ਹੀ ਗੇਂਦ ’ਚ ਸਕੋਰ ਬਣਾਉਣ ਦਾ ਦਬਾਅ ਹੋਵੇਗਾ। ਈਗੋਨ ਮੋਰਗਨ ਦੇ ਸੰਨਿਆਸ ਤੋਂ ਬਾਅਦ ਇੰਗਲੈਂਡ ਦੇ  ਕਪਤਾਨ ਦੇ ਤੌਰ ’ਤੇ ਜੋਸ ਬਟਲਰ ਦੀ ਇਹ ਪਹਿਲੀ ਇੱਕ ਰੋਜ਼ਾ ਲੜੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ