ਦਿੱਲੀ NCR ਦੇ ਲੋਕਾਂ ਲਈ ਖੁਸ਼ਖਬਰੀ, 1 ਅਗਸਤ ਤੋਂ ਮੁੜ ਚੱਲਣਗੀਆਂ 25 ਲੋਕਲ ਟਰੇਨਾਂ 

Trains Punjab

ਕੋਰੋਨਾ ਸਮੇਂ ਦੌਰਾਨ ਬੰਦ ਹੋ ਗਈਆਂ ਸਨ ਇਹ ਰੇਲਾਂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰੇਲਵੇ ਛੇਤੀ ਹੀ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਰੇਲ ਯਾਤਰੀਆਂ ਨੂੰ ਨਵੀਆਂ ਟਰੇਨਾਂ ਦੇਣ ਜਾ ਰਿਹਾ ਹੈ। 1 ਅਗਸਤ ਤੋਂ ਦੋ ਸਾਲ ਬਾਅਦ ਯਾਤਰੀ ਟਰੇਨਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਯਾਤਰੀ ਟਰੇਨਾਂ ਦੀ ਗਿਣਤੀ 25 ਹੈ। ਇਨ੍ਹਾਂ ਟਰੇਨਾਂ ਦੇ ਚੱਲਣ ਨਾਲ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ 100-150 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਹੂਲਤ ਮਿਲੇਗੀ। ਦਿੱਲੀ ਦੇ ਆਸ-ਪਾਸ ਦੇ ਸ਼ਹਿਰਾਂ ਦੇ ਲੋਕ ਇਨ੍ਹਾਂ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੇ ਸਨ।

1 ਅਗਸਤ ਤੋਂ 25 ਲੋਕਲ ਟਰੇਨਾਂ ਜੋ ਕੋਰੋਨਾ ਸਮੇਂ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਸਨ, ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਇਸ ਫੈਸਲੇ ਨਾਲ ਵਪਾਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਕਾਰੋਬਾਰੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸਥਾਨਕ ਕਾਰੋਬਾਰੀ ਜਿਨ੍ਹਾਂ ਦਾ ਕੰਮ ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਹੈ, ਨੂੰ ਵੀ ਯਾਤਰੀ ਰੇਲਗੱਡੀ ਦਾ ਫਾਇਦਾ ਹੋਵੇਗਾ। ਇਹ ਟਰੇਨਾਂ ਮਾਰਚ 2020 ਦੇ ਆਖਰੀ ਹਫਤੇ ਬੰਦ ਕਰ ਦਿੱਤੀਆਂ ਗਈਆਂ ਸਨ

ਇਸ ਦੇ ਨਾਲ ਹੀ ਰੇਲਵੇ ਨੇ ਕਈ ਟਰੇਨਾਂ ਦੇ ਨੰਬਹ ਵੀ ਬਦਲ ਦਿੱਤੇ ਹਨ। ਪੈਸੇਂਜੰਰ ਰੇਲਾਂ ਦੇ ਚੱਲਣ ਨਾਲ ਗਾਜ਼ੀਆਬਾਦ, ਸਾਹਿਬਾਬਾਦ, ਨੋਇਡਾ, ਗ੍ਰੇਟਰ ਨੋਇਡਾ, ਦਾਦਰੀ, ਦਨਕੌਰ, ਹਾਪੁੜ, ਪਿਲਖੁਵਾ, ਮੇਰਠ, ਬਾਗਪਤ, ਸਹਾਰਨਪੁਰ, ਅਲੀਗੜ੍ਹ, ਮੁਰਾਦਾਬਾਦ, ਪਲਵਲ, ਬਹਾਦੁਰਗੜ੍ਹ, ਫਰੀਦਾਬਾਦ, ਰੋਹਤਕ, ਰੇਵਾੜੀ, ਸੋਨੀਪਤ, ਪਾਣੀਪਤ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਲਾਭ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ