ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਇਲਾਹੀ ਬਚਨ

pita ji

ਸਰਸਾ। ਡੇਰਾ ਸੱਚਾ ਸੌਦਾ ਦੀ ਪਹਿਲੀ ਪਾਤਸ਼ਾਹੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਵੀ ਬਚਨ ਕੀਤੇ ਹਨ, ਉਹ ਸਾਰੇ ਪੂਰੇ ਹੋ ਰਹੇ ਹਨ। ਆਓ ਜਾਣਦੇ ਹਾਂ ਪੂਜਨੀਕ ਬੇਪਰਵਾਹ ਜੀ ਦੇ ਪਵਿੱਤਰ ਬਚਨਾਂ ਬਾਰੇ।

  • ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਤੀਜੀ ਬਾਡੀ ਬਾਰੇ ਇਸ਼ਾਰਾ ਕਰਦੇ ਹੋਏ ਸਾਧ-ਸੰਗਤ ਨੂੰ ਫ਼ਰਮਾਇਆ, ਆਉਣ ਵਾਲੇ ਸਮੇਂ ’ਚ ਅਸੀਂ ਫੌਜ ਵਾਂਗ ਆਪਣਾ ਸਾਰਾ ਸਾਮਾਨ ਨਾਲ ਲੈ ਕੇ ਸਤਿਸੰਗ ਕਰਨ ਲਈ ਦੂਰ-ਦੂਰ ਜਾਇਆ ਕਰਾਂਗੇ।
  • ਆਪਸ ’ਚ ਪ੍ਰੇਮ ਦਾ ਵਿਹਾਰ ਰੱਖੋ ਤੇ ਮਾਲਕ ਨਾਲ ਪ੍ਰੇਮ ਕਰੋ ਪ੍ਰੇਮ ਰੂਪ ’ਚ ਗੁਲਬਹਾਰ, ਯੁਗਾਂ-ਯੁਗਾਂ ਤੋਂ ਦੋਵਾਂ ਜਹਾਨਾਂ ਦਾ ਸਾਥੀ, ਹਰ ਘਰ ’ਚ ਮੌਜੂਦ, ਪ੍ਰੇਮ ਰੂਪ ’ਚ ਸਤਿਗੁਰੂ ਰਹਿੰਦਾ ਹੈ।
  • ਪਵਿੱਤਰ ਹੱਥਾਂ ਨਾਲ ਬੂੰਦੀ ਦਾ ਪ੍ਰਸ਼ਾਦ ਦਿੰਦੇ ਹੋਏ ਫ਼ਰਮਾਇਆ, ਇਹ ਜੋ ਤੁਸੀਂ ਬੂੰਦੀ ਖਾਧੀ ਹੈ, ਇਹ ਮੁਫ਼ਤ ਦਾ ਮਾਲ ਨਹੀਂ ਹੈ ਇਹ ਤੁਹਾਡੀ ਭਗਤੀ ਵਿੱਚੋਂ ਹੀ ਕੱਟੇਗਾ, ਫਿਰ ਵੀ ਫਿਕਰ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਪ੍ਰਸ਼ਾਦ ਦੇਵੀ-ਦੇਵਤਿਆਂ ਨੂੰ ਵੀ ਨਸੀਬ ਨਹੀਂ ਹੋਇਆ ਜੋ ਤੁਹਾਨੂੰ ਹੋਇਆ ਹੈ।
  • ਪ੍ਰੀਤਮ ਦੇ ਦਰਸ਼ਨਾਂ ਲਈ ਰੂਹ ਅਰਜ਼ ਕਰਦੀ ਹੈ ਕਿ ਹੇ ਸਤਿਪੁਰਸ਼! ਤੁਸੀਂ ਸਾਡੇ ਪ੍ਰੀਤਮ ਹੋ, ਸਾਨੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਨਾ ਕਰੋ, ਮੇਰਾ ਦਿਲ ਤੇਰੇ ਪਿਆਰ ’ਚ ਜ਼ਖ਼ਮੀ ਹੋ ਚੁੱਕਾ ਹੈ ਤੇਰੇ ਦਰਸ਼ਨ ਮੈਨੂੰ ਕਦੋਂ ਹੋਣਗੇ? ਹੇ ਪ੍ਰੀਤਮ! ਮੈਂ ਸਾਰੀ ਦੁਨੀਆਂ ਦੇਖ ਲਈ, ਪਰ ਆਪ ਜਿਹਾ ਕੋਈ ਨਹੀਂ ਮਿਲਿਆ ਆਪ ਆਓ, ਮੈਨੂੰ ਦਰਸ਼ਨ ਦਿਓ ਤਾਂ ਕਿ ਮੇਰੇ ਰੋਮ-ਰੋਮ ’ਚ ਪਰਮਾਨੰਦ ਰਚ ਜਾਵੇ ਦੁਨੀਆਂ ’ਚ ਸਿਰਫ਼ ਆਪ ਹੀ ਮੇਰੇ ਸਾਜਨ ਹੋ।
  • ਸ਼ਹਿਨਸ਼ਾਹੀ ਦਰਬਾਰਾਂ ਦੀ ਥਾਂ ਬਖਸ਼ਿਸ਼ ਵਾਲੀ ਹੁੰਦੀ ਹੈ, ਉੱਥੇ ਸਿਮਰਨ ’ਚ ਜ਼ਿਆਦਾ ਤਰੱਕੀ ਹੁੰਦੀ ਹੈ ਘਰ ’ਚ ਮਨ ਸਿਮਰਨ ਨਹੀਂ ਕਰਨ ਦਿੰਦਾ ਡੇਰਾ ਸੱਚਾ ਸੌਦਾ ’ਚ ਸੌਣ ਨਾਲ ਵੀ ਚੰਗਾ ਅਸਰ ਹੁੰਦਾ ਹੈ, ਫਿਰ ਮਨ ਸਿਮਰਨ ਕਰਨ ਦਿੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ