ਦੀਪਾ ਦੀ ਦੋ ਸਾਲ ਬਾਅਦ ਸੁਨਹਿਰੀ ਵਾਪਸੀ

ਤੁਰਕੀ ‘ਚ ਆਰਟਿਸਟਿਕ ਜਿਮਨਾਸਟਿਕ ਵਿਸ਼ਵ ਕੱਪ ‘ਚ ਸੋਨ ਤਗਮਾ | Rio Olympics

  • ਰਿਓ ਓਲੰਪਿਕ ‘ਚ ਮਾਮੂਲੀ ਫ਼ਰਕ ਨਾਲ ਤਗਮੇ ਤੋਂ ਖੁੰਝ ਗਈ ਸੀ | Rio Olympics
  • ਰਿਓ ਓਲੰਪਿਕ ਬਾਅਦ ਦੀਪਾ ਸੱਟ ਅਤੇ ਫਿਰ ਸਰਜ਼ਰੀ ਕਾਰਨ ਦੋ ਸਾਲ ਤੱਕ ਮੈਦਾਨ ਤੋਂ ਬਾਹਰ ਰਹੀ | Rio Olympics

ਨਵੀਂ ਦਿੱਲੀ (ਏਜੰਸੀ)। ਰਿਓ ਓਲੰਪਿਕ ‘ਚ ਮਾਮੂਲੀ ਫ਼ਰਕ ਨਾਲ ਤਗਮੇ ਤੋਂ ਖੁੰਝ ਕੇ ਇਤਿਹਾਸਕ ਚੌਥੇ ਸਥਾਨ ‘ਤੇ ਰਹੀ ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਦੋ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਸੁਨਹਿਰੀ ਵਾਪਸੀ ਕਰ ਲਈ ਹੈ ਲਗਭੱਗ ਦੋ ਸਾਲ ਬਾਅਦ ਵਾਪਸੀ ਕਰ ਰਹੀ ਦੀਪਾ ਨੇ ਤੁਰਕੀ ਦੇ ਮਰਸਿਨ ਸ਼ਹਿਰ ‘ਚ ਹੋਈ ਐਫ.ਆਈ.ਜੀ. ਆਰਟਿਸਟਿਕ ਜਿਮਨਾਸਟਿਕ ਵਿਸ਼ਵ ਚੈਲੰਜ਼ ਕੱਪ ‘ਚ ਵਾੱਲਟ ਈਵੇਂਟ ‘ਚ ਸੋਨ ਤਗਮਾ ਜਿੱਤ ਲਿਆ। (Rio Olympics)

ਤ੍ਰਿਪੁਰਾ ਦੀ 24 ਸਾਲ ਦੀ ਦੀਪਾ 2016 ਦੀਆਂ ਰਿਓ ਓਲੰਪਿਕ ਦੀ ਵਾੱਲਟ ਈਵੇਂਟ ‘ਚ ਚੌਥੇ ਸਥਾਨ ‘ਤੇ ਰਹੀ ਸੀ ਉਸਨੇ ਤੁਰਕੀ ‘ਚ 14.150 ਅੰਕਾਂ ਨਾਲ ਸੋਨ ਤਗਮਾ ਜਿੱਤਿਆ ਜੋ ਵਿਸ਼ਵ ਚੈਲੰਜ਼ ਕੱਪ ‘ਚ ਉਸਦਾ ਪਹਿਲਾ ਤਗਮਾ ਹੈ ਦੀਪਾ ਨੇ ਕੁਆਲੀਫਿਕੇਸ਼ਨ ਗੇੜ ‘ਚ 13.400 ਅੰਕਾਂ ਨਾਲ ਅੱਵਲ ਸਥਾਨ ਹਾਸਲ ਕੀਤਾ ਸੀ (Rio Olympics) ਦੀਪਾ ਨੇ ਬੈਲੰਸ ਟੀਮ ਫਾਈਨਲ ‘ਚ ਵੀ ਜਗ੍ਹਾ ਬਣਾਈ ਪਰ ਕੁਆਲੀਫਿਕੇਸ਼ਨ ਗੇੜ ‘ਚ ਉਹ 11.850 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੀ ਰਿਓ ਓਲੰਪਿਕ ਬਾਅਦ ਦੀਪਾ ਸੱਟ ਅਤੇ ਫਿਰ ਸਰਜ਼ਰੀ ਦੇ ਕਾਰਨ ਦੋ ਸਾਲ ਤੱਕ ਮੈਦਾਨ ਤੋਂ ਬਾਹਰ ਰਹੀ ਉਸਨੂੰ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ‘ਚ ਵਾਪਸੀ ਦੀ ਆਸ ਸੀ ਪਰ ਉਹ ਫਿੱਟ ਨਾ ਹੋ ਸਕੀ ਦੀਪਾ ਨੂੰ ਅਗਸਤ ‘ਚ ਜ਼ਕਾਰਤਾ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ 10 ਮੈਂਬਰੀ ਭਾਰਤੀ ਜਿਮਨਾਸਟਿਕ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। (Rio Olympics)