ਸਕੂਲੋ ਘਰ ਆ ਰਹੇ ਵਿਦਿਆਰਥੀ ਲਾਪਤਾ

School, Home, Coming, Students, Missing

ਸੱਤਵੀ ਜਮਾਤ ‘ਚ ਪੜ੍ਹਦੇ ਹਨ ਚਾਰੇ ਵਿਦਿਆਰਥੀ | Muktsar Sahib News

ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੱਚ ਕਹੂੰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਹਨ ਲਾਪਤਾ ਬੱਚਿਆਂ ਦੇ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਖਤੀ ਸੂਚਨਾ ਰਾਹੀਂ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ । ਪੁਲਿਸ ਨੇ ਕੇਸ ਦਰਜ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਭਾਰਤ ਕੁਮਾਰ ਅਤੇ ਤਰੁਨ ਕੁਮਾਰ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਖੇ ਸਤਵੀਂ ਜਮਾਤ ਵਿੱਚ ਪੜ੍ਹਦੇ ਹਨ। (Muktsar Sahib News)

ਉਨ੍ਹਾਂ ਦੇ ਨਾਲ ਇਸੇ ਹੀ ਸਕੂਲ ਵਿੱਚ ਸਤਵੀਂ ਜਮਾਤ ਦਾ ਇੱਕ ਹੋਰ ਵਿਦਿਆਰਥੀ ਅਭਿਸ਼ੇਕ ਕੁਮਾਰ ਪੁੱਤਰ ਬਨਾਰਸੀ ਦਾਸ ਵੀ ਪੜ੍ਹਦਾ ਹੈ। ਇਹ ਬੱਚੇ ਸਕੂਲ ਤੋਂ ਵਾਪਸ ਘਰ ਨਹੀਂ ਆਏ  ਇਸ ਸਕੂਲ਼ ਵਿੱਚੋਂ ਪੜ੍ਹਨੋਂ ਹਟ ਚੁੱਕੇ ਵਿਦਿਆਰਥੀ ਰਾਜੀਵ ਕੁਮਾਰ ਪੁੱਤਰ ਛੋਟੂ ਦਾਸ ਵੀ ਇੰਨ੍ਹਾਂ ਬੱਚਿਆਂ ਨਾਲ ਲਾਪਤਾ ਹੈ। ਬੱਚਿਆਂ ਦੇ ਲਾਪਤਾ ਹੋਣ ਤੇ ਮਾਪੇ ਚਿੰਤਤ ਹਨ। ਪੁਲਿਸ ਵੱਲੋਂ ਕਈ ਪੱਖਾਂ ਨੂੰ ਸਾਹਮਣੇ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਆਮ ਲੋਕਾਂ ਵੱਲੋਂ ਇਹ ਬੱਚੇ ਸੱਤ ਜੁਲਾਈ ਨੂੰ ਤਕਰੀਬਨ 11:30 ਵਜੇ ਰੇਲਵੇ ਸਟੇਸਨ ਸ੍ਰੀ ਮੁਕਤਸਰ ਸਾਹਿਬ ਦੇ ਆਸ –ਪਾਸ ਦੇਖੇ ਗਏ ਸਨ।

ਤਲਾਸ਼ ਕੀਤੀ ਜਾ ਰਹੀ ਹੈ : ਥਾਣਾ ਮੁਖੀ | Muktsar Sahib News

ਇਸ ਸਬੰਧੀ ਥਾਣਾ ਸਿਟੀ ਦੇ ਮੁੱਖੀ ਅਫਸਰ ਸ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਈ ਗਿਆ ਹੈ ਅਤੇ ਬੱਚਿਆਂ ਦੀ ਕਈ ਪੱਖਾਂ ਨੂੰ ਸਾਹਮਣੇ ਰੱਖਦਿਆਂ ਵਿਆਪਕ ਤੌਰ ਤੇ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਬਾਰੇ ਅਜੇ ਪੱਕੇ ਤੌਰ ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਮੀਦ ਹੈ ਉਹ ਜਲਦ ਹੀ ਇਹ ਮਾਮਲਾ ਸੁਲਝਾ ਲੈਣਗੇ।