ਨਸ਼ੇ ਨੇ ਨਿਗਲਿਆ ਕਬੱਡੀ ਖਿਡਾਰੀ

Drugs, Swallowed, Kabaddi, Players

ਦੋ ਭੈਣਾ ਦਾ ਸੀ ਇਕਲੌਤਾ ਭਰਾ | Kabaddi Player

ਮੋਗਾ, (ਲਖਵੀਰ ਸਿੰਘ/ਸੱਚ ਕਹੂੰ ਨਿਊਜ਼)। ਪੰਜਾਬ ਵਿੱਚ ਨਸ਼ਿਟਾ ਦੀ ਲਪੇਟ ਵਿੱਚ ਆ ਕੇ ਕਈ ਘਰਾਂ ਦੇ ਚਿਰਾਜ ਬੁਝ ਚੁੱਕੇ ਹਨ ਜਿਨਾਂ ਵਿੱਚ ਕਈ ਘਰਾਂ ਦੇ ਇਕਲੌਤੇ ਲੜਕੇ ਨਸ਼ਿਆਂ ਦੀ ਲਤ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਇਸੇ ਤਰਾਂ ਜ਼ਿਲੇ ਦੇ  ਪਿੰਡ ਬੁਰਜ ਹਮੀਰਾ ‘ਚ ਨਸ਼ੇ ਨੇ ਇੱਕ 23 ਵਰਿਆਂ ਦੇ ਕਬੱਡੀ ਖਿਡਾਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਮੋਗਾ ਵਿੱਚ ਮ੍ਰਿਤਕ ਕਬੱਡੀ ਖਿਡਾਰੀ ਦਾ ਪੋਸਟ ਮਾਰਟਮ ਕਰਵਾਉਣ ਆਏ।  ਉਸ ਦੇ ਚਾਚੇ ਦੇ ਲੜਕੇ ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ 23 ਵਾਸੀ ਪਿੰਡ ਬੁਰਜ ਹਮੀਰਾ ਜੋ ਉਸ ਦੇ ਤਾਏ ਤਾ ਲੜਕਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹ ਕਬੱਡੀ ਦਾ ਖਿਡਾਰੀ ਸੀ। (Kabaddi Player)

ਕੁੱਝ ਸਮਾਂ ਪਹਿਲਾਂ ਉਹ ਵਿਦੇਸ਼ ਦੁਬਈ ਗਿਆ ਸੀ ਜਿਥੇ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਤੇ ਦੋ ਸਾਲ ਉਥੇ ਰਹਿਣ ਤੋ ਬਾਅਦ ਉਹ ਵਾਪਸ ਆਪਣੇ ਪਿੰਡ ਆ ਗਿਆ ਤੇ ਪਿੰਡ ਆਉਣ ਤੋ ਬਾਅਦ ਉਹ ਗਲਤ ਲੋਕਾਂ ਦੀ ਸੰਗਤ ਵਿੱਚ ਆਕੇ ਨਸ਼ੇ ਕਰਨ ਦਾ ਆਦੀ ਹੋ ਗਿਆ। ਕ੍ਰੀਬ ਤਿੰਨ ਮਹੀਨੇ ਪਹਿਲਾਂ ਉਸ ਨੂੰ ਉਸ ਦੇ ਪਰਿਵਾਰ ਮੈਬਰਾਂ ਨੇ ਰਾਜਸਥਾਨ ਦੇ ਗੰਗਾਂਨਗਰ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਸੀ ਤੇ ਕੁੱਝ ਦਿਨ ਪਹਿਲਾਂ ਹੀ ਉਹ ਪਿੰਡ ਆਇਆ ਸੀ। (Kabaddi Player)

ਕੁਝ ਦਿਨ ਪਹਿਲਾਂ ਦੁਬਈ ਵਿਚ ਟਰਾਲਾ ਚਲਾਉਦਾ ਸੀ ਚਰਨ ਸਿੰਘ | Kabaddi Player

ਬੀਤੀ 27 ਜੂਨ ਨੂੰ ਉਹ ਘਰੋ ਪੈਸੇ ਲੈਕੇ ਗਿਆ ਤੇ ਵਾਲ ਕਟਵਾਉਣ ਦਾ ਕਹਿ ਕੇ ਗਿਆ ਪਰ ਰਾਤ ਨੂੰ ਵਾਪਸ ਆਕੇ ਖਾਣਾ ਖਾਕੇ ਸੌ ਗਿਆ। ਸਵੇਰੇ 28 ਜੂਨ ਨੂੰ ਉਹ ਘਰੇ ਬੇਹੋਸੀ ਦੀ ਹਾਲਤ ਵਿੱਚ ਪਿਆ ਸੀ ਉਸ ਨੂੰ ਇਲਾਜ ਵਾਸਤੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ। ਜਿਥੇ ਉਸ ਦੀ ਹਾਲਤ ਨੂੰ ਦੇਖਦਿਆਂ ਡਾਕਟਰ ਨੇ ਉਸ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿਥੇ ਕੁੱਝ ਦਿਨਾਂ ਬਾਅਦ ਉਸ ਨੂੰ 3 ਜੁਲਾਈ ਨੂੰ ਪੀ.ਜੀ.ਆਈ. ਚੰਡੀਗੜ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਉਸ ਦੀ ਲੰਘੀ ਰਾਤ ਮੌਤ ਹੋ ਗਈ।

ਮ੍ਰਿਤਕ ਦੇ ਰਿਸਤੇਦਾਰਾਂ ਨੇ ਦੱਸਿਆ ਕਿ ਚਰਨ ਸਿੰਘ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਉਨਾਂ ਦੱਸਿਅ ਕਿ ਉਸ ਦੀ ਮੌਤ ਓਵਰਡੋਜ ਨਸ਼ੇ ਨਾਲ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਦੀਨਾ ਸਾਹਿਬ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਚਰਨ ਸਿੰਘ ਦੇ ਪਿਤਾ ਦਰਸਨ ਸਿੰਘ ਦੇ ਬਿਆਨਾਂ ਦੇ ਤਹਿਤ ਕਾਰਵਾਈ ਕੀਤੀ ਹੈ ਤੇ ਮ੍ਰਿਤਕ ਦੀ ਲਾਸ ਦਾ ਪੋਸਟਮਾਰਟਕ ਕਰਾਉਣ ਉਪਰੰਤ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਹੀ ਮੌਤ ਦੇ ਕਾਰਨਾ ਦਾ ਪਤਾ ਲੱਗੇਗਾ। (Kabaddi Player)