ਘੱਗਰ ਨੇ ਕੀਤੇ ਖਤਰੇ ਦੇ ਸਾਰੇ ਨਿਸ਼ਾਨ ਪਾਰ, ਬਚਾਅ ਕਾਰਜ਼ਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Ghaggar River

ਸਰਸਾ, (ਸੱਚ ਕਹੂੰ ਨਿਊਜ਼)। ਭਾਰੀ ਮੀਂਹ ਨਾਲ ਉਫਾਨ ’ਤੇ ਆਈ ਨਦੀਆਂ ਦੇ ਬੰਨ੍ਹ ਟੁੱਟਣ ਨਾਲ ਹੜ੍ਹ ਨੂੰ ਝੱਲ ਰਹੇ ਹਰਿਆਣਾਂ ਅਤੇ ਪੰਜਾਬ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਜ ਵੀ ਲਗਾਤਾਰ ਬੁਲੰਦ ਹੌਂਸਲਿਆਂ ਨਾਲ ਪੀੜਤਾਂ ਦੀ ਮੱਦਦ ਕਰਨ ’ਚ ਲੱਗੇ ਹੋਏ ਹਨ। ਸੇਵਾਦਾਰਾਂ ਨੇ ਹੜ੍ਹ ਦੇ ਪਾਣੀ ਨਾਲ ਘਿਰੇ ਲੋਕਾਂ ਦੇ ਘਰਾਂ ਤੱਕ ਭੋਜਨ, ਪੀਣ ਵਾਲਾ ਪਾਣੀ, ਚਾਹ, ਬੱਚਿਆਂ ਲਈ ਦੁੱਧ ਅਤੇ ਪਸ਼ੂਆਂ ਲਈ ਚਾਰਾ ਪਹੁੰਚਾਇਆ। ਇਸ ਦੇ ਨਾਲ ਹੀ ਇਨ੍ਹਾਂ ਸੇਵਾਦਾਰਾਂ ਨੇ ਪੀੜਤਾਂ ਦਾ ਸਮਾਨ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਕੇ ਉਨ੍ਹਾਂ ਦਾ ਹੌਂਸਲਾ ਬੁਲੰਦ ਕੀਤਾ। (Ghaggar River)

ਐਤਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੂੰ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਪੰਨਿਹਾਰੀ, ਫਰਵਾਇੰਕਲਾਂ, ਜਾਖਲ ਖੇਤਰ, ਤਲਵਾੜੀ, ਚਾਂਦਪੁਰਾ, ਸਕਰਪੁਰਾ, ਲੱਖੂਵਾਲੀ ਢਾਣੀ, ਟਹਿਲਵਾਲੀ ਢਾਣੀ, ਹਿੰਮਤਪੁਰਾ, ਪੂਰਨਮਾਜਰਾ, ਦੀਵਾਨਾ ਵਿਖੇ ਭੇਜਿਆ ਗਿਆ। ਸਾਧਾਂਵਾਸ, ਸਿਧਾਣੀ, ਰਤੀਆ ਦੇ ਨਾਲ-ਨਾਲ ਪੰਜਾਬ ਦੇ ਪਟਿਆਲਾ, ਮੂਣਕ, ਸਮਾਣਾ, ਪਾਤੜਾਂ, ਬਾਦਸ਼ਾਹਪੁਰ, ਗੋਬਿੰਦਗੜ੍ਹ ਜੇਜੀਆਂ ਅਤੇ ਲਹਿਰਾਗਾਗਾ ’ਚ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਵੇਰੇ ਤੜਕੇ ਹੀ ਸੇਵਾ ਕਾਰਜਾਂ ’ਚ ਜੁੱਟ ਗਏ। (Ghaggar River)

Ghaggar River

ਬੰਨ੍ਹਾਂ ਨੂੰ ਪੱਕਾ ਕਰਨ ਦੇ ਨਾਲ-ਨਾਲ ਸੇਵਾਦਾਰਾਂ ਨੇ ਪੀੜਤਾਂ ਦੇ ਘਰ ਪਹੁੰਚ ਕੇ ਭੋਜਨ, ਪੀਣ ਵਾਲਾ ਪਾਣੀ, ਬੱਚਿਆਂ ਲਈ ਚਾਹ, ਦੁੱਧ ਅਤੇ ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ ਮੁਹੱਈਆ ਕਰਵਾਇਆ। ਪਾਣੀ ’ਚ ਘਿਰੇ ਦੂਰ-ਦੁਰਾਡੇ ਦੇ ਇਲਾਕਿਆਂ ’ਚ ਭੁੱਖ-ਪਿਆਸ ਦੀ ਪਰਵਾਹ ਕੀਤੇ ਬਿਨ੍ਹਾਂ ਸੇਵਾਦਾਰ ਸਾਰਾ ਦਿਨ ਇਸ ਕੰਮ ’ਚ ਲੱਗੇ ਰਹੇ। ਇਸ ਦੌਰਾਨ ਸੇਵਾਦਾਰਾਂ ਨੇ ਪਾਣੀ ’ਚ ਖਰਾਬ ਹੋ ਰਹੇ ਪੀੜਤਾਂ ਦਾ ਸਮਾਨ ਵੀ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਸੇਵਾਦਾਰਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਪੂਜਨੀਕ ਗੁਰੂ ਜੀ ਦੀ ਸਿੱਖਿਆ ਹੈ ਕਿ ਔਖੇ ਸਮੇਂ ਲੋੜਵੰਦਾਂ ਦੀ ਮਦਦ ਕਰਨਾ ਹੀ ਸੱਚੀ ਮਾਨਵਤਾ ਹੈ। ਇਨ੍ਹਾਂ ਪਵਿੱਤਰ ਸਿੱਖਿਆਵਾਂ ਦੇ ਕਾਰਨ ਹੀ ਅਸੀਂ ਆਪਣੇ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਾਂ।

ਪੂਜਨੀਕ ਗੁਰੂ ਜੀ ਨੇ ਹੜ੍ਹ ਪੀੜਤਾਂ ਲਈ ਪਰਮਾਤਮਾਂ ਅੱਗੇ ਕੀਤੀ ਅਰਦਾਸ | Ghaggar River

ਸਰਸਾ, ਹਰਿਆਣਾ, ਪੰਜਾਬ ਸਮੇਤ ਵੱਖ-ਵੱਖ ਰਾਜਾਂ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਸਾਰਿਆਂ ਨੂੰ ਸੁਰੱਖਿਅਤ ਰੱਖਣ। ਇਸ ਦੇ ਨਾਲ ਹੀ ਆਪ ਜੀ ਨੇ ਹੜ੍ਹ ਪੀਤਤਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਫੈਲਫੇਅਰ ਫੋਰਸ ਵਿੰਗ ਇਸ ਸੰਕਟ ਦੀ ਘੜੀ ’ਚ ਹਰ ਸੰਭਵ ਮੱਦਦ ਲਈ ਹਰ ਸਮੇਂ ਅਤੇ ਹਰ ਜਗ੍ਹਾ ਤਿਆਰ ਹੈ।

ਕਿਸੇ ਵੀ ਮੱਦਦ ਲਈ ਸੰਪਰਕ ਕਰੋ | Ghaggar River

ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਸਮੂਹ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਂਬਰ-ਸਰਪੰਚਾਂ ਨੂੰ ਅਪੀਲ ਕਰਦਾ ਹੈ ਕਿ ਜੇਕਰ ਕਿਤੇ ਵੀ ਹੜ੍ਹ ਦੀ ਵਜ੍ਹਾ ਨਾਲ ਕਿਸੇ ਵੀ ਤਰ੍ਹਾਂ ਦੇ ਰਾਹਤ ਅਤੇ ਬਚਾਅ ਕਾਰਜ ਦੀ ਜ਼ਰੂਰਤ ਹੈ ਤਾਂ ਤੁਸੀਂ ਡੇਰਾ ਸੱਚਾ ਸੌਦਾ ਦੀ ਇਸ ਈ-ਮੇਲ ’ਤੇ ਸੰਪਰਕ ਕਰ ਸਕਦੇ ਹੋਂ- chairman@derasachasauda.org

ਇਹ ਵੀ ਪੜ੍ਹੋ : Tomato Price : ਟਮਾਟਰ ਨੂੰ ਲੈ ਕੇ ਵੱਡੀ ਖਬਰ