ਕੇਂਦਰੀ ਜੇਲ੍ਹ ਬਠਿੰਡਾ ‘ਚ ਗੈਂਗਸਟਰ ਵੱਲੋਂ ਜੇਲ੍ਹ ਵਾਰਡਨ ਦੀ ਕੁੱਟਮਾਰ

Gangster, Central Jail, Bathinda

ਵਰਦੀ ਪਾੜਨ ਅਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਕੇਸ ਦਰਜ

ਅਸ਼ੋਕ ਵਰਮਾ, ਬਠਿੰਡਾ

ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ‘ਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਵਾਸੀ ਕੋਟਕਪੂਰਾ ਦੀ ਵਹਿਸ਼ੀਆਨਾ ਢੰਗ ਨਾਲ ਕੀਤੀ ਹੱਤਿਆ ਦੇ ਮਾਮਲੇ ਦੀਆਂ ਸੁਰਖੀਆਂ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਕੇਂਦਰੀ ਜੇਲ੍ਹ ਬਠਿੰਡਾ ‘ਚ ਇੱਕ ਗੈਂਗਸਟਰ ਨੇ ਜੇਲ੍ਹ ਵਾਰਡਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਵਰਦੀ ਪਾੜ ਦਿੱਤੀ ਪੁਲਿਸ ਨੇ ਵਾਰਡਨ ਦੀ ਕੁੱਟਮਾਰ ਕਰਨ ਵਾਲੇ ਗੈਂਗਸਟਰ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਬੱਲਮਗੜ੍ਹ ਜਿਲ੍ਹਾ ਪਟਿਆਲਾ ਖਿਲਾਫ ਧਾਰਾ 353 ,186,52 ਜੇਲ੍ਹ ਮੈਨੂਅਲ ਐਕਟ 1894 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਕੇਂਦਰੀ ਜੇਲ੍ਹ ਬਠਿੰਡਾ ਦੇ ਸਹਾਇਕ ਸੁਪਰਡੈਂਟ ਜੋਗਿੰਦਰ ਸਿੰਘ ਨੇ ਥਾਣਾ ਕੈਂਟ ਪੁਲਿਸ ਨੂੰ ਲਿਖਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਜੇਲ੍ਹ ਵਾਰਡਨ ਆਪਣੀ ਡਿਊਟੀ ਤੇ ਤਾਇਨਾਤ ਸੀ ਤਾਂ ਕੈਦੀ ਕਰਮਜੀਤ ਸਿੰਘ ਨੇ ਉਸ ਨਾਲ ਝਗੜਾ ਸ਼ੁਰੂ ਕਰ ਦਿੱਤਾ

ਰੋਕਣ ਤੇ ਉਹ ਜੇਲ੍ਹ ਵਾਰਡਨ ਨਾਲ ਹੱਥੋਪਾਈ ਕਰਨ ਲੱਗ ਪਿਆ ਅਤੇ ਵਰਦੀ ਪਾੜ ਦਿੱਤੀ ਦੱਸਣਯੋਗ ਹੈ ਕਿ ਕਰਮਜੀਤ ਸਿੰਘ ਗੈਂਗਸਟਰ ਜਾਮਣ ਸਿੰਘ ਦਾ ਨਜ਼ਦੀਕੀ ਸਾਥੀ ਹੈ ਕਰਮਜੀਤ ਸਿੰਘ ਨੂੰ ਬਠਿੰਡਾ ਅਤੇ ਮਾਨਸਾ ਪੁਲਿਸ ਨੇ ਪੰਜਾਬ ਹਰਿਆਣਾ ਸਰਹੱਦ ਦੇ ਨਜ਼ਦੀਕ ਮਾਨਸਾ ਜਿਲ੍ਹੇ ਦੇ ਪਿੰਡ ਜਟਾਣਾ ਖੁਰਦ ਦੀ ਢਾਣੀ ਲਾਗਿਓਂ ਮੁਕਾਬਲੇ ਦੌਰਾਨ ਤਿੰਨ ਹੋਰ ਖਤਰਨਾਕ ਗੈਂਗਸਟਰਾਂ ਸਮੇਤ ਗ੍ਰਿਫਤਾਰ ਕੀਤਾ ਸੀ ਜਦੋਂ ਕਿ ਇਸ ਗਿਰੋਹ ਦਾ ਸਰਗਨਾ ਤੇ ਸੁਖਪ੍ਰੀਤ ਬੁੱਢਾ ਗਰੁੱਪ ਦਾ ਸਾਥੀ ਗੈਂਗਸਟਰ ਜਾਮਣ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਨਿਕਲਣ ‘ਚ ਸਫਲ ਹੋ ਗਿਆ ਸੀ ਜਿਲ੍ਹਾ ਅਤੇ ਸ਼ੈਸ਼ਨ ਅਦਾਲਤ ਵੱਲੋਂ ਉਸ ਨੂੰ 16 ਸਤੰਬਰ 2013 ਨੂੰ ਉਮਰ ਕੈਦ ਅਤੇ 1ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਸੀ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਉਹ ਇਸ ਮੁਕੱਦਮੇ ‘ਚ ਭਗੌੜਾ ਚੱਲਿਆ ਆ ਰਿਹਾ ਸੀ ਕਰਮਜੀਤ ਸਿੰਘ ਖਿਲਾਫ 14 ਨਵੰਬਰ 2018 ਨੂੰ ਧਾਰਾ 224 ਤਹਿਤ ਥਾਣਾ ਸਿਵਲ ਲਾਈਨ ਪਟਿਆਲਾ ‘ਚ ਕੇਸ ਦਰਜ ਹੈ

ਥਾਣਾ ਨਥਾਣਾ ‘ਚ 28 ਮਈ ਨੂੰ ਆਪਣੇ ਹੀ ਸਾਥੀ ਦਾ ਕਤਲ ਕਰਨ ਦੇ ਮਾਮਲੇ ‘ਚ ਧਾਰਾ 302,201 ਤਹਿਤ ਮੁੱਕਦਮੇ ਤੋਂ ਇਲਾਵਾ 30 ਮਈ ਨੂੰ ਹੋਏ ਮੁਕਾਬਲੇ ਦੇ ਸਬੰਧ ‘ਚ ਵੀ ਪੁਲਿਸ ਕੇਸ ਦਰਜ ਹੈ  ਗੈਂਗਸਟਰ ਕਰਮਜੀਤ ਸਿੰਘ ਨੇ ਲੰਘੀ 9 ਜੂਨ ਨੂੰ ਸੀਆਈਏ ਸਟਾਫ ਤੇ ਦੋਸ਼ ਲਾਏ ਸਨ ਕਿ ਉਸ ਨੂੰ ਪੁਲਿਸ ਹਿਰਾਸਤ ‘ਚ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ ਜਦੋਂਕਿ ਪੁਲਿਸ ਨੇ ਇਨਕਾਰ ਕਰਦਿਆਂ ਜੇਲ੍ਹ ‘ਚ ਲੜਾਈ ਹੋਣ ਦੀ ਗੱਲ ਆਖੀ ਸੀ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਦੀ ਸ਼ਕਾਇਤ ਦੇ ਅਧਾਰ ਤੇ ਨਾਮਜਦ ਮੁਲਜਮ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਨੂੰ ਜਲਦੀ ਹੀ ਅਦਾਲਤ ਚੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਗ੍ਰਿਫਤਾਰ ਕਰਨ ਉਪਰੰਤ ਪੁੱਛ ਪੜਤਾਲ ਕੀਤੀ ਜਾਏਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।