ਜੀ-20 ਇੰਟਰਨੈਸ਼ਨਲ ਫਾਈਨੈਂਸ਼ੀਅਲ ਸਟ੍ਰਕਚਰ ਵਰਕਿੰਗ ਗਰੁੱਪ ਦੀ ਬੈਠਕ ਦਾ ਕੇਂਦਰੀ ਮੰਤਰੀ ਤੋਮਰ ਤੇ ਪਾਰਸ ਨੇ ਕੀਤਾ ਉਦਘਾਟਨ

G-20 Summit

ਵਿਗਿਆਨ ਤੇ ਨਵੀਨਤਾ ਦੇ ਕਾਰਨ ਭਾਰਤ ਤੇਜੀ ਨਾਲ ਵਿਕਾਸ ਕਰ ਰਿਹੈ : ਤੋਮਰ

  • ਕਿਹਾ, ਵਿਸਵ ਪੱਧਰ ’ਤੇ ਤਾਲਮੇਲ ਵਾਲੀਆਂ ਨੀਤੀਆਂ ਅਤੇ ਕਾਰਵਾਈਆਂ ਵੱਲ ਵਧੇਰੇ ਜ਼ੋਰ ਦੇਣ ਦੀ ਲੋੜ
  • ਵਿਕਾਸ ਵਿੱਤ, ਕਮਜੋਰ ਦੇਸ਼ਾਂ ਨੂੰ ਸਹਾਇਤਾ ਅਤੇ ਵਿੱਤੀ ਸਥਿਰਤਾ ਲਈ ਚੰਗੀ ਸਥਿਤੀ ਵਾਲਾ ਸਮੂਹ : ਪਾਰਸ

ਚੰਡੀਗੜ੍ਹ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਪਸੂਪਤ ਕੁਮਾਰ ਪਾਰਸ ਨੇ ਜੀ-20 ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਢਾਂਚੇ ਦੇ ਕਾਰਜ ਸਮੂਹ ਦੀ ਦੋ ਰੋਜ਼ਾ ਮੀਟਿੰਗ ਦੀ ਪ੍ਰਧਾਨਗੀ ਚੰਡੀਗੜ੍ਹ ਵਿੱਚ ਕੀਤੀ। ਇਸ ਮੌਕੇ ਤੋਮਰ ਨੇ ਕਿਹਾ ਕਿ ਭਾਰਤ ਵਿਗਿਆਨ ਅਤੇ ਨਵੀਨਤਾ ਦੇ ਕਾਰਨ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਇਹ ਦੋਵੇਂ ਭਾਰਤ ਦੇ ਭਵਿੱਖ ਨਾਲ ਨੇੜਿਓਂ ਜੁੜੇ ਹੋਏ ਹਨ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਬਣਾਉਣ ਲਈ ਤਕਨਾਲੋਜੀ ਦਾ ਲਾਭ ਉਠਾਇਆ ਹੈ।

ਗਲੋਬਲ ਹੈਲਥ ਕੇਅਰ ਵਿੱਚ ਵਿੱਤੀ ਸਮਾਵੇਸ, ਟਿਕਾਊ ਊਰਜਾ ਵੱਲ ਵਧਣ ਵਿੱਚ ਸਾਡਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਵਿਕਾਸ ਦੀ ਲੋਕ-ਕੇਂਦਰਿਤਤਾ ਸਾਡੀ ਰਾਸ਼ਟਰੀ ਰਣਨੀਤੀ ਦਾ ਆਧਾਰ ਹੈ। ਇਹ ਉਹ ਫਲਸਫਾ ਹੈ ਜੋ ਸਾਡੀ ਜੀ-20 ਪ੍ਰੈਜੀਡੈਂਸੀ ਦੇ ਮਾਟੋ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਨੂੰ ਵੀ ਰੇਖਾਂਕਿਤ ਕਰਦਾ ਹੈ। ਕੇਂਦਰੀ ਮੰਤਰੀ ਤੋਮਰ ਨੇ ਕਿਹਾ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਸਾਰੇ ਨਾਗਰਿਕਾਂ ਲਈ ਮਾਣ ਦੀ ਗੱਲ ਹੈ, ਇਸ ਦੇ ਨਾਲ ਹੀ ਅਸੀਂ ਇਸ ਇਤਿਹਾਸਕ ਮੌਕੇ ਨਾਲ ਆਉਣ ਵਾਲੀਆਂ ਜ਼ਿੰਮੇਵਾਰੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹਾਂ।

ਗੁੰਝਲਦਾਰ ਚੁਣੌਤੀਆਂ (G-20 Summit)

ਅੱਜ ਸੰਸਾਰ ਨੂੰ ਬਹੁਤ ਸਾਰੀਆਂ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ ਅਤੇ ਸਿਰਫ਼ ਸਰਹੱਦਾਂ ਦੁਆਰਾ ਪਰਿਭਾਸ਼ਿਤ ਨਹੀਂ ਕੀਤੀਆਂ ਗਈਆਂ ਹਨ। ਦਰਪੇਸ਼ ਚੁਣੌਤੀਆਂ ਵਿਸ਼ਵ ਵਿਆਪੀ ਹਨ ਅਤੇ ਵਿਸ਼ਵ ਵਿਆਪੀ ਹੱਲਾਂ ਦੀ ਲੋੜ ਹੈ, ਇਸ ਲਈ ਵਿਸਵ ਭਾਈਚਾਰੇ ਨੂੰ ਅੱਜ ਵਿਸਵ ਪੱਧਰ ’ਤੇ ਮੇਲ ਖਾਂਦੀਆਂ ਨੀਤੀਆਂ ਅਤੇ ਕਾਰਵਾਈਆਂ ਵੱਲ ਵਧਣ ਦੀ ਲੋੜ ਹੈ। ਬਹੁਪੱਖੀਵਾਦ ਵਿੱਚ ਨਵੇਂ ਵਿਸ਼ਵਾਸ ਦੀ ਵੀ ਲੋੜ ਹੈ।

ਮੀਟਿੰਗ ਵਿੱਚ ਕੇਂਦਰੀ ਮੰਤਰੀ ਪਾਰਸ ਨੇ ਕਿਹਾ ਕਿ ਭਾਰਤ ਦੀ ਇਹ ਕੋਸ਼ਿਸ਼ ਰਹੇਗੀ ਕਿ ਉਹ ਉਸਾਰੂ ਗੱਲਬਾਤ ਦੀ ਸੁਵਿਧਾ ਪ੍ਰਦਾਨ ਕਰੇ, ਗਿਆਨ ਸਾਂਝਾ ਕਰੇ ਅਤੇ ਇੱਕ ਸੁਰੱਖਿਅਤ, ਸਾਂਤੀਪੂਰਨ ਅਤੇ ਖੁਸਹਾਲ ਸੰਸਾਰ ਦੀ ਸਮੂਹਿਕ ਇੱਛਾ ਲਈ ਮਿਲ ਕੇ ਕੰਮ ਕਰੇ। ਉਨ੍ਹਾਂ ਕਿਹਾ ਕਿ ਜੀ-20 ਦੀ ਭਾਰਤੀ ਪ੍ਰੈਜੀਡੈਂਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਹੁਣ ਤੱਕ ਹੋਈ ਪ੍ਰਗਤੀ ਨੂੰ ਮਜ਼ਬੂਤ ਕਰੇ ਅਤੇ ਇਹ ਯਕੀਨੀ ਕਰੇ ਕਿ ਅੰਤਰਰਾਸ਼ਟਰੀ ਵਿੱਤੀ ਢਾਂਚਾ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਕਮਜ਼ੋਰ ਸਮੂਹਾਂ ਨੂੰ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕਰਨ ਲਈ ਚੰਗੀ ਤਰ੍ਹਾਂ ਲੈਸ ਰਹੇ।

ਮੀਟਿੰਗ ਵਿੱਚ ਆਈਐਫਏ ਦੇ ਕੋ-ਚੇਅਰ ਸ੍ਰੀ ਵਿਲੀਅਮ ਰੌਸ (ਫਰਾਂਸ), ਬਿਊਂਗਸਿਕ ਜੁੰਗ (ਦੱਖਣੀ ਕੋਰੀਆ), ਸ੍ਰੀਮਤੀ ਮਨੀਵਾ ਸਿਵਾ, ਕੇਂਦਰੀ ਵਿੱਤ ਮੰਤਰਾਲੇ ਦੀ ਵਧੀਕ ਸਕੱਤਰ, ਰਿਜਰਵ ਬੈਂਕ ਦੀ ਸਲਾਹਕਾਰ ਸ੍ਰੀਮਤੀ ਮਹੂਆ ਰਾਏ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ