ਸ਼ਿਕੰਜੇ ‘ਚ ਆਇਆ ਭਗੌੜਾ ਨੀਰਵ ਮੋਦੀ, ਲੰਡਨ ‘ਚ ਕਾਬੂ

Fugitive, Shikanje, Nirv Modi, London

ਹਜ਼ਾਰਾਂ ਕਰੋੜ ਦਾ ਘਪਲਾ ਕਰਕੇ ਲੰਦਨ ‘ਚ ਬੈਠੇ ਮੁਲਜ਼ਮ ਖਿਲਾਫ਼ ਕਾਰਵਾਈ

ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਦਾ ਲਾਇਆ ਸੀ ਰਗੜਾ

ਏਜੰਸੀ, ਲੰਡਨ

ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਡਨ ਦੇ ਹਾਲਬਾਰਨ ‘ਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖਿਲਾਫ਼ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ ‘ਤੇ ਵੈਸਟਮਿੰਸਟਰ ਕੋਰਟ ਨੇ ਸੋਮਵਾਰ ਨੂੰ ਵਾਰੰਟ ਜਾਰੀ ਕੀਤਾ ਸੀ। ਪੰਜਾਬ ਨੈਸ਼ਨਲ ਬੈਂਕ ਦੇ ਕਰੀਬ 14 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਮੁਲਜ਼ਮ ਨੀਰਵ ਮੋਦੀ 17 ਮਹੀਨੇ ਪਹਿਲਾਂ ਦੇਸ਼ ਤੋਂ ਭੱਜ ਗਿਆ ਸੀ। ਨੀਰਵ ਨੂੰ ਕੁਝ ਦਿਨ ਪਹਿਲਾਂ ਲੰਡਨ ਦੀਆਂ ਸੜਕਾਂ ‘ਤੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਰਕਾਰ ਉਸ ਦੀ ਹਵਾਲਗੀ ਸਬੰਧੀ ਕਾਰਵਾਈ ਕਰ ਰਹੀ ਹੈ। ਸੂਤਰਾਂ ਅਨੁਸਾਰ ਨੀਰਵ ਨੂੰ ਇੱਥੋਂ ਦੀ ਵੈਸਟਮਿੰਸਟਰ ਕੋਰਟ ‘ਚ ਪੇਸ਼ ਕੀਤਾ ਜਾਵੇਗਾ, ਜਿੱਥੇ ਭਾਰਤ ‘ਚ ਉਸ ਦੀ ਹਵਾਲਗੀ ਨੂੰ ਸਬੰਧੀ ਮਾਮਲੇ ਦੀ ਸੁਣਵਾਈ ਹੋਵੇਗੀ।

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇੰਟਰਪੋਲ ਤੇ ਬ੍ਰਿਟਿਸ਼ ਅਧਿਕਾਰੀਆਂ ਨਾਲ ਸੰਪਰਕ ਕਰਕੇ ਨੀਰਵ ਮੋਦੀ ਖਿਲਾਫ਼ ਜਾਰੀ ਰੈਡ ਕਾਰਨਰ ਨੋਟਿਸ ‘ਤੇ ਕਾਰਵਾਈ ਕਰਦਿਆਂ ਉਸ ਦੀ ਤੁਰੰਤ ਗ੍ਰਿਫ਼ਤਾਰ ਦੀ ਮੰਗ ਕੀਤੀ ਸੀ ਨੀਰਵ ਮੋਦੀ ਤੇ ਉਸ ਦੇ ਮਾਮਾ ਮੇਹੁਲ ਚੌਕਸੀ ਨੇ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਨੂੰ 14 ਹਜ਼ਾਰ ਕਰੋੜ ਰੁਪਏ ਦਾ ਰਗੜਾ ਲਾਇਆ ਸੀ ਭਾਰਤੀ ਅਧਿਕਾਰੀਆਂ ਦੀ ਬੇਨਤੀ ‘ਤੇ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਲਈ ਪਿਛਲੇ ਸਾਲ ਜੁਲਾਈ ‘ਚ ਇੰਟਰਪੋਲ ਨੇ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ।

ਕੀ ਹੈ ਪੀਐਨਬੀ ਮਾਮਲਾ

ਪੀਐਨਬੀ ਨੇ 14 ਫਰਵਰੀ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਬ੍ਰੈਡੀ ਹਾਊਸ ਬ੍ਰਾਂਚ ‘ਚ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਹੈ। ਨੀਰਵ ਮੋਦੀ ਤੇ ਉਸ ਦੇ ਮਾਮੇ ਮੇਹੁਲ ਚੋਕਸੀ ‘ਤੇ 11,500 ਕਰੋੜ ਰੁਪਏ ਕਰਜ਼ ਲੈ ਕੇ ਉਸ ਨੂੰ ਨਾ ਚੁਕਾਉਣ ਦਾ ਦੋਸ਼ ਲਾਇਆ ਇਹ ਕਰਜ਼ਾ ਪੀਐਨਬੀ ਦੇ ਲੈਟਰ ਆਫ਼ ਅੰਡਰਟੇਕਿੰਗ ਰਾਹੀਂ ਲਿਆ ਗਿਆ ਤੇ ਇਨ੍ਹਾਂ ਦੇ ਅਧਾਰ ‘ਤੇ ਐਕਸਿਸ ਬੈਂਕ ਤੇ ਇਲਾਹਾਬਾਦ ਬੈਂਕ ਦੀ ਵਿਦੇਸ਼ੀ ਬ੍ਰਾਂਚਾਂ ਤੋਂ ਵੀ ਕਰਜ਼ਾ ਲਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।