ਨਸ਼ੜੀ ਦੋਸਤਾਂ ਨੇ ਹੀ ਕੀਤਾ ਬੇਰਹਿਮੀ ਨਾਲ 22 ਸਾਲਾ ਦੋਸਤ ਦਾ ਕਤਲ

parvineer mauder, Friend Brutally Murdered

ਨਸ਼ੜੀ ਦੋਸਤਾਂ ਨੇ ਹੀ ਕੀਤਾ ਬੇਰਹਿਮੀ ਨਾਲ 22 ਸਾਲਾ ਦੋਸਤ ਦਾ ਕਤਲ

  • ਤਲਵਾਰ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਗਿਆ ਪਰਵਿੰਦਰ ਸਿੰਘ ਦਾ

(ਕਿਰਨ ਰੱਤੀ). ਅਜੀਤਵਾਲ। ਪਿੰਡ ਕੋਕਰੀ ਕਲਾਂ ਦੇ ਫੋਟੋਗਰਾਫਰ 22 ਸਾਲਾ ਪਰਵਿੰਦਰ ਸਿੰਘ (Parvinder Singh) ਨੂੰ ਨਸ਼ੇ ਦੇ ਆਦੀ ਉਸਦੇ 2 ਦੋਸਤਾਂ ਵੱਲੋ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਅਜੀਤਵਾਲ ਦੇ ਥਾਣਾ ਮੁੱਖੀ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਕਲਾਂ ਦੀ ਰਹਿਣ ਵਾਲੀ ਕਿਰਨਪਾਲ ਕੌਰ ਨੇ 13 ਜਨਵਰੀ ਨੂੰ ਸਵੇਰੇ ਪੁਲਿਸ ਨੂੰ ਸ਼ਿਕਾਇਤ ਕਰਕੇ ਇਹ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ 22 ਸਾਲਾ ਪਰਵਿੰਦਰ ਸਿੰਘ ਪਿੰਡ ’ਚ ਫੋਟੋ ਸਟੂਡੀਓ ਦਾ ਕੰਮ ਕਰਦਾ ਹੈ।

12 ਜਨਵਰੀ ਦੀ ਸਵੇਰ ਨੂੰ 10 ਵਜੇ ਪਿੰਡ ਤਲਵੰਡੀ ਮੱਲੀਆਂ ਦੇ ਉਸਦੇ ਦੋਸਤ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਬਾਬਾ ਤੇ ਲਾਲ ਸਿੰਘ ਲਾਲੂ ਉਨ੍ਹਾਂ ਦੇ ਘਰ ਆਏ ਅਤੇ ਕੋਕਰੀ ਜਲਾਲਾਬਾਦ ਰੋਡ ’ਤੇ ਪੀਰ ਦੀ ਦਰਗਾਹ ’ਤੇ ਫੋਟੋ ਕਰਵਾਉਣ ਦੀ ਗੱਲ ਕਰਕੇ ਤਿੰਨੋਂ ਜਣੇ ਮੋਟਰਸਾਈਕਲ ’ਤੇ ਬੈਠ ਕੇ ਚਲੇ ਗਏ। ਜਦੋਂ ਦੇਰ ਸ਼ਾਮ ਤੱਕ ਪਰਵਿੰਦਰ ਸਿੰਘ ਘਰ ਨਹੀਂ ਆਇਆ ਤਾਂ ਅਸੀਂ ਆਪਣੇ ਤੌਰ ’ਤੇ ਉਸ ਦੀ ਭਾਲ ਕਰਨ ਲੱਗੇ ਤੇ ਜਿਨ੍ਹਾਂ ਦੋਸਤਾਂ ਨਾਲ ਉਹ ਗਿਆ ਸੀ ਉਨ੍ਹਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲੱਗੇ ਪਰ ਕੁਝ ਪਤਾ ਨਹੀਂ ਚੱਲਿਆ।

ਅਖੀਰ 13 ਜਨਵਰੀ ਨੂੰ ਅਸੀਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਪਰਵਿੰਦਰ ਸਿੰਘ (Parvinder Singh) ਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲਿਆ। ਜਦੋਂ ਪੁਲਿਸ ਨੇ ਸਖ਼ਤੀ ਨਾਲ ਗੁਰਪ੍ਰੀਤ ਸਿੰਘ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇੱਕ ਮਹੀਨਾ ਪਹਿਲੇ ਉਸਦੇ ਛੋਟੇ ਭਰਾ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਦੋਸਤ ਪਰਵਿੰਦਰ ਸਿੰਘ ਨੂੰ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਕਰਵਾਉਣ ਲਈ ਬੁੱਕ ਕੀਤਾ ਸੀ ਪਰ ਉਸਦੇ ਪਿਤਾ ਨੇ ਬਲਵਿੰਦਰ ਸਿੰਘ ਤੋਂ ਫੋਟੋਗ੍ਰਾਫੀ ਕਰਵਾਉਣ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਪਰਵਿੰਦਰ ਸਿੰਘ ਦਾ ਪਿਤਾ ਸੁਖਜਿੰਦਰ ਸਿੰਘ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।

ਪੁਲਿਸ ਨੇ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਪਰਵਿੰਦਰ ਸਿੰਘ ਦੀ ਲਾਸ਼ ਬਰਾਮਦ ਕੀਤੀ (Friend Brutally Murdered )

ਇਸ ਗੱਲ ਤੋਂ ਗੁੱਸੇ ਵਿੱਚ ਆਏ ਪਰਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਦੇ ਸੰਬੰਧ ਵਿਚ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਆਪਣੇ ਦੋਸਤ ਲਾਲ ਸਿੰਘ ਦੀ ਸਹਾਇਤਾ ਨਾਲ ਯੋਜਨਾ ਬਣਾ ਕੇ 12 ਜਨਵਰੀ ਨੂੰ ਪਲਵਿੰਦਰ ਸਿੰਘ ਨੂੰ ਦਰਗਾਹ ਤੇ ਫੋਟੋਗ੍ਰਾਫੀ ਕਰਵਾਉਣ ਦਾ ਬਹਾਨਾ ਬਣਾ ਕੇ ਨਾਲ ਲੈ ਗਏ ਤੇ ਤਲਵਾਰ ਨਾਲ ਬੁਰੀ ਤਰ੍ਹਾਂ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਕੋਕਰੀ ਕਲਾਂ ਜਲਾਲਾਬਾਦ ਰੋਡ ਸੂਏ ’ਚ ਸੁੱਟ ਦਿੱਤੀ। ਪੁਲਿਸ ਨੇ ਗ੍ਰਿਫ਼ਤਾਰ ਗੁਰਪ੍ਰੀਤ ਸਿੰਘ ਦੀ ਨਿਸ਼ਾਨਦੇਹੀ ’ਤੇ ਪਰਵਿੰਦਰ ਸਿੰਘ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਅਜੀਤਵਾਲ ਇੰਸਪੈਕਟਰ ਦਲਜੀਤ ਸਿੰਘ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। Friend Brutally Murdered

ਇਨਸਾਫ਼ ਲੈਣ ਲਈ ਇੱਕਠੇ ਹੋਏ ਪਿੰਡ ਦੇ ਲੋਕ

pepole
ਪਿੰਡ ਕੋਕਰੀ ਕਲ਼ਾਂ ਵਿਖੇ ਸੁਖਦੇਵ ਸਿੰਘ ਕੋਕਰੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਕਿਰਨ ਰੱਤੀ

ਦੂਜੇ ਪਾਸੇ ਅੱਜ ਇਸ ਨੌਜਵਾਨ ਦੇ ਦਿਨ-ਦਿਹਾੜੇ ਹੋਏ ਕਤਲ ਕਾਂਡ ਦੀ ਪੈਰਵੀਂ ਕਰਨ ਅਤੇ ਇਨਸਾਫ਼ ਲੈਣ ਲਈ ਪਿੰਡ ਦੇ ਸਾਝੇ ਇਕੱਠ ਵਿੱਚ 10 ਮੈਂਬਰੀ ਐਕਸ਼ਨ ਕਮੇਟੀ ਕਾਇਮ ਕੀਤੀ ਗਈ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਬੋਧਨ ਕੀਤਾ ਤੇ ਘਟਨਾ ਨੂੰ ਮੰਦਭਾਗਾ ਕਿਹਾ ਅਤੇ ਇਸ ਕਤਲ ਦਾ ਖੁਰਾ ਖੋਜ ਲੱਭਣ ਲਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਾਉਣ ਲਈ ਸ਼ੰਘਰਸ਼ ਦੇ ਰਾਹ ਪੈਣ ਲਈ ਕਿਹਾ।

ਗੁਰਭਿੰਦਰ ਸਿੰਘ ਕੋਕਰੀ ਨੇ ਕਿਹਾ ਕਿ ਐਕਸ਼ਨ ਕਮੇਟੀ ਨੇ ਕਾਤਲਾਂ ’ਤੇ ਮੁਕੱਦਮੇ ਦਰਜ ਅਤੇ ਗ੍ਰਿਫਤਾਰ ਕਰਨ ਅਤੇ ਨਸ਼ਾ ਤਸ਼ਕਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਨ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਐਕਸ਼ਨ ਕਮੇਟੀ ਮੈਂਬਰ ਗੁਰਜੰਟ ਸਿੰਘ 2, ਹੰਸਾ ਸਿੰਘ ਮਜ਼ਦੂਰ ਆਗੂ, ਮਨਦੀਪ ਸਿੰਘ, ਗੁਰਮੀਤ ਕੌਰ 2, ਸ਼ਿੰਦਰ ਕੌਰ 2, ਗੁਰਪ੍ਰੀਤ ਸਿੰਘ ਗੋਰਾ, ਸੁੱਖਦੇਵ ਸਿੰਘ ਸੁੱਖਾ, ਭੁਪਿੰਦਰ ਸਿੰਘ ਭਿੰਦਾ ਅਤੇ ਗੁਰਸੇਵਕ ਸਿੰਘ ਤੋਂ ਇਲਾਵਾ ਸੈਕੜੇ ਪਿੰਡ ਵਾਸੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ