ਪੈਸੇ ਦੁੱਗਣੇ ਕਰਨ ਤੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਮਾਰੀ 2 ਕਰੋੜ ਤੋਂ ਵੱਧ ਦੀ ਠੱਗੀ

Fraud

ਮਾਂ ਤੇ ਧੀ-ਪੁੱਤ ਸਮੇਤ 7 ਜਣਿਆਂ ਖਿਲਾਫ਼ ਮਾਮਲਾ ਦਰਜ਼

ਬਠਿੰਡਾ, (ਸੁਖਜੀਤ ਮਾਨ) ਡਾਲਰਾਂ ਦੀ ਚਮਕ-ਦਮਕ ‘ਚ ਵਿਦੇਸ਼ਾਂ ਨੂੰ ਜਾਣ ਵਾਲਿਆਂ ਤੇ ਰੁਪਏ ਦੁੱਗਣੇ ਕਰਨ ਦੇ ਝਾਂਸਾ ਦੇ ਕੇ ਠੱਗੀ ਵੱਜਣ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤਾਜਾ ਮਾਮਲਾ ਜੋ ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ‘ਚ ਦਰਜ਼ ਹੋਇਆ ਹੈ ਉਸ ‘ਚ 2 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਵੱਜਣ ਦਾ ਪਤਾ ਲੱਗਿਆ ਹੈ  ਪੁਲਿਸ ਨੇ ਮਾਮਲੇ ‘ਚ ਸੱਤ ਜਣਿਆਂ ਨੂੰ ਨਾਮਜ਼ਦ ਕੀਤਾ ਹੈ

ਵੇਰਵਿਆਂ ਮੁਤਾਬਿਕ ਕੈਨਾਲ ਕਲੋਨੀ ਪੁਲਿਸ ਕੋਲ ਗੁਰਮੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਸਿਵਲ ਲਾਈਨ ਬਠਿੰਡਾ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਉਨ੍ਹਾਂ ਨਾਲ ਉਸਦੇ ਰੁਪਏ ਦੋ ਸਾਲਾਂ ‘ਚ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰਮਜੀਤ ਕੌਰ ਪਤਨੀ ਦਵਿੰਦਰ ਸਿੰਘ, ਭੁਪਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਮਨਜੋਤ ਕੌਰ ਪੁੱਤਰੀ ਦਵਿੰਦਰ ਸਿੰਘ ਵਾਸੀਆਨ ਮੁਲਤਾਨੀਆ ਰੋਡ ਬਠਿੰਡਾ, ਹਾਕਮ ਸਿੰਘ ਪੁੱਤਰ ਗੁਰਚਰਨ ਸਿੰਘ, ਲਵਲਾ ਪੁੱਤਰ ਹਾਕਮ ਸਿੰਘ, ਅਮਨਦੀਪ ਕੌਰ ਪੁੱਤਰੀ ਹਾਕਮ ਸਿੰਘ ਵਾਸੀਆਨ ਭਵਾਨੀਗੜ੍ਹ ਅਤੇ ਬੰਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਸੁਨਾਮ ਨੇ ਠੱਗੀ ਮਾਰੀ ਹੈ ਗੁਰਮੀਤ ਸਿੰਘ ਨੇ ਦੱਸਿਆ ਕਿ ਉਸਨੇ ਉਪਰੋਕਤ ਵਿਅਕਤੀਆਂ ਨੇ ਉਸ ਤੋਂ 30 ਅਪ੍ਰੈਲ 2018 ਨੂੰ 40 ਲੱਖ ਰੁਪਏ ਅਤੇ 30 ਸਤੰਬਰ ਨੂੰ 35 ਲੱਖ ਰੁਪਏ ਦਿੱਤੇ

ਇਸ ਤੋਂ ਇਲਾਵਾ ਹੋਰ ਲੋਕਾਂ ਨਾਲ ਵਿਦੇਸ਼ ਭੇਜਣ ਦਾ ਝਾਸਾ ਦੇ ਕੇ ਅਤੇ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਕਰੀਬ 2 ਕਰੋੜ 4 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਪੁਲਿਸ ਨੇ ਗੁਰਮੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਸੱਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਪਰ ਕੋਈ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ